Bulldozer Gift In Wedding: ਉੱਤਰ ਪ੍ਰਦੇਸ਼ ਦਾ ਵਿਆਹ ਸੋਸ਼ਲ ਮੀਡਿਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇੱਕ ਅਨੋਖਾ ਹੀ ਵਿਆਹ ਵੇਖਣ ਨੂੰ ਮਿਲਿਆ ਹੈ ਜਿਸ ਵਿਚ ਇੱਕ ਲੜਕੇ ਦਾ ਵਿਆਹ (Yogi Wedding News) ਹੋਇਆ ਹੈ, ਜਿਸ ਦਾ ਨਾਮ 'ਯੋਗੀ' ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਨਾਂ ਵੀ ਯੋਗੀ ਹੈ ਅਤੇ ਇਸ ਕਾਰਨ ਹਮੀਰਪੁਰ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯੋਗੀ ਨਾਮ ਦੇ ਲਾੜੇ ਨੂੰ ਤੋਹਫੇ ਵਜੋਂ ਬੁਲਡੋਜ਼ਰ ਮਿਲਿਆ ਹੈ। ਬੁਲਡੋਜ਼ਰ ਸਜਾ (Bulldozer Gift In Wedding) ਕੇ ਵਿਆਹ ਸਮਾਗਮ ਵਿੱਚ ਲਿਆਂਦਾ ਗਿਆ। ਸੋਸ਼ਲ ਮੀਡੀਆ 'ਤੇ ਵੀ ਲੋਕ ਯੋਗੀ ਨਾਮ ਦੇ ਲਾੜੇ ਦੇ ਵਿਆਹ ਨੂੰ ਲੈ ਕੇ ਮਜ਼ਾਕੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਹਮੀਰਪੁਰ ਵਿੱਚ ਵਿਆਹ ਕਰਵਾਉਣ ਵਾਲਾ ਯੋਗੀ ਸਾਹੂ ਨਾਮ ਦਾ ਵਿਅਕਤੀ ਭਾਰਤੀ ਜਲ ਸੈਨਾ (Indian Navy) ਵਿੱਚ ਕੰਮ ਕਰਦਾ ਹੈ। ਯੋਗੀ ਸਾਹੂ ਦਾ 15 ਦਸੰਬਰ ਨੂੰ ਵਿਆਹ ਹੋਇਆ ਸੀ। ਯੋਗੀ ਦੇ ਵਿਆਹ 'ਚ ਆਏ ਹਰ ਕੋਈ ਬਹੁਤ ਖੁਸ਼ ਨਜ਼ਰ ਆ ਰਿਹਾ ਸੀ ਪਰ ਫਿਰ ਵੀ ਯੋਗੀ ਦੇ ਵਿਆਹ ਦੀ ਦੂਰ-ਦੂਰ ਤੱਕ ਚਰਚਾ (Bulldozer Gift In Wedding) ਹੋ ਰਹੀ ਹੈ।


ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ ਦੀਵਾਨਾ ਹੋਇਆ 'ਗੋਰਾ' ! ਜਾਣੋ ਕਿਉਂ


ਲਾੜੀ ਦੇ ਪਿਤਾ ਨੇ ਦੱਸਿਆ ਕਿ ਜੇਕਰ ਕੋਈ ਕਾਰ ਤੋਹਫ਼ੇ ਵਜੋਂ ਦਿੱਤੀ ਜਾਂਦੀ ਹੈ ਤਾਂ ਉਹ ਖੜ੍ਹੀ ਰਹਿੰਦੀ ਹੈ, ਇਸੇ ਲਈ ਉਹਨਾਂ ਨੇ ਆਪਣੇ ਜਵਾਈ ਨੂੰ ਤੋਹਫ਼ੇ ਵਜੋਂ ਬੁਲਡੋਜ਼ਰ ਗਿਫਟ (Bulldozer Gift In Wedding) ਕੀਤਾ ਹੈ। ਸੁਮੇਰਪੁਰ ਸ਼ਹਿਰ ਦੇ ਸ਼ਿਵ ਮੈਰਿਜ ਲਾਅਨ ਵਿੱਚ ਯੋਗੀ ਨਾਮ ਦੇ ਵਿਅਕਤੀ ਦਾ ਵਿਆਹ ਸੀ।