Punjab Breaking Live Updates: ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2490242

Punjab Breaking Live Updates: ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking Live Updates:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

Punjab Breaking Live Updates: ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

Punjab Breaking Live Updates

 

27 October 2024
11:48 AM

ਭਗਵੰਤ ਮਾਨ ਦਾ ਟਵੀਟ

11:20 AM

ਸਰਹੱਦ ਪਾਰ ਤੋਂ ਬੀਐਸਐਫ ਨੂੰ ਮਿਲੀ ਵੱਡੀ ਕਾਮਯਾਬੀ 

2 ਡਰੋਨ ਅਤੇ ਅੱਧਾ ਕਿਲੋ ਹੀਰੋਇਨ ਹੋਈ ਬਰਾਮਦ ,ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਸਾਂਝਾ ਆਪਰੇਸ਼ਨ, ਅਟਾਰੀ ਸਰਹੱਦ ਤੇ ਪਿੰਡ ਰਾਜਤਾਲ ਤੋ ਬਾਰਡਰ ਸਿਕਿਉਰਟੀ ਫੋਰਸ ਅਤੇ ਪੰਜਾਬ ਪੁਲਿਸ ਨੂੰ ਦੋ ਡਰੋਨ ਅਤੇ ਅੱਧਾ ਕਿਲੋ ਹੀਰੋਇਨ ਹੋਈ ਬਰਾਮਦ।

11:10 AM

ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬ ਕੀਤੇ ਸਿੱਖ ਸਾਹਮਣੇ ਕਿਸੇ "ਜਥੇਦਾਰ ਸਾਹਿਬ" ਵੱਲੋਂ ਤਲਖੀ ਵਿੱਚ ਆਕੇ 

fallback
ਭੈਣ ਚੋ.. ਅਤੇ ਸਾਲਾ
 ਸ਼ਬਦ ਦੀ ਵਰਤੋਂ ਕਰਨਾ ਕੀ ਜਾਇਜ ਹੈ ?
(ਸਬੂਤ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿੱਖੇ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜਾਰੀ ਕੀਤੀ ਜਾਵੇ)

11:09 AM

ਸੰਗਰੂਰ ਦੇ ਲਹਿਰਾਗਾਗਾ ਨੇੜੇ ਜਾਖਲ ਬੁਢਲਾਡਾ ਰੋਡ 'ਤੇ ਦੇਰ ਰਾਤ ਪ੍ਰਾਈਵੇਟ ਬੱਸ ਨੂੰ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਪਰ ਖੁਸ਼ਕਿਸਮਤੀ ਨਾਲ ਉਸ ਸਮੇਂ ਬੱਸ ਵਿੱਚ ਕੋਈ ਵੀ ਸਵਾਰੀ ਮੌਜੂਦ ਨਹੀਂ ਸੀ। ਜਾਣਕਾਰੀ ਮੁਤਾਬਕ ਬੱਸ ਚਾਲਕ ਕਾਰ 'ਚ ਹਵਾ ਭਰਨ ਲਈ ਪੈਟਰੋਲ ਪੰਪ ਨੇੜੇ ਰੁਕਿਆ ਸੀ, ਉਸੇ ਸਮੇਂ ਇੰਜਣ 'ਚੋਂ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਾਲੇ ਪਾਸੇ ਤੋਂ ਆ ਰਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ।

10:53 AM

ਭਾਜਪਾ ਆਗੂ ਗਵਰਨਰ ਨੂੰ ਮਿਲ ਕੇ ਬਾਹਰ ਆਏ ਲੀਡਰ , ਕੀਤੀ ਪ੍ਰੈੱਸ ਕਾਨਫਰੰਸ

ਪੰਜਾਬ ਦੇ ਲੋਕ ਦੀਵਾਲੀ ਵਧੀਆ ਤਰੀਕੇ ਨਾਲ ਮਨਾ ਸਕਣ
ਤਿਉਹਾਰਾਂ ਦਾ ਸੀਜ਼ਨ ਹੈ ਇਹ ਸਮਾਂ ਕਿਸਾਨਾਂ ਦਾ ਸੜਕਾਂ ਤੇ ਬੈਠਣ ਦਾ ਨਹੀਂ ਹੈ। ਸਰਕਾਰ ਉਨਾਂ ਦੀ ਫ਼ਸਲ ਖਰੀਦੇ ਅਤੇ ਲਿਫਟਿੰਗ ਕਰਵਾਏ
 ਕਿਉਂ ਕਿ ਕੇਂਦਰ ਸਰਕਾਰ ਆਪਣਾ ਫਰਜ਼ ਨਿਭਾ ਚੁੱਕੀ ਹੈ, 43 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਹਨ
ਇਸ ਸਰਕਾਰ ਦੇ ਆਗੂ ਤੇ ਮੰਡੀਆਂ ਵਿੱਚ ਹੀ ਨਹੀਂ ਜਾ ਰਹੇ
ਜੋ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਉਹਨਾਂ ਦੀ ਮੰਗ ਸੁਣਨੀ ਚਾਹੀਦੀ ਹੈ
ਅਜਿਹਾ ਹੀ ਮਸਲਾ ਇਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੀ ਸਰਕਾਰ ਵੇਲੇ ਵੀ ਆਇਆ ਸੀ
 ਉਦੋ ਸਰਕਾਰ ਨੇ ਤੁਰੰਤ ਮਸਲਾ ਹੱਲ ਕਰ ਦਿੱਤਾ
 ਜ਼ਿੰਮੇਵਾਰ ਸਿਰਫ ਅੱਜ ਦੀ ਸਰਕਾਰ ਹੈ
20 ਫੀਸਦੀ FCI ਝੋਨਾ ਚੱਕਦੀ ਹੈ
80 ਫੀਸਦੀ ਪੰਜਾਬ ਦੀ ਖ਼ਰੀਦ ਏਜੰਸੀਆਂ ਝੋਨਾ ਚੱਕਦੀਆ ਹਨ
ਪਰ ਅੱਜ ਪੰਜਾਬ ਦੀਆਂ ਖ਼ਰੀਦ ਏਜੰਸੀਆਂ ਕਿੱਥੇ ਹਨ
ਅੱਜ ਮੰਡੀਆਂ ਵਿੱਚ ਬਾਰਦਾਨਾ ਵੀ ਨਹੀਂ ਹੈ
 ਇਹ ਸਰਕਾਰ ਦੀ ਮਿਸ ਮੈਨੇਜਮੈਂਟ ਹੈ
ਆਮ ਆਦਮੀ ਪਾਰਟੀ ਲੋਕ ਸਭਾ ਸੀਟਾਂ ਹਾਰੀ ਹੈ ਅਤੇ ਉਸ ਦਾ ਬਦਲਾ ਕਿਸਾਨਾਂ ਤੋਂ ਲੈ ਰਹੀ ਹੈ: ਰਾਣਾ ਗੁਰਮੀਤ ਸੋਢੀ

10:30 AM

ਨਰਿੰਦਰ ਮੋਦੀ  ਦਾ ਟਵੀਟ

ਲਾਈਵ ਸ਼ਤਰੰਜ ਰੇਟਿੰਗਾਂ ਵਿੱਚ 2800 ਦਾ ਅੰਕੜਾ ਪਾਰ ਕਰਨ ਲਈ ਅਰਜੁਨ ਇਰੀਗੇਸੀ ਨੂੰ ਵਧਾਈਆਂ! ਇਹ ਇੱਕ ਅਦਭੁਤ ਕਾਰਨਾਮਾ ਹੈ। ਉਸਦੀ ਬੇਮਿਸਾਲ ਪ੍ਰਤਿਭਾ ਅਤੇ ਲਗਨ ਸਾਡੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦੀ ਹੈ। ਇੱਕ ਮਹਾਨ ਨਿੱਜੀ ਮੀਲ ਪੱਥਰ ਹੋਣ ਦੇ ਨਾਲ, ਇਹ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਤਰੰਜ ਖੇਡਣ ਅਤੇ ਵਿਸ਼ਵ ਪੱਧਰ 'ਤੇ ਚਮਕਣ ਲਈ ਵੀ ਪ੍ਰੇਰਿਤ ਕਰੇਗਾ। ਉਸ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

 

10:29 AM

Punjab News: ਰਾਜਪਾਲ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024 ਨੂੰ ਦਿੱਤੀ ਪ੍ਰਵਾਨਗੀ 

ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ-2024 ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਹੁਣ ਹਰ ਸਾਲ ਦੀ ਬਜਾਏ ਤਿੰਨ ਸਾਲ ਬਾਅਦ ਅੱਗ ਨਾਲ ਸਬੰਧਤ ਐਨਓਸੀ ਲੈਣੀ ਪਵੇਗੀ। ਇਸ ਤੋਂ ਇਲਾਵਾ, ਬਿੱਲ ਅੱਗ ਨਾਲ ਸਬੰਧਤ ਗਤੀਵਿਧੀਆਂ ਦਾ ਨਿਰੀਖਣ ਕਰਨ ਅਤੇ ਖਰਾਬ ਪ੍ਰਦਰਸ਼ਨ ਨੂੰ ਸਜ਼ਾ ਦੇਣ ਲਈ ਇੱਕ ਰੈਗੂਲੇਟਰੀ ਢਾਂਚਾ ਵੀ ਬਣਾਏਗਾ।

10:09 AM

ਪੰਜਾਬ ਭਾਜਪਾ ਦਾ ਵਫ਼ਦ ਰਾਜ ਭਵਨ ਪਹੁੰਚਿਆ 

ਵਿਜੇ ਸਾਂਪਲਾ , ਹਰਜੀਤ ਗਰੇਵਾਲ ,ਪ੍ਰਨੀਤ ਕੌਰ, ਫਤਿਹ ਜੰਗ ਸਿੰਘ ਬਾਜਵਾ , ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਕਈ ਸੀਨੀਅਰ ਲੀਡਰ ਵਫ਼ਦ ਵਿੱਚ ਮੌਜੂਦ 

ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਸਬੰਧੀ ਆ ਰਹੀਆਂ ਨੂੰ ਲੈ ਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ

09:32 AM

ਜਗਰਾਉਂ ਪੁਲਿਸ ਨੇ ਬਜ਼ੁਰਗ ਐਨਆਰਆਈ ਦੀ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਪਤਨੀ ਗੁਰਪ੍ਰੀਤ ਗੁਰੀ ਅਤੇ ਉਸਦੇ ਛੇ ਸਾਥੀਆਂ ਤੇ ਮਾਮਲਾ ਕੀਤਾ ਦਰਜ

09:14 AM

ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਲਿਫਟਿੰਗ ਨੇ ਰਫਤਾਰ ਫੜੀ - ਪਿਛਲੇ 6 ਦਿਨਾਂ 'ਚ ਤਿੰਨ ਗੁਣਾ ਵਧੀ ਲਿਫਟਿੰਗ - ⁠21 ਅਕਤੂਬਰ ਨੂੰ ਲਿਫਟਿੰਗ 1.39 LMT ਸੀ, 26 ਅਕਤੂਬਰ ਨੂੰ ਇਹ ਵਧ ਕੇ 3.83 LMT ਹੋ ਗਈ ਹੈ - ⁠ਹਰ ਵਾਰ ਲਿਫਟਿੰਗ ਵਿੱਚ  ਤੇਜੀ ਦੇਖਣ ਨੂੰ ਮਿਲ ਰਹੀ ਹੈ। ਦਿਨ ਸੋਮਵਾਰ ਤੋਂ ਪਿਛਲੇ 6 ਦਿਨਾਂ ਦਾ ਤੇਜ਼ੀ ਲਿਫਟਿੰਗ ਡਾਟਾ: 21ਵੀਂ: 139172 MT,  22ਵਾਂ: 231124 MT 23ਵਾਂ: 204129 MT 24ਵਾਂ: 262890 MT 25ਵਾਂ: 282055 MT 26ਵਾਂ: 41638 MT ਅੱਜ ਮਿਲ ਰਹੇ ਹਨ।

08:53 AM

ਮੁੱਖ ਮੰਤਰੀ ਭਗਵੰਤ ਮਾਨ ਦਾ ਚੋਣਾਵੀ ਦੌਰਾ
ਅੱਜ ਮੁੱਖ ਮੰਤਰੀ ਵਿਧਾਨ ਸਭਾ ਹਲਕਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਮੀਟਿੰਗ ਕਰਨਗੇ
ਮੁੱਖ ਮੰਤਰੀ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਅਧੀਨ ਪੈਂਦੇ ਪਿੰਡ ਮਹਿਟੀਆਣਾ ਵਿਖੇ ਪੁੱਜਣਗੇ।
ਮੁੱਖ ਮੰਤਰੀ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਲਾਨੌਰ ਜਾਣਗੇ

08:11 AM

#ਚੰਡੀਗੜ੍ਹ: ਝੋਨੇ ਦੀ ਲਿਫਟਿੰਗ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਅਗਵਾਈ ਵਿੱਚ ਭਾਜਪਾ ਦਾ ਇੱਕ ਵਫ਼ਦ ਅੱਜ ਸਵੇਰੇ 10:30 ਵਜੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਮਿਲੇਗਾ। ।

08:10 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਲ ਇੰਡੀਆ ਰੇਡੀਓ 'ਤੇ ਆਪਣੇ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਪ੍ਰਧਾਨ ਮੰਤਰੀ ਦੀ 115ਵੀਂ ਮਨ ਕੀ ਬਾਤ ਹੋਵੇਗੀ।

08:09 AM

ਡੀ.ਜੀ.ਪੀ ਪੰਜਾਬ ਪੁਲਿਸ

07:55 AM

ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ

Trending news