LPG Subsidy start again: ਜਲਦੀ ਹੀ ਦੁਬਾਰਾ ਸ਼ੁਰੂ ਹੋ ਸਕਦੀ ਹੈ LPG ਗੈਸ ਸਿਲੰਡਰ ’ਤੇ ਸਬਸਿਡੀ
ਕੇਂਦਰ ਸਰਕਾਰ ਘਰੇਲੂ ਖ਼ਪਤਕਾਰਾਂ ਨੂੰ ਆਉਣ ਵਾਲੇ ਦਿਨਾਂ ’ਚ ਖੁਸ਼ਖਬਰੀ ਦੇ ਸਕਦੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਦੀ ਸਰਕਾਰ ਐੱਲਪੀਜੀ (LPG) ’ਤੇ ਸਬਸਿਡੀ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿੱਤੀ ਸਾਲ 2022 ’ਚ ਤਰਲ ਪੈਟਰੋਲੀਅਮ ਗੈਸ ’ਤੇ ਬਜਟ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਵਿੱਤੀ ਸਾਲ 2023
ਚੰਡੀਗੜ੍ਹ: ਕੇਂਦਰ ਸਰਕਾਰ ਘਰੇਲੂ ਖ਼ਪਤਕਾਰਾਂ ਨੂੰ ਆਉਣ ਵਾਲੇ ਦਿਨਾਂ ’ਚ ਖੁਸ਼ਖਬਰੀ ਦੇ ਸਕਦੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਦੀ ਸਰਕਾਰ ਐੱਲਪੀਜੀ (LPG) ’ਤੇ ਸਬਸਿਡੀ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਵਿੱਤੀ ਸਾਲ 2022 ’ਚ ਤਰਲ ਪੈਟਰੋਲੀਅਮ ਗੈਸ ’ਤੇ ਬਜਟ ਸਬਸਿਡੀ ਖ਼ਤਮ ਹੋਣ ਤੋਂ ਬਾਅਦ ਵਿੱਤੀ ਸਾਲ 2023 ’ਚ ਐੱਲਪੀਜੀ ’ਤੇ ਸਬਸਿਡੀ ਦੁਬਾਰਾ ਸ਼ੁਰੂ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੇਸ਼ ਦੇ ਕਰੀਬ 9 ਕਰੋੜ ਲੋਕਾਂ ਨੂੰ ਮਹਿੰਗੇ ਗੈਸ ਸਿਲੰਡਰ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਜੂਨ, 2020 ’ਚ ਬੰਦ ਕਰ ਦਿੱਤੀ ਗਈ ਸੀ ਸਬਸਿਡੀ
ਘਰੇਲੂ ਗੈਸ ਸਿਲੰਡਰ ਦੀ ਸਬਸਿਡੀ ਦੋ ਸਾਲ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ ਸ਼ੁਰੂਆਤੀ ਦੌਰ ’ਚ ਕੁਝ ਲੋਕਾਂ ਦੇ ਖਾਤੇ ’ਚ ਸਬਸਿਡੀ ਦੇ ਪੈਸੇ ਆਏ, ਪਰ ਸਾਰਿਆਂ ਦੇ ਖਾਤਿਆਂ ’ਚ ਨਹੀਂ ਆਏ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਸਰਕਾਰ ਨੇ ਸਾਲ 2021-22 ਵਿੱਚ ਐਲਪੀਜੀ ਸਬਸਿਡੀ ਬੰਦ ਕਰਕੇ 11,654 ਕਰੋੜ ਰੁਪਏ ਦੀ ਬਚਤ ਕੀਤੀ ਹੈ।
ਉਜਵਲਾ ਯੋਜਨਾ ਤਹਿਤ ਅੱਜ ਵੀ ਦਿੱਤੀ ਜਾ ਰਹੀ ਸਬਸਿਡੀ
ਉਜਵਲਾ ਯੋਜਨਾ ਤਹਿਤ ਜਿਨ੍ਹਾਂ ਲੋਕਾਂ ਨੂੰ ਗੈਸ ਸਿਲੰਡਰ ਦਿੱਤੇ ਗਏ ਸਨ, ਉਨ੍ਹਾਂ ਨੂੰ ਹੀ 200 ਰੁਪਏ ਦੀ ਸਬਸਿਡੀ ਹੁਣ ਵੀ ਜਾਰੀ ਹੈ। ਸਰਕਾਰ ਨੇ ਇਸ ਸਮੇਂ ਦੌਰਾਨ ਐਲਪੀਜੀ ਸਬਸਿਡੀ ਦੇ ਰੂਪ ਵਿੱਚ ਉੱਜਵਲਾ ਯੋਜਨਾ ਤਹਿਤ ਸਿਰਫ਼ 242 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਦੱਸ ਦੇਈਏ ਕਿ ਵਿੱਤੀ ਸਾਲ 2023 ਦੇ ਬਜਟ 'ਚ ਕੇਂਦਰ ਸਰਕਾਰ ਨੇ LPG ਸਬਸਿਡੀ ਲਈ 5,800 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ। ਜਿਸ 'ਚ 4,000 ਕਰੋੜ ਰੁਪਏ ਘਰੇਲੂ ਵਰਤੋਂ ਲਈ ਅਤੇ 800 ਕਰੋੜ ਰੁਪਏ ਗਰੀਬਾਂ ਲਈ ਉਜਵਲਾ ਯੋਜਨਾ ਤਹਿਤ ਸ਼ਾਮਲ ਹਨ।
ਇੱਕ ਨਿਜੀ ਵੈਬਸਾਈਟ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਰੱਖੀ ਗਈ ਰਕਮ ਵਿੱਤੀ ਸਾਲ 2023 ਦੇ ਬਜਟ ਅਲਾਟਮੈਂਟ ਲਈ ਨਾਕਾਫ਼ੀ ਹੈ। ਇਸ ਤੋਂ ਇਲਾਵਾ 40 ਹਜ਼ਾਰ ਕਰੋੜ ਰੁਪਏ (ਪੈਟਰੋਲੀਅਮ ਮੰਤਰਾਲੇ ਅਨੁਮਾਨਿਤ) ਸਰਕਾਰ ਕੋਲ ਬਚਦੇ ਹਨ