Golden Globe 2023 `ਚ RRR ਨੂੰ ਅਵਾਰਡ: `Naatu Naatu` ਨੇ ਸਰਵੋਤਮ ਗੀਤ ਦਾ ਜਿੱਤਿਆ ਖਿਤਾਬ
Golden Globe Awards 2023: ਦੁਨੀਆ ਭਰ ਦੀਆਂ ਫਿਲਮਾਂ ਗੋਲਡਨ ਗਲੋਬ ਅਵਾਰਡ ਜਿੱਤਣ ਦੀ ਦੌੜ ਵਿੱਚ ਹਿੱਸਾ ਲੈ ਰਹੀਆਂ ਹਨ। ਆਰ.ਆਰ.ਆਰ ਦੇ `ਨਾਟੂ ਨਾਟੂ` ਗੀਤ ਨੂੰ ਸਰਵੋਤਮ ਗੀਤ ਦਾ ਐਵਾਰਡ ਮਿਲਿਆ ਹੈ।
Golden Globe Awards 2023: ਗੋਲਡਨ ਗਲੋਬ ਐਵਾਰਡਸ ਦਾ 80ਵਾਂ ਐਡੀਸ਼ਨ ਇਸ ਸਾਲ ਅਮਰੀਕਾ ਵਿੱਚ ਹੋ ਰਿਹਾ ਹੈ। ਇਹ ਲਾਸ ਏਂਜਲਸ ਦੇ ਬੇਵਰਲੀ ਹਿਲਸ ਵਿੱਚ ਹੋ ਰਿਹਾ ਹੈ। ਇਸ ਵਾਰ ਰੈੱਡ ਕਾਰਪੇਟ 'ਤੇ ਭਾਰਤ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਦੁਨੀਆ ਭਰ ਦੀਆਂ ਫਿਲਮਾਂ ਗੋਲਡਨ ਗਲੋਬ ਐਵਾਰਡ (Golden Globe Awards) ਜਿੱਤਣ ਦੀ ਦੌੜ ਵਿੱਚ ਹਿੱਸਾ ਲੈ ਰਹੀਆਂ ਹਨ।
ਇਸ ਸਾਲ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ (RRR) ਨੇ ਅਮਰੀਕਾ ਵਿੱਚ ਚੱਲ ਰਹੇ ਗੋਲਡਨ ਗਲੋਬ ਐਵਾਰਡਜ਼ (Golden Globe Awards 2023)ਵਿੱਚ ਇਹ ਉਪਲਬਧੀ ਹਾਸਲ ਕੀਤੀ। ਇਸ ਫਿਲਮ (RRR) ਦੇ ਗੀਤ ਨਾਟੂ ਨਾਟੂ (Natu Natu) ਨੂੰ ਸਰਵੋਤਮ ਮੂਲ ਗੀਤ ਦਾ (Best Original Song) ਪੁਰਸਕਾਰ ਮਿਲਿਆ ਹੈ।
ਆਰਆਰਆਰ (RRR) ਵੀ ਆਸਕਰ ਦੀ ਹੁਣ ਦੌੜ ਵਿੱਚ ਸ਼ਾਮਲ ਹੈ। ਉੱਥੇ ਹੀ ਫਿਲਮ ਨੂੰ ਸਰਵੋਤਮ ਮੂਲ ਗੀਤ (Best Original Song)ਦੀ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਆਰਆਰਆਰ (Film RRR) ਤੋਂ ਇਲਾਵਾ, ਚੈਲੋ ਸ਼ੋਅ ਨੂੰ ਸਰਵੋਤਮ ਅੰਤਰਰਾਸ਼ਟਰੀ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ, ਦੇਖੋ ਤਸਵੀਰਾਂ
ਜੂਨੀਅਰ ਐਨਟੀਆਰ, ਰਾਮ ਚਰਨ ਅਤੇ ਆਲੀਆ ਭੱਟ (Best Original Song)ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ। ਨਾਲ ਹੀ, ਇਹ ਭਾਰਤੀ ਸਿਨੇਮਾ ਲਈ ਮਾਣ ਵਾਲੀ ਗੱਲ ਹੈ। ਐਸਐਸ ਰਾਜਾਮੌਲੀ ਦੀ ਫਿਲਮ (SS Rajamouli’s RRR) 'ਆਰਆਰਆਰ' ਨੂੰ ਅਸਲ ਵਿੱਚ ਦੋ ਸ਼੍ਰੇਣੀਆਂ ਵਿੱਚ ਗੋਲਡਨ ਗਲੋਬ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਨੂੰ ਗੈਰ ਅੰਗਰੇਜ਼ੀ ਭਾਸ਼ਾ ਅਤੇ ਸਰਵੋਤਮ ਮੂਲ ਗੀਤ ਮੋਸ਼ਨ ਪਿਕਚਰ ਲਈ ਨਾਮਜ਼ਦ ਕੀਤਾ ਗਿਆ ਹੈ।
ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਪ੍ਰਾਪਤੀ ਨੂੰ ਇਤਿਹਾਸਕ (Best Original Song)ਦੱਸਿਆ ਹੈ। ਸੰਗੀਤਕਾਰ ਐੱਮ.ਐੱਮ.ਕੀਰਵਾਨੀ ਨੇ (Golden Globe Awards 2023) ਪੁਰਸਕਾਰ ਪ੍ਰਾਪਤ ਕੀਤਾ। ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ। ਇਸ ਦੌਰਾਨ ਬਾਲੀਵੁੱਡ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਵੀ ਆਰਆਰਆਰ ਦੇ ''ਨਾਟੂ ਨਾਟੂ'' ਨੂੰ ਸਰਵੋਤਮ ਮੂਲ ਗੀਤ ਦਾ ਖਿਤਾਬ ਮਿਲਣ 'ਤੇ ਵਧਾਈ ਦਿੱਤੀ ਹੈ।