Direct Flight from Amritsar to Patna:  ਯਾਤਰੀਆਂ ਲਈ ਖ਼ੁਸ਼ਖ਼ਬਰੀ ਵਾਲੀ ਖ਼ਬਰ ਹੈ। ਦੱਸ ਦੇਈਏ ਕਿ ਹੁਣ ਫਿਰ ਤੋਂ ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦਾ ਅੰਮ੍ਰਿਤਸਰ ਹੁਣ ਮੁੜ ਬਿਹਾਰ ਦੇ ਪਟਨਾ ਸਾਹਿਬ ਨਾਲ ਹਵਾਈ ਮਾਰਗ ਨਾਲ ਜੁੜਨ ਜਾ ਰਿਹਾ ਹੈ। ਸਪਾਈਸ ਜੈੱਟ ਨੇ ਅੰਮ੍ਰਿਤਸਰ-ਪਟਨਾ ਸਾਹਿਬ ਵਿਚਾਲੇ ਸਿੱਧੀ ਉਡਾਣ (Direct Flight from Amritsar to Patna) ਮੁੜ ਸ਼ੁਰੂ ਕਰ ਦਿੱਤੀ ਹੈ। ਅੱਜ ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋਂ: ਕੀ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਰਾਮ ਰਹੀਮ? 40 ਦਿਨਾਂ ਦੀ ਮੰਗੀ ਪੈਰੋਲ


ਸਪਾਈਸ ਜੈੱਟ ਨੇ ਅੱਜ ਤੋਂ ਅੰਮ੍ਰਿਤਸਰ ਤੋਂ ਪਟਨਾ ਲਈ ਸਿੱਧੀ ਉਡਾਣ ਸ਼ੁਰੂ  (Direct Flight from Amritsar to Patna) ਕਰ ਦਿੱਤੀ ਹੈ। ਇਹ ਫਲਾਈਟ ਦੋਵਾਂ ਸ਼ਹਿਰਾਂ ਵਿਚਾਲੇ ਰੋਜ਼ਾਨਾ ਅਪ-ਡਾਊਨ ਕਰੇਗੀ। ਇਹ ਉਡਾਣ ਪਹਿਲਾਂ ਵੀ ਚਲਦੀ ਸੀ ਪਰ ਧੁੰਦ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ। ਇਸ ਫਲਾਈਟ ਦੇ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਦੇ ਨਾਲ-ਨਾਲ ਹੋਰਨਾਂ ਸੂਬਿਆਂ 'ਚ ਵਸਦੇ ਸਿੱਖਾਂ ਨੂੰ ਵੀ ਫਾਇਦਾ ਹੋਵੇਗਾ।


ਜਾਣੋ ਇਨ੍ਹਾਂ ਫਲਾਈਟ ਦਾ ਸਮਾਂ (Direct Flight time from Amritsar to Patna ) 
-ਇਹ ਫਲਾਈਟ ਰੋਜ਼ਾਨਾ ਅੰਮ੍ਰਿਤਸਰ ਤੋਂ ਦੁਪਹਿਰ 12:55 ਵਜੇ ਰਵਾਨਾ ਹੋਵੇਗੀ। 2:40 ਘੰਟੇ ਦੇ ਸਫਰ ਤੋਂ ਬਾਅਦ ਇਹ ਫਲਾਈਟ 3:35 ਵਜੇ ਪਟਨਾ ਸਾਹਿਬ ਪਹੁੰਚੇਗੀ।
-ਪਟਨਾ ਤੋਂ ਇਹ (Direct Flight from Amritsar to Patna) ਫਲਾਈਟ ਰੋਜ਼ਾਨਾ ਸ਼ਾਮ 4:10 ਵਜੇ ਉਡਾਣ ਭਰੇਗੀ। ਇਸ ਫਲਾਈਟ ਦਾ ਸਫਰ 2:35 ਮਿੰਟ ਦਾ ਹੋਵੇਗਾ ਅਤੇ ਇਹ ਫਲਾਈਟ ਸ਼ਾਮ 6.45 'ਤੇ ਅੰਮ੍ਰਿਤਸਰ 'ਚ ਲੈਂਡ ਕਰੇਗੀ


ਇਹ ਵੀ ਪੜ੍ਹੋਂ: 40 ਸਾਲਾਂ ਤੋਂ ਪਾ ਰਹੇ ਸਨ ਲਾਟਰੀ, ਰਾਤੋ-ਰਾਤ ਖੁੱਲ੍ਹੀ ਇਸ 88 ਸਾਲਾ ਬਜ਼ੁਰਗ ਦੀ ਕਿਸਮਤ, ਬਣ ਗਿਆ ਕਰੋੜਪਤੀ