ਪੰਜਾਬੀ ਭਾਸ਼ਾ ਹੋਈ ਲਾਜ਼ਮੀ; ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ 'ਚ ਲੱਗ ਰਹੇ ਪੰਜਾਬੀ ਭਾਸ਼ਾ 'ਚ ਬੋਰਡ
Advertisement
Article Detail0/zeephh/zeephh1562980

ਪੰਜਾਬੀ ਭਾਸ਼ਾ ਹੋਈ ਲਾਜ਼ਮੀ; ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ 'ਚ ਲੱਗ ਰਹੇ ਪੰਜਾਬੀ ਭਾਸ਼ਾ 'ਚ ਬੋਰਡ

Punjab news:  ਅੰਗਰੇਜ਼ੀ ਭਾਸ਼ਾ ਵੀ ਸਮੇਂ ਦੀ ਲੋੜ ਹੈ ਪਰ ਆਪਣੀ ਖੇਤਰੀ ਭਾਸ਼ਾ ਨੂੰ ਵੀ ਸਾਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਤਾਮੀਰ ਹੋ ਰਹੀ ਹੈ ਅਤੇ ਅਸੀਂ ਖੁਦ ਵੀ ਦਫ਼ਤਰੀ ਕੰਮਕਾਜ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਕਰਨ ਲਈ ਯਤਨ ਕਰਦੇ ਹਨ। 

ਪੰਜਾਬੀ ਭਾਸ਼ਾ ਹੋਈ ਲਾਜ਼ਮੀ; ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ 'ਚ ਲੱਗ ਰਹੇ ਪੰਜਾਬੀ ਭਾਸ਼ਾ 'ਚ ਬੋਰਡ

Punjab news: ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀਆਂ ਗਈਆਂ ਹਨ ਜਿਸ ਕਰਕੇ ਹੁਣ ਸਰਕਾਰੀ ਦਰਫਰਾਂ 'ਚ ਪੰਜਾਬੀ ਭਾਸ਼ਾ ਵਾਲੇ ਬੋਰਡ ਲਗਾਏ ਜਾ ਰਹੇ ਹਨ। ਇਸ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਵੀ ਪੰਜਾਬੀ ਭਾਸ਼ਾ ਵਾਲੇ ਬੋਰਡ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਪੰਜਾਬੀ ਭਾਸ਼ਾ (Punjabi language)  ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।

ਹਾਲਾਂਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਬੋਰਡ ਅੰਗਰੇਜ਼ੀ ਭਾਸ਼ਾ ਚਾਹੁੰਦੇ ਸਨ ਅਤੇ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਭਾਸ਼ਾ (Punjabi language) ਤੋਂ ਹੇਠਾਂ ਲਿਖਿਆ ਜਾਂਦਾ ਸੀ ਪਰ ਪੰਜਾਬੀ ਭਾਸ਼ਾ ਨੂੰ ਅੰਗਰੇਜ਼ੀ ਤੋਂ ਉਪਰ ਲਿਖਿਆ ਜਾ ਰਿਹਾ ਹੈ ਤਾਂ ਜੋ ਆਪਣੀ ਖੇਤਰੀ ਭਾਸ਼ਾ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾ ਸਕੇ।

ਬੋਰਡਾਂ ਸਬੰਧੀ ਗੱਲਬਾਤ ਕਰਦੇ ਹੋਏ ਲੁਧਿਆਣਾ ਦੇ ਡੀ ਸੀ ਪੀ ਵਰਿੰਦਰ ਬਰਾੜ ਨੇ ਕਿਹਾ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲਾਂ ਦਫ਼ਤਰਾਂ ਦੇ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਨਾਲ ਸੰਵਿਧਾਨ ਰਚੇਤਾ ਭੀਮ ਰਾਓ ਅੰਬੇਡਕਰ ਦੀ ਤਸਵੀਰਾਂ ਲੱਗਦੀਆਂ ਹਨ। ਉਸ ਤੋਂ ਬਾਅਦ ਜਿੰਨੇ ਵੀ ਪੁਲਿਸ ਮੁਲਾਜ਼ਮ ਹਨ ਉਨ੍ਹਾਂ ਦੀਆਂ ਨੇਮ ਪਲੇਟਾਂ ਪੰਜਾਬੀ ਭਾਸ਼ਾ ਦੇ ਵਿੱਚ ਕੀਤੀਆਂ ਗਈਆਂ ਹਨ। ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੰਨੇ ਵੀ ਬੋਰਡ ਲੱਗੇ ਹਨ ਉਨ੍ਹਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ  (Punjabi language) ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਦੀ ਪਤਨੀ Jill Biden ਨੇ ਕਮਲਾ ਹੈਰਿਸ ਦੇ ਪਤੀ ਨੂੰ ਕੀਤੀ 'KISS'; ਵੀਡੀਓ ਹੋਈ ਵਾਇਰਲ

 ਉਨ੍ਹਾਂ ਕਿਹਾ ਕਿ ਹਾਲਾਂਕਿ ਅੰਗਰੇਜ਼ੀ ਭਾਸ਼ਾ ਵੀ ਸਮੇਂ ਦੀ ਲੋੜ ਹੈ ਪਰ ਆਪਣੀ ਖੇਤਰੀ ਭਾਸ਼ਾ ਨੂੰ ਵੀ ਸਾਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਤਾਮੀਰ ਹੋ ਰਹੀ ਹੈ ਅਤੇ ਅਸੀਂ ਖੁਦ ਵੀ ਦਫ਼ਤਰੀ ਕੰਮਕਾਜ ਵੱਧ ਤੋਂ ਵੱਧ ਪੰਜਾਬੀ ਦੇ ਵਿੱਚ ਕਰਨ ਲਈ ਯਤਨ ਕਰਦੇ ਹਨ। 

(ਭਰਤ ਸ਼ਰਮਾ ਦੀ ਰਿਪੋਰਟ)

Trending news