Ganesh Chaturthi ਤਿਉਹਾਰ, ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਭਰਤ ਸ਼ਰਮਾ(ਲੁਧਿਆਣਾ)- ਭਗਵਾਨ ਗਣੇਸ਼ ਦਾ ਜਨਮ ਦਿਵਸ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਕੇ ਉਸਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਉਸਦਾ ਜਲ ਵਿਸਰਜਨ ਕੀਤਾ ਜਾਂਦਾ ਹੈ। ਗਣੇਸ਼ ਚਤੁਰਥੀ ਤੋਂ ਲੈ ਕੇ ਅਗਲੇ 10 ਦਿਨਾਂ ਤੱਕ, ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਵੇਖਿਆ ਜਾਂਦਾ ਹੈ। ਮੁੱਖ ਤੌਰ `ਤੇ ਇਹ ਤਿਉਹਾਰ ਮਹ
ਭਰਤ ਸ਼ਰਮਾ(ਲੁਧਿਆਣਾ)- ਭਗਵਾਨ ਗਣੇਸ਼ ਦਾ ਜਨਮ ਦਿਵਸ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਕੇ ਉਸਦੀ ਪੂਜਾ ਕੀਤੀ ਜਾਂਦੀ ਹੈ ਅਤੇ ਫਿਰ ਉਸਦਾ ਜਲ ਵਿਸਰਜਨ ਕੀਤਾ ਜਾਂਦਾ ਹੈ। ਗਣੇਸ਼ ਚਤੁਰਥੀ ਤੋਂ ਲੈ ਕੇ ਅਗਲੇ 10 ਦਿਨਾਂ ਤੱਕ, ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਵੇਖਿਆ ਜਾਂਦਾ ਹੈ। ਮੁੱਖ ਤੌਰ 'ਤੇ ਇਹ ਤਿਉਹਾਰ ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਿੱਚ ਮਨਾਇਆ ਜਾਂਦਾ ਹੈ।
ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ
ਮੂਰਤੀਆਂ ਦਾ ਸ਼ਿੰਗਾਰ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ 2 ਸਾਲ ਤੋਂ ਕਰੋਨਾ ਦੌਰਾਨ ਲਾਕ ਡਾਊਨ ਕਰਕੇ ਉਨ੍ਹਾਂ ਦਾ ਵਡਾ ਨੁਕਸਾਨ ਹੋਇਆ ਸੀ। ਕਰੋਨਾ ਤੋਂ ਬਾਅਦ ਇਸ ਵਾਰ ਗਣੇਸ਼ ਜੀ ਦੇ ਜਨਮ ਦਿਨ ਨੂੰ ਲੈ ਕੇ ਬਾਜ਼ਾਰਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਵਾਰ ਉਨ੍ਹਾਂ ਵੱਲੋਂ ਸ਼ਿੰਗਾਰ ਕੀਤੀਆਂ ਮੂਰਤੀਆਂ ਵਿਕਣਗੀਆਂ ਤੇ ਲੋਕ ਇਹ ਤਿਉਹਾਰ ਧੂਮ ਧਾਮ ਨਾਲ ਮਨਾਉਣਗੇ।
ਲੁਧਿਆਣਾ ਵਿੱਚ ਵੀ ਵਿਕ ਰਹੀਆਂ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ
ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਵਿਸ਼ੇਸ਼ ਤੌਰ ਤੇ ਕਲਕੱਤਾ ਅਤੇ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਤਿਆਰ ਕੀਤੀਆਂ ਜਾਂਦੀਆਂ ਹਨ। ਲੁਧਿਆਣਾ ‘ਚ ਵੀ ਰਾਜਸਥਾਨ ਦਾ ਪਰਿਵਾਰ ਸੜਕਾਂ ‘ਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਦਾ ਸ਼ਿੰਗਾਰ ਕਰਕੇ ਵੇਚਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪੂਸ਼ਤੈਨੀ ਕੰਮ ਹੈ। ਇਸ ਦੀ ਤਿਆਰੀ 2 ਮਹੀਨੇ ਪਹਿਲਾ ਸ਼ੁਰੂ ਹੋ ਜਾਂਦੀ ਹੈ। ਸਾਰਾ ਸਾਲ ਉਹ ਇਨ੍ਹਾਂ ਦਿਨਾਂ ਦਾ ਇੰਤਜ਼ਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੀਜ਼ਨ ਮੁਤਾਬਿਕ ਮੂਰਤੀਆਂ ਬਣਾਈਆਂ ਜਾਂਦੀਆਂ ਹਨ।
WATCH LIVE TV