Garry Sandhu house theft news: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ (Garry Sandhu) ਦੇ ਘਰ ਚੋਰੀ ਹੋਣ ਦੀ ਖਬਰ ਸਾਹਮਣੇ ਹੈ। ਸਿਲੀ ਜਾਣਕਾਰੀ ਮੁਤਾਬਕ ਚੋਰ ਕੀਮਤੀ ਸਮਾਨ ਚੁੱਕ ਕੇ ਲੈ ਗਏ। ਇਸ ਦੌਰਾਨ ਪੰਜਾਬੀ ਗਾਇਕ ਵੱਲੋਂ ਚੋਰ ਨੂੰ ਫੜਾਉਣ ਵਾਲੇ ਬੰਦੇ ਨੂੰ ਇੱਕ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਗਿਆ ਹੈ।   


COMMERCIAL BREAK
SCROLL TO CONTINUE READING

ਦੱਸ ਦਈਏ ਕਿ ਗੈਰੀ ਸੰਧੂ (Garry Sandhu) ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸਦੇ ਘਰ ਇੱਕ ਚੋਰੀ ਹੋਈ ਹੈ ਜਿਸ ਵਿੱਚ ਚੋਰ ਉਸਦਾ ਕੀਮਤੀ ਸਮਾਂ ਚੋਰੀ ਕਰ ਕੇ ਲੈ ਗਏ।  


ਚੋਰੀ ਬਾਰੇ ਜਾਣਕਾਰੀ ਦਿੰਦਿਆਂ ਗੈਰੀ ਸੰਧੂ ਨੇ ਦੱਸਿਆ ਕਿ ਚੋਰ ਉਸਦੀ ਮਾਂ ਦੀ ਨਿਸ਼ਾਨੀ ਤੇ ਉਸਦੇ ਬੱਚੇ ਦੀ ਨਿਸ਼ਾਨੀ ਚੁੱਕ ਕੇ ਲੈ ਗਏ। ਉਸਨੇ ਕਿਹਾ ਕਿ ਜੋ ਵੀ ਚੋਰ ਨੂੰ ਫੜਾਉਣ 'ਚ ਮਦਦ ਕਰਦਾ ਹੈ ਤਾਂ ਉਸ ਉਸਨੂੰ 5,000 ਪਾਉਂਡ, ਭਾਵ ਲੱਗਭਗ 5 ਲੱਖ ਰੁਪਏ, ਕੈਸ਼ ਦੇਵੇਗਾ। 


ਇਸ ਦੌਰਾਨ ਗੈਰੀ ਸੰਧੂ ਨੇ ਚੋਰਾਂ ਨੂੰ ਗਾਲ੍ਹ ਵੀ ਕੱਢੀ 'ਤੇ ਇਹ ਵੀ ਕਿਹਾ ਕਿ ਜੇਕਰ ਕੋਈ ਚੋਰੀ ਕਰਨ ਜਾਂਦਾ ਹੈ ਤਾਂ ਘਟੋ-ਘੱਟ ਜੂਤੇ ਤਾਂ ਬਾਹਰ ਕੱਢ ਕੇ ਜਾਵੇ ਅਤੇ ਘਰ 'ਚ ਗੰਦ ਨਾ ਪਾਵੇ।   


ਦੱਸ ਦਈਏ ਕਿ ਤਿੰਨ ਸਾਲ ਪਹਿਲਾਂ ਜਲੰਧਰ-ਦਿੱਲੀ ਨੈਸ਼ਨਲ ਹਾਈਵੇ 'ਤੇ ਸਥਿਤ ਗੈਰੀ ਸੰਧੂ ਦੇ ਫਰੈਸ਼ ਕੁਲੈਕਸ਼ਨ ਸ਼ੋਅਰੂਮ 'ਚ ਵੀ 22 ਲੱਖ ਰੁਪਏ ਦੇ ਡਿਜ਼ਾਈਨਰ ਗਾਰਮੈਂਟਸ ਅਤੇ 22 ਹਜ਼ਾਰ ਦੀ ਨਕਦੀ ਚੋਰੀ ਕੀਤੀ ਗਈ ਸੀ। 


ਇਸ ਦੌਰਾਨ ਚੋਰ ਰਾਤ ਦੇ 2.01 ਵਜੇ ਸ਼ੋਅਰੂਮ ਵਿੱਚ ਦਾਖਲ ਹੋਏ ਸਨ ਅਤੇ ਕਰੀਬ 40 ਮਿੰਟ ਤੱਕ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੇ ਇਹ ਵੀ ਦੱਸਿਆ ਗਿਆ ਸੀ ਕਿ ਚੋਰ 12 ਬੋਰੀਆਂ ਵਿੱਚ ਭਰ ਕੇ ਸਾਮਾਨ ਚੋਰੀ ਕਰਕੇ ਲੈ ਗਏ ਸਨ।


Garry Sandhu house theft news: