NRI Firing News: ਅੰਮ੍ਰਿਤਸਰ ਐਨਆਰਆਈ ਫਾਇਰਿੰਗ ਮਾਮਲੇ `ਚ ਦੋ ਸ਼ੂਟਰਾਂ ਸਮੇਤ ਤਿੰਨ ਗੈਂਗਸਟਰ ਗ੍ਰਿਫ਼ਤਾਰ
NRI Firing News: ਹੁਸ਼ਿਆਰਪੁਰ ਪੁਲਿਸ ਤੇ ਅੰਮ੍ਰਿਤਸਰ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ।
NRI Firing News: ਅੰਮ੍ਰਿਤਸਰ ਵਿੱਚ ਬੀਤੇ ਦਿਨ ਐਨਆਰਆਈ ਉਤੇ ਫਾਇਰਿੰਗ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਤੇ ਅੰਮ੍ਰਿਤਸਰ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ ਦੋ ਸ਼ੂਟਰ ਦੱਸੇ ਜਾ ਰਹੇ ਹਨ।
ਹੁਸ਼ਿਆਰਪੁਰ ਦੇ ਲਕਸ਼ਮਣ ਦਾਸ ਗਊਸ਼ਾਲਾ ਵਿਚੋਂ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਕੀਤਾ ਕਾਬੂ ਕੀਤਾ ਹੈ। ਐਨਆਰਆਈ ਸੁਖਚੈਨ ਸਿੰਘ ਉਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਵੀ ਇਸ ਵਿੱਚ ਮੌਜੂਦ ਹਨ। ਬੀਤੀ ਰਾਤ ਤੋਂ ਹੀ ਹੁਸ਼ਿਆਰਪੁਰ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਹੁਸ਼ਿਆਰਪੁਰ ਦੇ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਹੁਸ਼ਿਆਰਪੁਰ ਦੇ ਬੇਹੱਦ ਭੀੜ-ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਪੂਰਾ ਬਾਜ਼ਾਰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿ ਆਸੀ। ਅੰਮ੍ਰਿਤਸਰ ਦੇ ਤਿੰਨ ਗੈਂਗਸਟਰ ਗਊਸ਼ਾਲਾ ਬਾਜ਼ਾਰ ਸਥਿਤ ਧਰਮਸ਼ਾਲਾ ਲਾਲਾ ਲਕਸ਼ਮਣ ਦਾਸ ਸੂਦ 'ਚ ਲੁਕੇ ਹੋਏ ਸਨ। ਜਿਨ੍ਹਾਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਪੁਲਿਸ ਨੇ ਧਰਮਸ਼ਾਲਾ ਦੇ ਅੰਦਰ ਕਾਫੀ ਦੇਰ ਤੱਕ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਮੁਲਜ਼ਮ ਗੱਡੀਆਂ ਵਿੱਚ ਅੰਮ੍ਰਿਤਸਰ ਲਈ ਰਵਾਨਾ ਹੋ ਗਏ।
ਹੁਸ਼ਿਆਰਪੁਰ ਦੇ ਐਸਪੀ ਸਰਵਜੀਤ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੀ ਸਭ ਤੋਂ ਪੁਰਾਣੀ ਧਰਮਸ਼ਾਲਾ ਵਿੱਚ ਗੈਂਗਸਟਰ ਠਹਿਰੇ ਹੋਏ ਹਨ। ਉਸ ਨੇ ਧਰਮਸ਼ਾਲਾ ਵਿੱਚ ਆਪਣਾ ਆਧਾਰ ਕਾਰਡ ਵੀ ਜਮ੍ਹਾਂ ਕਰਵਾਇਆ ਸੀ। ਅੱਜ ਸਵੇਰੇ ਅੰਮ੍ਰਿਤਸਰ ਪੁਲਿਸ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਤਿੰਨੋਂ ਹੀ ਅੰਮ੍ਰਿਤਸਰ ਕੇਸ ਦੇ ਮੁਲਜ਼ਮ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।
ਸਹੁਰੇ ਸਮੇਤ ਪੰਜ ਮੁਲਜ਼ਮ ਹਿਰਾਸਤ ਵਿੱਚ ਲਏ
ਐਨਆਰਆਈ ਉਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਗੁਰਿੰਦਰ ਸਿੰਘ ਸੁੱਖਾ ਗਰਨੇਡ ਵਾਸੀ ਕਪੂਰਥਲਾ ਤੇ ਗੁਰਕੀਰਤ ਸਿੰਘ ਗੁਰੀ ਵਾਸੀ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਤਿੰਨ ਮੁਲਜ਼ਮਾਂ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ਵਿੱਚ 5 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਤਰਨਤਾਰਨ ਵਾਸੀ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾਵਰਾਂ ਦੀ ਮਦਦ ਕੀਤੀ ਸੀ।