ਚੰਡੀਗੜ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਗੋਲਡੀ ਬਰਾੜ ਨੇ ਹੁਣ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਅਤੇ ਡੀ. ਜੀ. ਪੀ. ਗੌਰਵ ਯਾਦਵ ਨੂੰ ਧਮਕੀ ਦਿੱਤੀ ਹੈ। ਗੋਲਡੀ ਬਰਾੜ ਨੇ ਇਹ ਧਮਕੀ ਫੇਸਬੁੱਕ ਪੋਸਟ ਜ਼ਰੀਏ ਲਿਖ ਕੇ ਦਿੱਤੀ ਹੈ।


COMMERCIAL BREAK
SCROLL TO CONTINUE READING

 


FB ਪੋਸਟ ਵਿਚ ਕੀ ਲਿਖਿਆ ਹੈ?


ਫੇਸਬੁੱਕ ਪੋਸਟ ਵਿਚ ਗੋਲਡੀ ਬਰਾੜ ਨੇ ਜ਼ਿਕਰ ਕੀਤਾ ਹੈ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਸਾਡੇ ਲੜਕੇ ਬੌਬੀ ਮਲਹੋਤਰਾ, ਸਾਰਜ ਸੰਧੂ, ਜਗਰੋਸ਼ਨ ਹੁੰਦਲ ਨੂੰ ਬਠਿੰਡਾ ਜੇਲ੍ਹ ਵਿੱਚ ਡਿਪਟੀ ਜੇਲ੍ਹਰ ਇੰਦਰਜੀਤ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਤੋਂ ਪੈਸੇ ਮੰਗਦਾ ਹੈ। ਉਹ ਬਿਨਾਂ ਕਾਰਨ ਉਨ੍ਹਾਂ ਨੂੰ ਕੁੱਟਦਾ ਹੈ। ਮੈਂ ਪੰਜਾਬ ਸਰਕਾਰ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਕੈਦੀਆਂ ਨੂੰ ਇਸ ਜੇਲ੍ਹ ਵਿਚੋਂ ਤਬਦੀਲ ਕੀਤਾ ਜਾਵੇ ਜਾਂ ਡਿਪਟੀ ਜੇਲ੍ਹਰ ਇੰਦਰਜੀਤ ਦਾ ਤਬਾਦਲਾ ਕੀਤਾ ਜਾਵੇ। ਜਾਂਚ ਕਰੋ ਕਿ ਉਹ ਪੈਸੇ ਕਿਉਂ ਮੰਗਦਾ ਹੈ ਜੇਕਰ ਮੇਰੇ ਕੈਦੀਆਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।


 


ਹੋਰ ਕੀ ਲਿਖਿਆ ਹੈ ਪੋਸਟ ਵਿਚ


ਗੋਲਡੀ ਬਰਾੜ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਪੁਲਿਸ ਵਾਲੇ ਮੈਨੂੰ ਦੁਬਾਰਾ ਅਪਰਾਧ ਕਰਨ ਲਈ ਮਜਬੂਰ ਨਾ ਕਰੋ। ਇਸ ਲਈ ਮੈਂ ਡੀ. ਜੀ. ਪੀ. ਗੌਰਵ ਯਾਦਵ ਅਤੇ ਹਰਜੋਤ ਬੈਂਸ ਨੂੰ ਆਪਣੀ ਡਿਊਟੀ ਨਿਭਾਉਣ ਦੀ ਬੇਨਤੀ ਕਰ ਰਿਹਾ ਹਾਂ। ਜੇਕਰ ਮੇਰੇ ਸਾਥੀ ਵਿੱਕੀ ਅਤੇ ਸੰਦੀਪ ਨੰਗਲ ਅੰਬੀਆ ਨੂੰ ਇਨਸਾਫ ਮਿਲ ਗਿਆ ਹੁੰਦਾ ਤਾਂ ਸਾਨੂੰ ਸਿੱਧੂ ਨੂੰ ਮਾਰਨ ਦੀ ਲੋੜ ਨਹੀਂ ਸੀ। ਜੋ ਵੀ ਸਾਡੇ ਖਿਲਾਫ ਪੋਸਟ ਪਾ ਰਿਹਾ ਹੈ, ਅਸੀਂ ਉਸ ਨੂੰ ਆਖਰੀ ਵਾਰ ਸਮਝਾ ਰਹੇ ਹਾਂ ਕਿ ਜੋ ਸਾਡੇ ਤੋਂ ਬਦਲਾ ਲੈਣਾ ਚਾਹੁੰਦੇ ਹਨ, ਉਹ ਪਹਿਲਾਂ ਆਪਣੀ ਜਾਨ ਬਚਾ ਲੈਣ।


 


ਜੇਲ੍ਹ ਮੰਤਰੀ ਦਾ ਬਿਆਨ ਵੀ ਆਇਆ


ਇਸ ਮੁੱਦੇ 'ਤੇ ਜੇਲ੍ਹ ਮੰਤਰੀ ਦਾ ਬਿਆਨ ਵੀ ਆਇਆ ਹੈ। ਹਰਜੋਤ ਬੈਂਸ ਨੇ ਕਿਹਾ ਹੈ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਵੀ. ਆਈ. ਪੀ. ਸਹੂਲਤਾਂ ਅਤੇ ਪੀਜ਼ਾ ਮਿਲਦਾ ਸੀ ਪਰ ਹੁਣ ਨਹੀਂ। ਜਿਸ ਦਿਨ ਤੋਂ ਮੇਰੇ ਮੁੱਖ ਮੰਤਰੀ ਨੇ ਮੈਨੂੰ ਇਹ ਜੇਲ੍ਹ ਪੋਰਟਫੋਲੀਓ ਦਿੱਤਾ ਹੈ ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਅਸਲ ਸੁਧਾਰ ਘਰਾਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਅਪਰਾਧ/ਮੋਬਾਈਲ/ਨਸ਼ਾ ਮੁਕਤ ਜੇਲ੍ਹਾਂ ਲਈ ਵਚਨਬੱਧ ਹਾਂ। ਇਸ ਨੂੰ ਕੋਈ ਨਹੀਂ ਰੋਕ ਸਕਦਾ।


 


WATCH LIVE TV