Punjab Weather Update: ਉੱਤਰੀ ਬਰਫੀਲੀ ਹਵਾਵਾਂ ਦਾ ਅਸਰ ਪੰਜਾਬ, ਰਾਜਸਥਾਨ, ਹਰਿਆਣਾ, NCR, ਦਿੱਲੀ 'ਤੇ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਹਰਿਆਣਾ 'ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸੀਤ ਲਹਿਰ ਤੋਂ ਤਿੰਨ ਦਿਨਾਂ ਤੋਂ ਰਾਹਤ ਮਿਲੀ ਹੈ।
Trending Photos
Punjab Weather Update: ਤਿੰਨ ਦਿਨਾਂ ਬਾਅਦ ਪੰਜਾਬ-ਹਰਿਆਣਾ 'ਚ ਕੜਾਕੇ ਦੀ ਸਰਦੀ ਪੈਣ ਲੱਗ ਪਈ ਹੈ। ਠੰਡ ਦੇ ਵਧਣ ਕਰਕੇ ਪੰਜਾਬ ਵਿਚ ਮੌਸਮ ਵਿਭਾਗ ਵੱਲੋਂ ਦੋ ਦਿਨਾਂ ਲਈ ਆਰੇਂਜ ਅਲਰਟ (punjab Orange Alert)ਜਾਰੀ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਦਾ ਤਾਪਮਾਨ ਚਾਰ ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਸੀਤ ਲਹਿਰ ਦਾ ਪ੍ਰਕੋਪ ਵਧੇਗਾ। ਕਈ ਇਲਾਕਿਆਂ 'ਚ ਸੰਘਣੀ ਧੁੰਦ ਬਣੀ ਰਹੇਗੀ। ਇੱਕ ਜਾਂ ਦੋ ਖੇਤਰਾਂ ਵਿੱਚ ਵਿਜ਼ੀਬਿਲਟੀ ਜ਼ੀਰੋ ਤੋਂ 20 ਮੀਟਰ ਤੱਕ ਰਿਕਾਰਡ ਕੀਤੇ ਜਾਣ ਦੀ ਉਮੀਦ ਹੈ।
ਦੱਸ ਦੇਈਏ ਕਿ ਪਹਾੜਾਂ ਵਿਚ ਬਰਫ਼ਬਾਰੀ ਤੇਜ ਹੋ ਗਈ ਹੈ ਜਿਸ ਦੇਸ਼ ਦੇ ਸੂਬਿਆਂ ਵਿਚ ਠੰਡ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਲਗਭਗ ਸਾਰੀਆਂ ਚੋਟੀਆਂ ਬਰਫ਼ ਨਾਲ ਢੱਕੀਆਂ ਹੋਈਆਂ ਹਨ। ਅਜਿਹੇ 'ਚ ਇਕ ਵਾਰ ਫਿਰ ਬਰਫੀਲੀਆਂ ਹਵਾਵਾਂ ਮੈਦਾਨੀ ਇਲਾਕਿਆਂ (Punjab Weather Update) ਵੱਲ ਆਉਣਗੀਆਂ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। ਦਿਨ ਦਾ ਤਾਪਮਾਨ ਵੀ (Punjab Weather Update) 10 ਡਿਗਰੀ ਤੋਂ ਹੇਠਾਂ ਆ ਸਕਦਾ ਹੈ। ਫਿਲਹਾਲ 5 ਜਨਵਰੀ ਤੱਕ ਮੌਸਮ 'ਚ ਕੋਈ ਬਦਲਾਅ ਨਹੀਂ ਹੋਵੇਗਾ। ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ: ਹੁਣ ਲੁਧਿਆਣਾ 'ਚ ਵੀ ਨਜ਼ਰ ਆਵੇਗਾ ਲੰਡਨ ਸ਼ਹਿਰ! ਨੌਜਵਾਨ ਨੇ ਤਿਆਰ ਕੀਤਾ ਸਟੀਕ ਮਾਡਲ
ਪੰਜਾਬ ਦੇ ਬਠਿੰਡਾ ਇਸ ਵਾਰ ਸਭ ਤੋਂ ਜਿਆਦਾ ਠੰਡਾ ਰਿਹਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਦਾ (Punjab Weather Update)ਕਹਿਣਾ ਹੈ ਕਿ ਉੱਤਰੀ ਬਰਫੀਲੀ ਹਵਾਵਾਂ ਦਾ ਅਸਰ ਪੰਜਾਬ, ਰਾਜਸਥਾਨ, ਹਰਿਆਣਾ, ਐਨਸੀਆਰ, ਦਿੱਲੀ ਵਿੱਚ ਦੇਖਣ ਨੂੰ ਮਿਲੇਗਾ। ਰਿਪੋਰਟਾਂ ਦੇ ਅਨੁਸਾਰ ਦੂਜੇ ਸਾਲਾਂ ਦੇ ਮੁਕਾਬਲੇ, ਉੱਤਰੀ ਭਾਰਤ ਵਿੱਚ ਇਸ ਸਰਦੀਆਂ ਦੇ ਮੌਸਮ ਵਿੱਚ ਘੱਟ ਮੀਂਹ ਪਿਆ ਹੈ ਅਤੇ ਹੁਣ ਇਸ ਦਾ ਅਸਰ ਮੌਸਮ 'ਤੇ ਵੀ ਪਵੇਗਾ। ਪੰਜਾਬ ਵਿਚ ਅਗਲੇ ਦੋ ਦਿਨ ਤੱਕ ਧੁੰਦ ਦਾ ਕਹਿਰ ਹੋਵੇਗਾ ਅਤੇ ਤਾਪਮਾਨ ਡਿੱਗ ਜਾਵੇਗਾ। ਇਸ ਕਰਕੇ ਮੌਸਮ ਵਿਭਾਗ ਵੱਲੋਂ ਓਰੇਜ਼ ਅਲਰਟ ਜਾਰੀ ਕੀਤਾ ਗਿਆ ਇਸ ਦਾ ਮਤਲਬ ਹੈ ਕਿ ਜ਼ਿਆਦਾ ਕੜਾਕੇ ਦੁਇ ਠੰਡ ਪਵੇਗੀ।