ਚੰਡੀਗੜ੍ਹ: ਬਟਾਲਾ ਦੇ ਪਿੰਡ ਕੋਟਲਾ ਭੋਜਾ ’ਚ 4 ਘੰਟੇ ਚੱਲੇ ਪੁਲਿਸ ਆਪ੍ਰੇਸ਼ਨ ਤੋਂ ਬਾਅਦ ਗੈਂਗਸਟਰ ਰਣਜੋਧ ਸਿੰਘ ਉਰਫ਼ ਬਬਲੂ (Ranjodh Singh) ਨੂੰ ਜਖ਼ਮੀ ਹਾਲਤ ’ਚ ਕਾਬੂ ਕਰ ਲਿਆ ਗਿਆ।


COMMERCIAL BREAK
SCROLL TO CONTINUE READING


ਗੈਂਗਸਟਰ ਬਬਲੂ ਅਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਫਾਇਰਿੰਗ ਹੋਈ। ਇਸ ਦੌਰਾਨ ਪੁਲਿਸ ਨੇ ਗੈਂਗਸਟਰ ਦੇ 2 ਹੋਰ ਸਾਥੀਆਂ ਨੇ ਜਿੰਦਾ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। 


 


ਅੰਮ੍ਰਿਤਸਰ ਦੇ ਪਿੰਡ ਉਦੋਨੰਗਲ ਨਾਲ ਸਬੰਧਤ ਹੈ ਗੈਂਗਸਟਰ ਬਬਲੂ
ਜ਼ਿਕਰਯੋਗ ਹੈ ਕਿ ਬਬਲੂ ਪਿਛੋਂ ਅੰਮ੍ਰਿਤਸਰ ਦੇ ਪਿੰਡ ਉਦੋਨੰਗਲ ਦਾ ਰਹਿਣ ਵਾਲਾ ਹੈ। ਜਿੱਥੇ ਉਸਦੀ ਮਾਂ ਗੁਰਮੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਬਲੂ ਆਪਣੀ ਪਤਨੀ ਤੇ ਬੱਚਿਆਂ ਸਣੇ ਬਹੁਤ ਸਾਲ ਪਹਿਲਾਂ ਹੀ ਬਟਾਲਾ ਰਹਿਣ ਲੱਗ ਪਿਆ ਸੀ। ਮਾਂ ਨੇ ਦੱਸਿਆ ਕਿ ਜਦੋਂ ਉਹ ਗਲਤ ਕੰਮਾਂ ’ਚ ਲੱਗ ਗਿਆ ਸੀ ਤਾਂ ਪਰਿਵਾਰ ਨੂੰ ਪੁਲਿਸ ਦੁਆਰਾ ਬਹੁਤ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਉਸਨੂੰ ਬੇਦਖ਼ਲ ਕਰ ਦਿੱਤਾ ਸੀ। ਬਬਲੂ ਦੀ ਮਾਤਾ ਨੇ ਕਿਹਾ ਕਿ ਪੁਲਿਸ ਨੂੰ ਕਾਨੂੰਨ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ, ਪਰ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਵੀ ਨਾ ਹੋਵੇ। 


 


ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਸੀ ਗੈਂਗਸਟਰ ਬਬਲੂ
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਈ ਅਪਰਾਧਿਕ ਮਾਮਲਿਆਂ ’ਚ ਗੈਂਗਸਟਰ ਬਬਲੂ ਲੋੜੀਂਦਾ ਸੀ, ਜਿਸਦੇ ਚੱਲਦਿਆਂ ਪੁਲਿਸ ਵਲੋਂ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਬਲੂ ਨੇ ਪੁਲਿਸ ’ਤੇ ਜਵਾਬੀ ਕਾਰਵਾਈ ਕਰਦਿਆਂ ਗੋਲ਼ੀਆਂ ਚਲਾਈਆਂ।