Punjab News: ਸਰਕਾਰੀ ਸਕੂਲ ਦੀ ਵਿਦਿਆਰਥਣ ਨੂੰ ਇੱਕ ਦਿਨ ਲਈ ਐਸਐਸਪੀ ਬਣਾਇਆ, ਸੁਣਾਏ ਕਈ ਫੈਸਲੇ
Punjab News: ਮਲੇਰਕੋਟਲਾ ਵਿੱਚ ਇੱਕ ਦਿਨ ਲਈ ਇੱਕ ਸਕੂਲ ਦੀ ਵਿਦਿਆਰਥਣ ਨੂੰ ਐਸਐਸਪੀ ਦੀ ਕੁਰਸੀ ਉਤੇ ਬਿਠਾਇਆ ਗਿਆ।
Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਈਚਾਰਕ ਸਾਂਝ ਕਾਇਮ ਕਰਨ ਦੀ ਵੱਡੀ ਪਹਿਲ ਕਰਦਿਆਂ ਮਾਲੇਰਕੋਟਲਾ ਪੁਲਿਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੋਗੀਵਾਲ ਦੇ 100 ਵਿਦਿਆਰਥੀਆਂ ਦਾ ਵਿਦਿਅਕ ਟੂਰ ਲਗਾਇਆ ਗਿਆ।
ਇਸ ਪਹਿਲਕਦਮੀ ਨੇ ਨੌਜਵਾਨਾਂ ਨੂੰ ਪੁਲਿਸ ਦੇ ਕੰਮਕਾਜ ਨੂੰ ਨੇੜਿਓਂ ਦੇਖਣ ਦਾ ਮੌਕਾ ਪ੍ਰਦਾਨ ਕੀਤਾ। ਸਵੇਰੇ 100 ਤੋਂ ਵੱਧ ਵਿਦਿਆਰਥੀ ਅਧਿਆਪਕਾਂ ਦੇ ਨਾਲ ਥਾਣਾ ਸਿਟੀ 1 ਪੁੱਜੇ। ਮੁੱਖ ਸਮਾਗਮ ਮਲੇਰਕੋਟਲਾ ਸ਼ਹਿਰ ਨੇ ਐਮਰਜੈਂਸੀ ਹੈਲਪਲਾਈਨ 112 ਤੇ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਜਿਵੇਂ ਕਿ ਸਾਂਝ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਪੁਲਿਸ ਕਾਰਵਾਈਆਂ ਦਾ ਨਿਰੀਖਣ ਕਰਨ ਤੇ ਬੀਟ ਅਫਸਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ।
ਬਾਅਦ ਵਿੱਚ ਵਿਦਿਆਰਥੀਆਂ ਦਾ ਇੱਕ ਸਮੂਹ ਡੀਐਸਪੀ ਹੈੱਡਕੁਆਰਟਰ ਦਫ਼ਤਰ ਵਿੱਚ ਮਿਲਿਆ। ਡੀਐਸਪੀ ਨੇ ਉਨ੍ਹਾਂ ਨੂੰ ਪੁਲਿਸ ਫੋਰਸ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਦੱਸਿਆ ਅਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ਿਆਂ ਅਤੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ।
ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਵਿੱਚ ਇੱਕ ਵਿਦਿਆਰਥੀ ਨੂੰ ਇੱਕ ਦਿਨ ਲਈ ਆਨਰੇਰੀ ਸੀਨੀਅਰ ਪੁਲਿਸ ਕਪਤਾਨ ਨਿਯੁਕਤ ਕੀਤਾ ਗਿਆ। ਇਹ ਰਚਨਾਤਮਕ ਕਦਮ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਸੀ। ਵਿਦਿਆਰਥਣ ਕੋਮਲ ਸ਼ਰਮਾ ਨੂੰ ਐਸਐਸਪੀ ਦੀ ਕੁਰਸੀ ’ਤੇ ਬੈਠਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : ED Action on AAP MLA: ED ਨੇ ਆਪ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਜਾਇਦਾਦ ਕੀਤੀ ਕੁਰਕ
ਪੁਲਿਸ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਾਡਾ ਮੁੱਖ ਉਦੇਸ਼ ਇਨ੍ਹਾਂ ਨੌਜਵਾਨਾਂ ਦੇ ਮਨਾਂ ਨਾਲ ਉਸਾਰੂ ਸਬੰਧ ਬਣਾਉਣਾ ਸੀ। ਅਸੀਂ ਜਾਗਰੂਕਤਾ ਫੈਲਾਉਣ ਵਿੱਚ ਸਫਲ ਰਹੇ ਕਿ ਪੁਲਿਸ ਬਲ ਜਨਤਕ ਸੇਵਾ ਦਾ ਇੱਕ ਅਨਿੱਖੜਵਾਂ ਅੰਗ ਹੈ ਜੋ ਸਥਾਨਕ ਭਾਈਚਾਰੇ ਤੱਕ ਪਹੁੰਚਯੋਗ ਹੈ। ਮਾਲੇਰਕੋਟਲਾ ਪੁਲਿਸ ਵੱਲੋਂ ਇਹ ਪਹਿਲਾ ਆਊਟਰੀਚ ਪ੍ਰੋਗਰਾਮ ਸੀ। ਵਿਦਿਆਰਥੀਆਂ ਦੇ ਉਤਸ਼ਾਹੀ ਹੁੰਗਾਰੇ ਨੂੰ ਦੇਖਦਿਆਂ ਅਸੀਂ ਇਸ ਨੂੰ ਨਿਯਮਤ ਸਮਾਗਮ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ।
ਇਹ ਵੀ ਪੜ੍ਹੋ : Shaheedi Diwas Vadde Sahibzade: ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ, ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ