ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਕਾਮੇਡੀ ਕਿੰਗ ਕਪਿਲ ਸ਼ਰਮਾ! ਇਸ ਵੱਡੇ ਨਿਰਦੇਸ਼ਕ ਦੀ ਫਿਲਮ ਕਰਨਗੇ ਸਾਈਨ
topStories0hindi1549875

ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਕਾਮੇਡੀ ਕਿੰਗ ਕਪਿਲ ਸ਼ਰਮਾ! ਇਸ ਵੱਡੇ ਨਿਰਦੇਸ਼ਕ ਦੀ ਫਿਲਮ ਕਰਨਗੇ ਸਾਈਨ

Kapil Sharma Upcoming Film: ਦੱਸ ਦੇਈਏ ਕਿ ਕਪਿਲ ਦੇ ਹੱਥ ਵਿੱਚ ਇੱਕ ਵੱਡਾ ਪ੍ਰੋਜੈਕਟ ਲੱਗਾ ਹੈ। ਖਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਡ੍ਰੀਮਗਰਲ ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਨਵੀਂ ਫਿਲਮ 'ਚ ਨਜ਼ਰ  ਆਉਣਗੇ।

ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਕਾਮੇਡੀ ਕਿੰਗ ਕਪਿਲ ਸ਼ਰਮਾ! ਇਸ ਵੱਡੇ ਨਿਰਦੇਸ਼ਕ ਦੀ ਫਿਲਮ ਕਰਨਗੇ ਸਾਈਨ

Kapil Sharma Upcoming Film: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Comedy king Kapil) ਆਪਣੇ ਸ਼ੋਅ 'ਦਿ ਕਪਿਲ ਸ਼ਰਮਾ' ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਮੇਡੀ ਸ਼ੋਅ ਤੋਂ ਇਲਾਵਾ ਕਪਿਲ ਸ਼ਰਮਾ ਨੇ ਕੁਝ ਫਿਲਮਾਂ 'ਚ ਵੀ ਹੱਥ ਅਜ਼ਮਾਇਆ ਹੈ। ਹੁਣ ਖਬਰ ਆ ਰਹੀ ਹੈ ਕਿ ਉਹ ਇਕ ਹੋਰ ਫਿਲਮ 'ਚ (Kapil Sharma Upcoming Film) ਕੰਮ ਕਰਨ ਜਾ ਰਹੇ ਹਨ। ਖਬਰਾਂ ਮੁਤਾਬਕ ਕਪਿਲ ਸ਼ਰਮਾ ਇਕ ਵਾਰ ਫਿਰ ਫਿਲਮਾਂ 'ਚ ਕੰਮ ਕਰਨ ਜਾ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੇ ਹਨ। 

ਇਸ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਕਿ (Kapil Sharma Upcoming Film) ਕਪਿਲ ਜਲਦ ਹੀ 'ਡ੍ਰੀਮ ਗਰਲ' ਨਿਰਦੇਸ਼ਕ ਰਾਜ ਸ਼ਾਂਡਿਲਿਆ ਦੀ ਨਵੀਂ ਫਿਲਮ 'ਚ ਨਜ਼ਰ ਆਉਣਗੇ। ਦਿ ਕਪਿਲ ਸ਼ਰਮਾ ਸ਼ੋਅ ਤੋਂ ਹਰ ਘਰ 'ਚ ਮੁਸਕਰਾਹਟ ਲਿਆਉਣ ਦਾ ਕਾਰਨ ਬਣੇ ਕਪਿਲ ਸ਼ਰਮਾ ਨੇ ਐਕਟਿੰਗ ਦੀ ਦੁਨੀਆ 'ਚ ਵੀ ਆਪਣੇ ਜੌਹਰ ਦਿਖਾਏ ਹਨ। ਉਨ੍ਹਾਂ ਨੇ ਫਿਲਮ 'ਕਿਸ ਕਿਸਕੋ ਪਿਆਰ ਕਰੂੰ' ਨਾਲ ਬਾਲੀਵੁੱਡ 'ਚ (Kapil Sharma) ਡੈਬਿਊ ਕੀਤਾ ਸੀ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਹੁਣ ਕਪਿਲ ਸ਼ਰਮਾ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ: 'ਹਾਈਡ੍ਰੌਲਿਕ' ਹੋਇਆ ਸੀ ਫੇਲ, ਯਾਤਰੀ ਸੁਰੱਖਿਅਤ

ਕਪਿਲ ਸ਼ਰਮਾ ਦੀ  (Comedy king Kapil)  ਆਖ਼ਰੀ ਭਾਰਤੀ ਰਿਲੀਜ਼, 'ਫਿਰੰਗੀ' ਇੱਕ ਭਾਰੀ ਫਲਾਪ ਸਾਬਤ ਹੋਈ ਪਰ ਇਸਨੇ ਉਸਨੂੰ ਅਦਾਕਾਰੀ ਕਰਨ ਤੋਂ ਨਹੀਂ ਰੋਕਿਆ। ਖਬਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਬਹੁਤ ਵੱਡੇ ਅਤੇ ਮਸ਼ਹੂਰ ਨਿਰਦੇਸ਼ਕ ਨਾਲ (Kapil Sharma Upcoming Film) ਫਿਲਮ ਸਾਈਨ ਕਰਨ ਜਾ ਰਹੇ ਹਨ।

ਦੱਸ ਦੇਈਏ ਕਿ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਦੀ ਫਿਲਮ 'ਡ੍ਰੀਮ ਗਰਲ' ਦੇ ਨਿਰਦੇਸ਼ਕ ਰਾਜ ਸ਼ਾਂਡਿਲਿਆ ਨੇ ਪਿੰਕਵਿਲਾ ਨੂੰ ਇਕ ਇੰਟਰਵਿਊ ਦਿੱਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਕਪਿਲ ਇਕ ਨਵੀਂ ਫਿਲਮ 'ਚ ਨਜ਼ਰ ਆਉਣ ਵਾਲੇ ਪ੍ਰੋਜੈਕਟ ਬਾਰੇ ਗੱਲ ਕਰ ਰਹੇ ਹਨ, ਜਿਸ 'ਚ ਭੂਸ਼ਣ ਕੁਮਾਰ ਦੁਆਰਾ ਤਿਆਰ ਕੀਤਾ ਜਾਵੇਗਾ। ਫਿਲਹਾਲ ਫਿਲਮ ਦੀ ਕਹਾਣੀ 'ਤੇ ਕੰਮ ਚੱਲ ਰਿਹਾ ਹੈ ਅਤੇ ਸਾਰੇ ਲੋਕ ਵੀ ਇਕ-ਦੂਜੇ ਨਾਲ ਜੁੜੇ ਹੋਏ ਹਨ।

Trending news