Gauahar Khan Pregnancy: ਬਿੱਗ ਬੌਸ ਦੀ ਜੇਤੂ ਰਹੀ ਅਭਿਨੇਤਰੀ ਗੌਹਰ ਖਾਨ (Gauahar Khan) ਨੇ 25 ਦਸੰਬਰ 2020 ਨੂੰ ਬੁਆਏਫ੍ਰੈਂਡ ਜੈਦ ਦਰਬਾਰ(Zaid Darbar) ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਦੋਵੇਂ ਸੋਸ਼ਲ ਮੀਡੀਆ 'ਤੇ ਕਈ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਅਦਾਕਾਰਾ ਗੌਹਰ ਖਾਨ ਇਨ੍ਹੀਂ ਦਿਨੀਂ ਆਪਣੀ (Gauahar Khan new look) ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਇਸ ਦੌਰਾਨ ਉਸ ਦੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਦਸੰਬਰ 2022 ਵਿੱਚ ਗੌਹਰ ਖਾਨ ਅਤੇ ਉਸਦੇ ਪਤੀ ਜੈਦ ਦਰਬਾਰ ਨੇ(Gauahar Khan's Pregnancy)ਬਹੁਤ ਹੀ ਦਿਲਚਸਪ ਤਰੀਕੇ ਨਾਲ ਪ੍ਰੈਗਨੈਂਸੀ ਦੀ ਖ਼ਬਰ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਗੌਹਰ ਖਾਨ ਨੇ ਕਿਊਟ ਵੀਡੀਓ ਰਾਹੀਂ ਗਰਭ ਅਵਸਥਾ ਦੀ ਘੋਸ਼ਣਾ ਕੀਤੀ ਹੈ। ਅਭਿਨੇਤਰੀ ਕਦੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਵਧ ਰਹੇ ਬੇਬੀ ਬੰਪ ਨੂੰ ਦਿਖਾਉਣ ਤੋਂ ਪਿੱਛੇ ਨਹੀਂ ਹਟੀ। ਅਦਾਕਾਰਾ ਗੋਹਰ ਖਾਨ(Gauahar Khan's Pregnancy) ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ (Gauahar Khan new look) ਦਿਖਾ ਚੁੱਕੀ ਹੈ ਜਿਸ ਨਾਲ ਗੋਹਰ ਖਾਨ ਦੇ ਪ੍ਰਸ਼ੰਸ਼ਕ ਭਾਰਤ ਦੇ ਹਰ ਹਿੱਸੇ ਵਿੱਚ ਮੌਜੂਦ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ 'bollywoodshaadis' ਨਾਮ ਤੋਂ ਸ਼ੇਅਰ ਕੀਤਾ ਗਿਆ ਹੈ।      



ਇਹ ਵੀ ਪੜ੍ਹੋ: ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਕਾਮੇਡੀ ਕਿੰਗ ਕਪਿਲ ਸ਼ਰਮਾ! ਇਸ ਵੱਡੇ ਨਿਰਦੇਸ਼ਕ ਦੀ ਫਿਲਮ ਕਰਨਗੇ ਸਾਈਨ 

ਹਾਲ ਹੀ ਵਿੱਚ ਗੋਹਰ ਖਾਨ ਦੀ ਇਕ ਵਿਆਹ ਵਿੱਚ ਗਈ ਸੀ(Gauahar Khan's Pregnancy) ਜਿੱਥੇ ਉਸਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਆਪਣੇ ਨਵੇਂ ਲੁੱਕ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿੱਚ ਉਸਨੇ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਹੈ ਉਸ ਸੂਟ ਵਿੱਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਆਪਣੀਆਂ ਤਾਜ਼ਾ ਤਸਵੀਰਾਂ 'ਚ ਗੌਹਰ ਖਾਨ ਕਦੇ ਮੁਸਕਰਾਉਂਦੀ ਨਜ਼ਰ ਆ ਰਹੀ ਹੈ ਅਤੇ ਕਦੇ ਖੂਬਸੂਰਤੀ ਨਾਲ ਪੋਜ਼ ਦੇ ਰਹੀ ਹੈ। ਅਭਿਨੇਤਰੀ ਨੇ ਕੰਨਾਂ 'ਚ ਝੁਮਕੇ ਅਤੇ (Gauahar Khan new look) ਹੱਥਾਂ 'ਤੇ ਮਹਿੰਦੀ ਲਗਾ ਕੇ ਆਪਣਾ ਨਸਲੀ ਅੰਦਾਜ਼ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਹ ਇਸ ਫੋਟੋ 'ਚ ਆਪਣੀ ਡਾਇਮੰਡ ਰਿੰਗ ਨੂੰ ਵੀ ਫਲਾਂਟ ਕਰ ਰਹੀ ਹੈ। ਗੋਹਰ ਖਾਨ ਦੀ ਪ੍ਰਸ਼ੰਸ਼ਕ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।