ਚੰਡੀਗੜ: ਸਰਕਾਰੀ ਬੈਂਕਾਂ ਅਤੇ PO ਵਿਚ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ।  PO ਭਰਤੀ ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।  2022  ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। 


COMMERCIAL BREAK
SCROLL TO CONTINUE READING

 


ਅੱਜ ਹੀ ਕਰੋ ਅਪਲਾਈ 


ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS) ਨੇ ਬੈਂਕਾਂ ਵਿੱਚ ਪ੍ਰੋਬੇਸ਼ਨਰੀ ਅਫਸਰ (PO) ਅਤੇ ਮੈਨੇਜਮੈਂਟ ਟਰੇਨੀ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਰੀ ਕੀਤਾ ।


 


ਜਾਣੋ ਕਿਹੜੇ ਬੈਂਕਾਂ ਵਿੱਚ ਨਿਕਲੀਆਂ ਹਨ ਭਰਤੀਆਂ ?  


ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ ਅਤੇ ਯੂਨੀਅਨ ਬੈਂਕ ਆਫ਼ ਵਿੱਚ 6000 ਦੇ ਕਰੀਬ ਭਰਤੀਆਂ ਨਿਕਲੀਆਂ ਹਨ | ਦੱਸਦੇਈਏ ਕਿ ਲੰਮੇ ਸਮੇਂ ਤੋਂ ਬੈਂਕਾਂ ਵਿੱਚ ਆਸਾਮੀਆਂ ਲਈ ਤਿਆਰੀ ਕਰ ਰਹੇ ਗ੍ਰੈਜੂਏਟ ਉਮੀਦਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਪੂਰੇ ਭਾਰਤ ਵਿੱਚ ਕੇਵਲ 6000 ਦੇ ਕਰੀਬ ਆਸਾਮੀਆਂ ਦੀ ਭਰਤੀ ਦਾ ਮਤਲਬ ਹੈ ਕਿ ਮੁਕਾਬਲਾ ਸਖਤ ਹੋਣ ਵਾਲਾ ਹੈ |


 


ਇੰਝ ਕਰੋਂ ਅਪਲਾਈ 
IBPS ਦੀ ਅਧਿਕਾਰਤ ਵੈੱਬਸਾਈਟਟ ‘ਤੇ ਦਿੱਤੇ ਲਿੰਕ ਤੋਂ IBPS PO ਰਜਿਸਟ੍ਰੇਸ਼ਨ ਪੰਨੇ 'ਤੇ ਜਾ ਅਪਲਾਈ ਕਰ ਸਕਦੇ ਹੋ। ਅਰਜ਼ੀ ਪ੍ਰਕਿਰਿਆ ਦੇ ਤਹਿਤ, ਉਮੀਦਵਾਰਾਂ ਨੂੰ ਇੱਕ ਫੀਸ ਅਦਾ ਕਰਨੀ ਹੋਵੇਗੀ, ਜਨਰਲ ਕੈਟਾਗਰੀ  ਤੋਂ ਇਲਾਵਾ ਐਸ.ਸੀ,ਐਸ.ਟੀ,ਅਤੇ ਦਿਵਯਾਂਗ ਉਮੀਦਵਾਰਾਂ ਨੂੰ ਛੋਟ ਹੈ | ਅਰਜੀ ਪ੍ਰਕਿਰਿਆ ਆਖਰੀ ਮਿਤੀ 28 ਅਗਸਤ 2022 ਹੈ।


 


WATCH LIVE TV