Barnala News: ਥਾਣਾ ਭਦੌੜ ਦੇ ਪਿੰਡ ਜੰਗੀਆਣਾ ਵਿੱਚ ਲੜਕੀ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਪ੍ਰੇਮ ਪ੍ਰਸੰਗ ਕਾਰਨ ਲੜਕੀ ਅਨਾਜ ਮੰਡੀ ਦੇ ਟਾਵਰ ਉਤੇ ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈ। ਕਾਫੀ ਜੱਦੋ-ਜਹਿਦ ਬਾਅਦ ਪੁਲਿਸ ਨੇ ਸਮਝਾ-ਬੁਝਾ ਕੇ ਲੜਕੀ ਨੂੰ ਕਈ ਘੰਟੇ ਬਾਅਦ ਥੱਲੇ ਉਤਾਰਿਆ।


COMMERCIAL BREAK
SCROLL TO CONTINUE READING

ਦੇਖਦੇ ਦੇਖਦੇ ਪਿੰਡ ਤੇ ਰਾਹਗੀਰਾਂ ਦਾ ਭਾਰੀ ਇੱਕਠ ਹੋ ਗਿਆ ਹੈ। ਪੱਤਰਕਾਰਾਂ ਨੇ ਜਦ ਟਾਵਰ ਉਤੇ ਚੜ੍ਹ ਉਕਤ ਲੜਕੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਪਿੰਡ ਜੰਗੀਆਣਾ ਦਾ ਲੜਕਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਸ ਦੀ ਉਸ ਨਾਲ ਗੱਲਬਾਤ ਹੈ ਜੋ ਕਿ ਪਹਿਲਾਂ ਹੀ ਸਾਦੀਸ਼ੁਦਾ ਹੈ। ਉਸ ਨੇ ਵਿਆਹ ਦਾ ਝਾਂਸਾ ਦੇਕੇ ਸਰੀਰਕ ਸੰਬੰਧ ਬਣਾਏ ਹਨ। ਜਿਸ ਕਾਰਨ ਉਹ ਗਰਭਵਤੀ ਹੋ ਗਈ ਸੀ।


ਹੁਣ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੀ ਮੰਗ ਹੈ ਕਿ ਗੁਰਦਿੱਤ ਸਿੰਘ ਅਤੇ ਉਸਦੇ ਪਰਿਵਾਰ ਉਤੇ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇ। ਇਸ ਉਪਰੰਤ ਭਦੌੜ ਪੁਲਿਸ ਕੋਲ ਪਹੁੰਚ ਕੀਤੀ ਗਈ ਤੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਖੁਦਕੁਸ਼ੀ ਦੀਆਂ ਧਮਕੀਆਂ ਦੇਣ ਲੱਗੀ।


ਇਹ ਵੀ ਪੜ੍ਹੋ : Sidhu News Song: 24 ਜੁਲਾਈ ਨੂੰ ਰਿਲੀਜ਼ ਹੋਵੇਗਾ Sidhu Moosewala ਦਾ ਨਵਾਂ ਗੀਤ Dilemma


ਮੌਕੇ ਉਤੇ ਲੜਕੀ ਦੀ ਮਾਂ ਨੂੰ ਬੁਲਾਇਆ ਗਿਆ ਤੇ ਭਦੌੜ ਦੇ ਥਾਣਾ ਮੁਖੀ ਸ਼ੇਰਵਿੰਦਰ ਸਿੰਘ ਮੌਕੇ ਉਤੇ ਪਹੁੰਚੇ ਤੇ ਲੰਮੀ ਗੱਲਬਾਤ ਬਾਅਦ ਲੜਕੀ ਨੂੰ ਇਨਸਾਫ਼ ਦੇਣ ਦਾ ਭਰੋਸਾ ਦੇ ਥੱਲੇ ਆਉਣ ਲਈ ਮਨਾ ਲਿਆ ਗਿਆ। ਜ਼ਿਕਰਯੋਗ ਹੈ ਕਿ ਲੜਕੀ ਵੀ ਸ਼ਾਦੀਸੁਦਾ ਹੈ ਤੇ ਉਸ ਦੇ ਡੇਢ ਸਾਲ ਦਾ ਬੱਚਾ ਹੈ। ਦੂਸਰੇ ਪਾਸੇ ਮੁੰਡੇ ਦੇ ਪਰਿਵਾਰ ਨੇ ਆਖਿਆ ਕਿ ਲੜਕੀ ਉਸ ਨੂੰ ਵਾਰ-ਵਾਰ ਬਲੈਕਮੇਲ ਕਰ ਰਹੀ ਹੈ ਤੇ ਮੁੰਡਾ ਉਨ੍ਹਾਂ ਨੇ ਬੇਦਖ਼ਲ ਕੀਤਾ ਹੋਇਆ ਹੈ।


ਇਹ ਵੀ ਪੜ੍ਹੋ : Congress Protest News: ਨੀਟ ਪ੍ਰੀਖਿਆ 'ਚ ਘਪਲੇ ਖਿਲਾਫ਼ ਪ੍ਰਦਰਸ਼ਨ; ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂਆਂ ਨੂੰ ਹਿਰਾਸਤ 'ਚ ਲਿਆ