Gangster Vicky Gounder father dead: ਐਨਕਾਊਂਟਰ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਬਾਰੇ ਵੱਡੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਗੌਂਡਰ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ ਹੈ। ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵੱਲੋਂ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪਿੰਡ ਸਰਾਵਾਂ ਬੋਦਲਾ ਵਾਸੀ ਮਹਿਲ ਸਿੰਘ, ਜਿਸ ਦੀ ਲਾਸ਼ ਬੀਤੀ (Gangster Vicky Gounder father dead)  ਰਾਤ ਸ੍ਰੀਗੰਗਾਨਗਰ ਰੇਲ ਪਟੜੀ ’ਤੇ ਮਿਲੀ ਸੀ, ਦੀ ਅੱਜ ਸ਼ਨਾਖਤ ਕਰ ਲਈ ਗਈ ਹੈ। 


COMMERCIAL BREAK
SCROLL TO CONTINUE READING

ਪਿੰਡ ਡੱਬਵਾਲੀ ਢਾਬ ਮਲੋਟ-ਸ੍ਰੀਗੰਗਾਨਗਰ ਰੇਲ ਪਟੜੀ 'ਤੇ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਅੱਜ ਉਸ ਦੀ ਸ਼ਨਾਖਤ ਕਰ ਲਈ ਗਈ ਹੈ। ਵਿੱਕੀ ਗੌਂਡਰ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਉਸ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲ ਸਿੰਘ ਪਿਛਲੇ 2 ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਬੀਤੀ ਰਾਤ ਉਸ ਦੀ ਲਾਸ਼ ਰੇਲਵੇ (Gangster Vicky Gounder father dead)  ਟਰੈਕ 'ਤੇ ਮਿਲੀ ਸੀ।



ਇਹ ਵੀ ਪੜ੍ਹੋ: ਇੰਝ ਕਰੋ ਚਾਕਲੇਟ ਡੇ 'ਤੇ ਆਪਣੇ ਪਿਆਰ ਦਾ ਮਿਠਾਸ ਭਰਿਆ ਇਜ਼ਹਾਰ!

ਦੱਸ ਦੇਈਏ ਕਿ ਉਨ੍ਹਾਂ ਦੀ ਲਾਸ਼ ਨੂੰ ਮੋਰਚਰੀ ਵਿਚ ਪੁਲਿਸ ਨੇ ਰਖਵਾ ਦਿੱਤਾ ਹੈ। ਉੱਥੇ ਹੀ ਹਾਲੇ ਇਸ ਬਾਰੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ। ਦੱਸ ਦੇਈਏ ਕਿ ਵਿੱਕੀ ਗੌੰਡਰ ਪੁਲਿਸ ਮੁਕਾਬਲੇ ਵਿਚ  (Gangster Vicky Gounder) ਮਾਰਿਆ ਗਿਆ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸਦੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ ਜਾ ਫਿਰ ਕੋਈ ਹੋਰ ਕਾਰਨ ਹਨ ਇਹ ਸਭ ਤਾਂ ਜਾਂਚ ਦਾ ਵਿਸ਼ਾ ਬਣਿਆ ਹੋਈਏ ਹੈ। ਇਸਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਪਾਇਆ ਹੈ। ਖਬਰ (Gangster Vicky Gounder father dead)  ਮਿਲਦਿਆਂ ਪਿੰਡ 'ਚ ਸੋਗ ਦੀ ਲਹਿਰ ਹੈ। 


ਇਹ ਵੀ ਪੜ੍ਹੋਪੰਜਾਬੀ ਭਾਸ਼ਾ ਹੋਈ ਲਾਜ਼ਮੀ; ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ 'ਚ ਲੱਗ ਰਹੇ ਪੰਜਾਬੀ ਭਾਸ਼ਾ 'ਚ ਬੋਰਡ

ਵਿੱਕੀ  ਗੌਂਡਰ ਨਾਭਾ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਸੁਰਖੀਆਂ(Gangster Vicky Gounder)  ਵਿੱਚ ਆਇਆ ਸੀ। ਰਾਜਸਥਾਨ ਦੇ ਹਿੰਦੂਮਾਲ ਕੋਟ ਪਿੰਡ 'ਚ ਪੱਕਾ ਟਿੱਬੀ ਦੀ ਸ਼ਾਖਾ 'ਚ ਰਾਜਪੁਰਾ ਪੁਲਿਸ ਨੇ ਉਸ ਦਾ  ਐਨਕਾਊਂਟਰ ਕੀਤਾ ਸੀ। ਇਸ ਵਿੱਚ ਉਸ ਦੇ ਸਾਥੀ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਬੁੱਢਾ ਵੀ ਮਾਰੇ ਗਏ ਸਨ। ਗੌਂਡਰ ਅਤੇ ਲਾਹੌਰੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬੁੱਢਾ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਦਮ ਤੋੜ ਦਿੱਤਾ ਸੀ।


(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)