Ludhiana News:  ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਪਲੇਟਫਾਰਮ ਨੰਬਰ 6 ਦੇ ਫੁੱਟਓਵਰ ਬ੍ਰਿਜ 'ਤੇ 15 ਸਾਲਾ ਲੜਕੀ ਚੜ੍ਹ ਗਈ। ਹਾਈ ਟੈਂਸ਼ਨ ਤਾਰ ਦੇ ਕੋਲ ਲੜਕੀ ਨੂੰ ਲਟਕਦੀ ਦੇਖ ਲੋਕਾਂ ਨੇ ਰੌਲਾ ਪਾ ਦਿੱਤਾ। ਲੋਕਾਂ ਦੀ ਭੀੜ ਨੂੰ ਇਕੱਠਾ ਹੁੰਦਾ ਦੇਖ ਕੇ ਜੀਆਰਪੀ ਅਤੇ ਆਰਪੀਐਫ ਪੁਲਿਸ ਮੌਕੇ 'ਤੇ ਪਹੁੰਚ ਗਈ।


COMMERCIAL BREAK
SCROLL TO CONTINUE READING

ਪੁਲਿਸ ਨੇ ਪਲੇਟਫਾਰਮ ਨੰਬਰ 5 ਅਤੇ 6 ਦੀਆਂ ਹਾਈ ਟੈਂਸ਼ਨ ਤਾਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਕਰਵਾ ਦਿੱਤੀ। ਕਰੀਬ ਇੱਕ ਘੰਟੇ ਤੱਕ ਚੱਲੀ ਜੱਦੋ-ਜਹਿਦ ਤੋਂ ਬਾਅਦ ਲੜਕੀ ਨੂੰ ਸਮਝਾ-ਬੁਝਾ ਕੇ ਥੱਲੇ ਉਤਾਰਿਆ ਗਿਆ। ਫਿਲਹਾਲ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਹ ਕਰੀਬ ਇੱਕ ਮਹੀਨਾ ਪਹਿਲਾਂ ਪਿੰਡ ਤੋਂ ਆਈ ਸੀ। ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਬੀਬੀ ਦੇ ਚਾਰ ਬੱਚੇ ਹਨ। 3 ਪੁੱਤਰ ਅਤੇ ਇੱਕ ਬੇਟੀ ਹੈ।


ਉਸ ਦੀ ਬੇਟੀ ਪਿੰਕੀ ਅਤੇ ਉਹ ਖੁਦ ਲੋਕਾਂ ਦੇ ਘਰਾਂ 'ਚ ਸਫਾਈ ਦਾ ਕੰਮ ਕਰਦੇ ਹਨ। ਅੱਜ ਉਸ ਦੀ ਲੜਕੀ ਪਿੰਕੀ ਘਰ ਤੋਂ ਕੰਮ ਉਤੇ ਗਈ ਹੋਈ ਸੀ ਪਰ ਅਚਾਨਕ ਉਸਨੂੰ ਉਸਦੀ ਸਹੇਲੀ ਰਾਧਾ ਦਾ ਫੋਨ ਆਇਆ ਜਿਸ ਨੇ ਉਸਨੂੰ ਦੱਸਿਆ ਕਿ ਪਿੰਕੀ ਰੇਲਵੇ ਸਟੇਸ਼ਨ ਗਈ ਹੈ। ਜਦੋਂ ਉਹ ਤੁਰੰਤ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਦੇਖਿਆ ਕਿ ਪਿੰਕੀ ਪਲੇਟਫਾਰਮ ਨੰਬਰ 6 ਦੇ ਪੁਲ 'ਤੇ ਪੈਦਲ ਜਾ ਰਹੀ ਸੀ ਅਤੇ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।


ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਪਿੰਕੀ ਨੂੰ ਬਚਾਉਣ ਲਈ ਹੱਥ ਵਧਾਇਆ ਤਾਂ ਉਹ ਆਪਣੀ ਥਾਂ ਤੋਂ ਖਿਸਕ ਕੇ ਕਿਸੇ ਹੋਰ ਥਾਂ ਚਲੀ ਗਈ। ਕਈ ਲੋਕਾਂ ਵੱਲੋਂ ਸਮਝਾਉਣ ਤੋਂ ਬਾਅਦ ਉਹ ਹੇਠਾਂ ਆ ਗਈ। ਰੇਲਵੇ ਸਟੇਸ਼ਨ 'ਤੇ ਡਾਕਟਰਾਂ ਦੀ ਟੀਮ ਬੁਲਾਈ ਗਈ।


ਫਿਲਹਾਲ ਪੁਲਿਸ ਰੇਲਵੇ ਸਟੇਸ਼ਨ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਕਿ ਲੜਕੀ ਓਵਰਬ੍ਰਿਜ 'ਤੇ ਕਿਵੇਂ ਚੜ੍ਹੀ। ਤੁਹਾਨੂੰ ਦੱਸ ਦੇਈਏ ਕਿ ਆਰਪੀਐਫ ਦੀ ਇਹ ਵੀ ਵੱਡੀ ਲਾਪਰਵਾਹੀ ਹੈ ਕਿ ਜਿਨ੍ਹਾਂ ਨੇ ਓਵਰਬ੍ਰਿਜ 'ਤੇ ਚੜ੍ਹੀ ਲੜਕੀ ਨੂੰ ਛਾਲ ਮਾਰਨ ਵੇਲੇ ਕਿਉਂ ਨਹੀਂ ਦੇਖਿਆ।