Gidderbaha News: ਗਿੱਦੜਬਾਹਾ ਵਿੱਚ ਅੱਜ ਬਾਅਦ ਦੁਪਹਿਰ ਇੱਕ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵਾਟਰ ਵਰਕਸ ਦੀ ਡਿਗੀ ਵਿੱਚ ਨਹਾਉਣ ਲਈ ਆਏ ਸਨ। ਇਸ ਮੌਕੇ ਤਿੰਨ ਲੜਕੀਆਂ ਨੇ ਡਿਗੀ ਵਿੱਚ ਛਾਲ ਮਾਰ ਦਿੱਤੀ। ਤਿੰਨਾਂ ਲੜਕੀਆਂ ਵਿੱਚੋਂ ਇੱਕ ਨੂੰ ਬਾਹਰ ਕੱਢ ਲਿਆ ਜਦੋਂ ਦੋ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਲੜਕੀਆਂ ਦੀ ਉਮਰ 12 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਥਾਣਾ ਗਿੱਦੜਬਾਹਾ ਦੀ ਪੁਲਿਸ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।


COMMERCIAL BREAK
SCROLL TO CONTINUE READING

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਲੜਕੀ ਭੱਜਕੇ ਰੋਲਾ ਪਾ ਦਿੱਤਾ ਕਿ ਲੜਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਜਦੋਂ ਪਿੰਡ ਵਾਲੇ ਇੱਕਠੇ ਹੋਏ ਤਾਂ ਇੱਕ ਲੜਕੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ, ਜਦਕਿ 2 ਲੜਕੀਆਂ ਪਾਣੀ ਵਿੱਚ ਡੁੱਬ ਗਈਆਂ। ਉਧਰ ਪਰਿਵਾਰ ਨੂੰ ਜਦੋਂ ਲੜਕੀਆਂ ਦੀ ਮੌਤ ਦੀ ਸੂਚਨਾ ਮਿਲੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


ਇਹ ਵੀ ਪੜ੍ਹੋਂ: Jalandhar News: ਜਲੰਧਰ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਨਾਕੇ 'ਤੇ ਰੋਕੀ ਗੱਡੀ, ਤਲਾਸ਼ੀ ਦੌਰਾਨ ਮਿਲੇ ਲੱਖਾਂ ਰੁਪਏ


ਉਧਰ ਪੁਲਿਸ ਦਾ ਕਹਿਣਾ ਹੈ ਕਿ ਬੱਚੀਆਂ ਦੀ ਮੌਤ ਬਾਰੇ ਜਾਣਕਾਰੀ ਮਿਲੀ ਸੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਦੋ ਬੱਚੇ ਵਾਟਰ ਵਰਕਸ ਵਿੱਚ ਡੁੱਬੇ ਹੋਏ ਸਨ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਵਾ ਕੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। 


ਇਹ ਵੀ ਪੜ੍ਹੋਂ: Chief Electoral Officer of Punjab: ਸਿਬਿਨ ਸੀ ਵੱਲੋਂ ਡਿਪਟੀ ਕਮਿਸ਼ਨਰਾਂ, ਸੀ.ਪੀਜ਼ ਅਤੇ ਐਸ.ਐਸ.ਪੀਜ਼ ਨਾਲ ਰੀਵਿਊ ਮੀਟਿੰਗ ਕੀਤੀ