Punjab Girl Murder Case: ਪੰਜਾਬ ਵਿੱਚ ਕਤਲ ਦੀਆਂ ਵਾਰਦਾਤ ਵੱਧ ਰਹੀਆਂ ਹਨ। ਆਏ ਦਿਨ ਪੰਜਾਬ ਵਿੱਚ ਕੁੜੀਆਂ ਉੱਤੇ ਹਮਲੇ ਹੋ ਰਹੇ ਹਨ ਜੋ ਕਿ ਸ਼ਰਮਨਾਕ ਹਨ। ਪੰਜਾਬ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਇਹ ਤੀਜਾ ਮਾਮਲਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਲੁਧਿਆਣਾ, ਹੁਸ਼ਿਆਰਪੁਰ ਵਿੱਚ ਲੜਕੀ 'ਤੇ ਹਮਲਾ ਕੀਤਾ ਗਿਆ ਸੀ ਅਤੇ ਮੌਤ ਦੇ ਘਾਟ ਉਤਾਰ  ਦਿੱਤਾ ਗਿਆ ਸੀ। 


COMMERCIAL BREAK
SCROLL TO CONTINUE READING

ਮੁਹਾਲੀ ਵਿੱਚ ਲੜਕੀ 'ਤੇ ਤਲਵਾਰ ਨਾਲ ਹਮਲਾ
ਦੱਸ ਦਈਏ ਕਿ ਅੱਜ ਤਾਜਾ ਮਾਮਲਾ ਪੰਜਾਬ ਦੇ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਨੇ ਇੱਕ ਲੜਕੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਲੜਕੀ ਨੂੰ ਫੇਜ਼-6 ਸਥਿਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਜਿੱਥੇ ਉਸਦਾ ਮੌਤ ਹੋ ਗਈ ਹੈ।


ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਲੜਕੀ ਦੀ ਪਛਾਣ ਬਲਜਿੰਦਰ ਕੌਰ (26 ਸਾਲ) ਵਾਸੀ ਫੇਜ਼ 5 ਵਜੋਂ ਹੋਈ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।


ਲੁਧਿਆਣਾ ਵਿੱਚ ਨੌਜਵਾਨ ਨੇ ਲੜਕੀ ਉੱਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਲੁਧਿਆਣਾ ਵਿੱਚ ਇਕਤਰਫਾ ਪਿਆਰ ਦੇ ਚਲਦੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਲੜਕੀ 'ਤੇ ਹਮਲਾ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਨੌਜਵਾਨ ਨੇ ਟਿਊਸ਼ਨ ਤੋਂ ਵਾਪਸ ਘਰ ਜਾ ਰਹੀ ਲੜਕੀ ਦਾ ਜ਼ਬਰਦਸਤੀ ਹੱਥ ਫੜ ਕੇ ਦੋਸਤੀ ਕਰਨ ਨੂੰ ਕਿਹਾ। ਜਦੋਂ ਵਿਦਿਆਰਥਣ ਨੇ ਮਨ੍ਹਾ ਕੀਤਾ ਤਾਂ ਗੁੱਸੇ 'ਚ ਆਏ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵਿਦਿਆਰਥਣ 'ਤੇ ਹਮਲਾ ਕਰ ਦਿੱਤਾ। ਅਤੇ ਬਾਅਦ ਵਿੱਚ ਖੁੱਦ ਨੂੰ ਵੀ ਜਖ਼ਮੀ ਕਰ ਲਿਆ। ਆਲੇ ਦੁਆਲੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ


ਇਹ ਵੀ ਪੜ੍ਹੋ: Ludhiana News: ਲੜਕੀ ਨੇ ਦੋਸਤੀ ਕਰਨ ਤੋਂ ਕੀਤਾ ਇਨਕਾਰ, ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
 


ਹੁਸ਼ਿਆਰਪੁਰ ਵਿੱਚ 18 ਸਾਲਾ ਗੁਰਲੀਨ ਕੌਰ ਦਾ ਕਤਲ
ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ 18 ਸਾਲਾ ਗੁਰਲੀਨ ਕੌਰ ਦੇ ਕਤਲ ਕੇਸ ਵਿੱਚ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਦੇ ਖ਼ਿਲਾਫ਼ 302 ਦਾ ਕੇਸ ਦਰਜ ਕਰ ਲਿਆ ਹੈ। ਉਪਰੋਕਤ ਮਾਮਲਾ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਅਤੇ ਪਤਨੀ ਮਨਜੀਤ ਸਿੰਘ ਵਾਸੀ ਮਾਨਗੜ੍ਹ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਗੜ੍ਹਦੀਵਾਲਾ ਵਿਖੇ ਕੰਪਿਊਟਰ ਸਿੱਖਣ ਲਈ ਜਾਂਦੀ ਸੀ।


ਉਹ ਹਰ ਰੋਜ਼ ਪਿੰਡ ਦੇ ਮਾਨਗੜ੍ਹ ਟੋਲ ਪਲਾਜ਼ਾ 'ਤੇ ਉਸ ਨੂੰ ਛੱਡਣ ਅਤੇ ਘਰ ਲਿਜਾਣ ਲਈ ਆਉਂਦੀ ਸੀ। ਰੋਜ਼ਾਨਾ ਦੀ ਤਰ੍ਹਾਂ ਮੈਂ ਬੁੱਧਵਾਰ ਨੂੰ ਮਾਂਗੜ ਟੋਲ 'ਤੇ ਆਪਣੀ ਬੇਟੀ ਨੂੰ ਲੈਣ ਲਈ ਖੜ੍ਹੀ ਸੀ। ਸਮੇਂ ਅਨੁਸਾਰ ਜਿਵੇਂ ਹੀ ਮੇਰੀ ਲੜਕੀ ਬੱਸ ਤੋਂ ਉਤਰ ਕੇ ਮੇਰੇ ਵੱਲ ਆਉਣ ਲੱਗੀ ਤਾਂ ਪਹਿਲਾਂ ਤੋਂ ਹੀ ਮੇਰਾ ਪਿੱਛਾ ਕਰ ਰਿਹਾ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਸਾਡੇ ਨੇੜੇ ਆ ਕੇ ਰੁਕ ਗਿਆ।


ਇਹ ਵੀ ਪੜ੍ਹੋ: Hoshiarpur Murder Case: ਪਰਿਵਾਰ ਨੇ ਵਿਆਹ ਤੋਂ ਕੀਤਾ ਮਨ੍ਹਾ ਤਾਂ ਲੜਕੇ ਨੇ 18 ਸਾਲਾ ਕੁੜੀ ਦਾ ਕੀਤਾ ਕਤਲ


ਹੱਥ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਆਏ ਪਲਵਿੰਦਰ ਸਿੰਘ ਨੇ ਮੇਰੀ ਲੜਕੀ ਨੂੰ ਗਲੇ ਤੋਂ ਫੜ੍ਹ ਕੇ ਸੜਕ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਦੇਖਦੇ ਹੀ ਦੇਖਦੇ ਪਲਵਿੰਦਰ ਸਿੰਘ ਨੇ ਮੇਰੀ ਲੜਕੀ ਦੀ ਗਰਦਨ, ਪੇਟ ਅਤੇ ਛਾਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪਾਲਮਪੁਰ ਬੱਸ ਸਟੈਂਡ ਨੇੜੇ ਲੜਕੀ 'ਤੇ ਜਾਨਲੇਵਾ ਹਮਲਾ
ਬੀਤੇ ਦਿਨੀ ਪਾਲਮਪੁਰ ਵਿਖੇ ਬੱਸ ਸਟੈਂਡ ਦੇ ਨੇੜੇ ਦਿਨ ਦਿਹਾੜੇ ਇੱਕ ਲੜਕੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਲੜਕੀ ਦੀਆਂ ਉਂਗਲਾਂ, ਕੰਨ ਅਤੇ ਸਿਰ ਵੱਢ ਦਿੱਤੇ ਗਏ ਹਨ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਾਲਮਪੁਰ ਦੇ ਸਿਵਲ ਹਸਪਤਾਲ ਨੇ ਉਸ ਨੂੰ ਟਾਂਡਾ ਰੈਫਰ ਕਰ ਦਿੱਤਾ ਸੀ।