Bhadson Accident News: ਨਾਭਾ ਭਾਦਸੋਂ ਦੇ ਪਿੰਡ ਜਿੰਦਲਪੁਰ ਵਿੱਚ ਦਰਦਨਾਕ ਸੜਕ ਹਾਦਸੇ ਦੌਰਾਨ ਐਕਟਿਵਾ ਉਤੇ ਸਵਾਰ ਦਾਦੇ-ਪੋਤੀ ਦੀ ਮੌਤ ਗਈ। ਭਾਦਸੋਂ ਤੋਂ ਸਰਹਿੰਦ ਸੜਕ ’ਤੇ ਪਿੰਡ ਜਿੰਦਲਪੁਰ  ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਾਦੇ ਤੇ ਪੋਤੀ ਦੀ ਮੌਤ ਹੋ ਗਈ ਸੀ। ਮ੍ਰਿਤਕ ਦਾਦੇ ਦੀ ਪਛਾਣ 60 ਸਾਲਾ ਜਸਵੀਰ ਸਿੰਘ ਵਾਸੀ ਪਿੰਡ ਹਕੀਮਪੁਰਾ ਅਤੇ ਉਸ ਦੀ ਸਾਢੇ ਤਿੰਨ ਸਾਲਾ ਪੋਤੀ ਰਹਿਮਤਜੋਤ ਕੌਰ ਵਜੋਂ ਹੋਈ ਹੈ। ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਉਤੇ ਪਿੰਡਾਂ ਦੇ ਲੋਕਾਂ ਨੇ ਐਸਐਚਓ ਭਾਦਸੋਂ ਖਿਲਾਫ਼ ਰੋਡ ਜਾਮ ਕਰ ਦਿੱਤਾ ਗਿਆ ਹੈ। 
ਤੇਜ਼ ਰਫਤਾਰ ਕਾਰ ਨੇ ਗਲਤ ਸਾਈਡ ਆ ਕੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਜ਼ੁਰਗ ਵਿਅਕਤੀ ਕਾਰ ਦੇ ਬੋਨਟ ਦੇ ਨਾਲ-ਨਾਲ ਸ਼ੀਸ਼ਾ ਤੋੜ ਕੇ ਅੰਦਰ ਜਾ ਵੜਿਆ, ਉਸ ਦੇ ਸਰੀਰ ਉਤੇ ਕਈ ਥਾਈਂ ਕੱਟ ਲੱਗ ਗਏ, ਜੋ ਕਾਰ ਦੀਆਂ ਅਗਲੀਆਂ ਸੀਟਾਂ 'ਤੇ ਖਿੱਲਰ ਪਏ ਸਨ। ਉਸੇ ਸਮੇਂ ਪੋਤੀ ਉਛਲ ਕੇ ਸੜਕ 'ਤੇ ਡਿੱਗ ਗਈ। ਹਾਦਸੇ 'ਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।


COMMERCIAL BREAK
SCROLL TO CONTINUE READING

ਸੜਕ ਉਤੇ ਲਾਸ਼ਾਂ ਨੂੰ ਰੱਖ ਕੇ ਪੁਲਿਸ ਖਿਲਾਫ਼ ਰੋਸ ਜ਼ਾਹਿਰ ਕੀਤਾ। ਮ੍ਰਿਤਕ ਬੱਚੀ ਦੀ ਮਾਂ ਰੋਂਦੀ-ਕਰਲਾਉਂਦੀ ਨੇ ਪੁਲਿਸ ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਾਲਿਆਂ ਦੇ ਬੱਚੇ ਨਹੀਂ ਹਨ, ਸਾਨੂੰ ਗਰੀਬਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ। ਪੁਲਿਸ ਖਿਲਾਫ਼ ਧਰਨਾ ਦੇ ਰਹੇ ਲੋਕਾਂ ਨੇ ਐਸਐਚਓ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ : Punjab Crime: ਪੰਜਾਬ 'ਚ ਨਸ਼ਿਆਂ ਦੀ ਵੱਡੀ ਖੇਪ ਬਰਾਮਦ- 105 ਕਿਲੋ ਹੈਰੋਇਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼


ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਦਾ ਉਚ ਅਧਿਕਾਰੀ ਡੀਆਈਜੀ ਲੈਵਲ ਤੱਕ ਨਹੀਂ ਪਹੁੰਚੇਗਾ ਨਾ ਅੰਤਿਮ ਸਸਕਾਰ ਹੋਵੇਗਾ ਅਤੇ ਨਾ ਹੀ ਧਰਨਾ ਚੁੱਕਿਆ ਜਾਵੇਗਾ। ਧਰਨਾਕਾਰੀਆਂ ਨੇ ਦੋਸ਼ ਲਗਾਏ ਕਿ ਜਿਸ ਗੱਡੀ ਨਾਲ ਐਕਟਿਵਾ ਨਾਲ ਹਾਦਸਾ ਹੋਇਆ ਹੈ ਉਹ ਵਿਅਕਤੀ ਨਸ਼ੇ ਵਿੱਚ ਧੁੱਤ ਸੀ। ਲੋਕਾਂ ਨੇ ਉਸ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਐਸਐਚਓ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ ਹੈ।


ਇਹ ਵੀ ਪੜ੍ਹੋ : Punjab Breaking Live Updates: CM ਮਾਨ ਵੱਲੋਂ ਵਿਧਾਨ ਸਭਾ ਹਲਕਾ ਚੱਬੇਵਾਲ 'ਚ ਚੋਣ ਪ੍ਰਚਾਰ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ