Happy Birthday Gippy Grewal News: ਪੰਜਾਬ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਦਾ ਅੱਜ ਜਨਮਦਿਨ ਹੈ। ਗਿੱਪੀ ਗਰੇਵਾਲ ਨੂੰ ਕੌਣ ਨਹੀਂ ਜਾਣਦਾ ਅਤੇ ਪੰਜਾਬੀ ਮਨੋਰੰਜਨ ਜਗਤ ਦਾ ਜਾਣਿਆ-ਪਛਾਣਿਆ ਨਾਮ ਹੈ। ਉਸ ਦੀ ਅਦਾਕਾਰੀ ਅਤੇ ਗਾਇਕੀ ਪੰਜਾਬ ਤੋਂ ਬਾਹਰ ਵੀ ਹੈ। ਪੰਜਾਬੀ ਜਗਤ ਦੀ ਮਸ਼ਹੂਰ ਹਸਤੀ ਗਿੱਪੀ (Gippy Grewal) ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਸਫਲਤਾ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਗਿੱਪੀ ਲਈ ਸ਼ੁਰੂਆਤੀ ਦਿਨ ਆਸਾਨ ਨਹੀਂ ਸਨ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਸਫਲਤਾ ਹਾਸਲ ਕੀਤੀ। ਗਿੱਪੀ ਮੁਤਾਬਕ (Happy Birthday Gippy Grewal) ਵਿਆਹ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਸਫਲਤਾ ਮਿਲੀ।


COMMERCIAL BREAK
SCROLL TO CONTINUE READING

ਇਸ ਖ਼ਾਸ ਮੌਕੇ ਗਿੱਪੀ ਦੀ ਪਤਨੀ ਰਵਨੀਤ ਗਰੇਵਾਲ (wife Ravneet wishes)ਨੇ ਬੜੇ ਰੋਮਾਂਟਿਕ ਅੰਦਾਜ਼ 'ਚ ਪਤੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਰਵਨੀਤ ਨੇ ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਨਾਲ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦਿਆਂ ਰਵਨੀਤ ਨੇ ਕਪੈਸ਼ਨ 'ਚ ਲਿਖਿਆ, "dear husband @gippygrewal everything in my life starts with you everything in life ends in your name , you are my soul , you are my bestfriend I love you always" 



ਇਸ ਪਿਆਰੇ ਜਿਹੇ ਮੈਸੇਜ ਨਾਲ ਉਨ੍ਹਾਂ ਨੇ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਕਿ ਬੇਹੱਦ ਕਿਊਟ ਹੈ। ਫੈਨਸ ਨੂੰ ਇਹ ਤਸਵੀਰ ਬਹੁਤ ਪਸੰਦ ਆ ਰਹੀ ਹੈ ਤੇ ਲੋਕ ਕਾਮੈਂਟਸ ਵੀ ਕਰ ਰਹੇ ਹਨ।  ਇਸ ਦੇ ਨਾਲ ਹੀ ਫੈਨਸ ਗਿੱਪੀ ਗਰੇਵਾਲ ਨੂੰ ਜਨਮਦਿਨ ਦਿਨ ਦੀ ਵਧਾਈ ਦੇ ਰਹੇ ਹਨ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਪਵੇਗੀ ਸੰਘਣੀ ਧੁੰਦ, ਰਾਤ ​​ਨੂੰ ਵਧੇਗੀ ਠੰਡ, ਆਰੇਂਜ ਅਲਰਟ ਜਾਰੀ


ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਤੇ ਸਫਲ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਵਿੱਚੋਂ ਇੱਕ ਹੈ। ਗਿੱਪੀ ਦੀਆਂ ਬਹੁਤ ਸਾਰੀਆਂ ਵੀਡੀਓ ਫੋਟੋਆਂ ਸੋਸ਼ਲ ਮੀਡਿਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਗਰੇਵਾਲ ਦੀ ਬੇਹੱਦ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਉਨ੍ਹਾਂ ਦੋਵਾਂ ਦੀ ਗਿੱਪੀ (Gippy grewal) ਅਤੇ ਉਨ੍ਹਾਂ ਦੀ ਪਤਨੀ 'Nawa Nawa Pyaar hoya hai' ਗੀਤ 'ਤੇ ਡਾਂਸ ਕਰਦੇ ਨਜ਼ਰ ਆਏ ਸਨ । ਇਸ ਵੀਡੀਓ ਤੋਂ ਬਾਅਦ ਲੋਕਾਂ ਨੇ ਬਹੁਤ ਹੀ ਪਿਆਰੇ ਕੰਮੈਂਟ ਕੀਤੇ ਹਨ ਅਤੇ ਫੈਨਸ ਦਾ ਦਿਲ ਜਿੱਤ ਲਿਆ ਹੈ।  


ਕਰੀਅਰ ਦੀ ਸ਼ੁਰੂਆਤ ਦੌਰਾਨ ਗਿੱਪੀ ਗਰੇਵਾਲ (Gippy grewal) ਹੁਣ ਤੱਕ ਬਹੁਤ ਸਾਰੇ ਗੀਤ ਅਤੇ ਪੰਜਾਬੀ ਇੰਡਸਟਰੀ ਵਿਚ ਬੇਹੱਦ ਜ਼ਬਰਦਸਤ ਫ਼ਿਲਮਾਂ ਵਿਚ ਕੰਮ ਕਰ ਖੂਬ ਨਾਮ ਕਮਾਇਆ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਪਿਆਰੀ ਜੋੜੀ ਹੈ। ਗਿੱਪੀ ਗਰੇਵਾਲ ਦੇ ਤਿੰਨ ਬੱਚੇ ਹਨ ਅਤੇ ਉਨ੍ਹਾਂ ਦੀਆਂ ਵੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।