Groom returned Dowry amount: ਅੱਜ ਦੇ ਸਮੇਂ ’ਚ ਜਿੱਥੇ ਦਾਜ ਦੇ ਬਦਲੇ ਕੁੜੀਆਂ ਦੀ ਬਲ਼ੀ ਲਏ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਉੱਥੇ ਹੀ ਰਾਜਸਥਾਨ ਦੇ ਸੀਕਰ ’ਚ ਲਾੜੇ ਨੇ ਦਾਜ ਵਾਪਸ ਕਰ ਨੌਜਵਾਨ ਪੀੜ੍ਹੀ ਲਈ ਮਿਸਾਲ ਪੈਦਾ ਕੀਤੀ ਹੈ।


COMMERCIAL BREAK
SCROLL TO CONTINUE READING


ਪ੍ਰਤਾਪ ਸਿੰਘ ਰਾਠੌਰ ਨੇ ਆਪਣੀ ਹੋਣ ਵਾਲੀ ਘਰਵਾਲੀ ਦੇ ਪਿਤਾ (ਸਹੁਰੇ) ਤੋਂ ਬਤੌਰ ਸ਼ਗਨ (ਟੀਕਾ) ’ਚ ਦਿੱਤੇ ਗਏ ਢਾਈ (2.50) ਲੱਖ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ। ਲਾੜੇ ਦੇ ਇਸ ਫ਼ੈਸਲੇ ਦੀ ਸ਼ਲਾਘਾ ਪੂਰੇ ਇਲਾਕੇ ’ਚ ਹੋ ਰਹੀ ਹੈ, ਉੱਥੇ ਹੀ ਉਸਨੇ ਨੌਜਵਾਨ ਪੀੜ੍ਹੀ ਨੂੰ ਵੀ ਚੰਗਾ ਸੁਨੇਹਾ ਦਿੱਤਾ ਹੈ। 



ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਜੈਪੁਰ ’ਚ ਵੀ ਇੱਕ ਲਾੜੇ ਨੇ ਉਸਨੂੰ ਸ਼ਨਗ ਭਾਵ (ਟੀਕਾ) ’ਚ ਦਿੱਤੇ ਗਏ 11 ਲੱਖ ਦੀ ਵੱਡੀ ਰਕਮ ਕੁੜੀ ਦੀ ਮਾਂ-ਪਿਓ ਨੂੰ ਵਾਪਸ ਕਰ ਦਿੱਤੀ ਸੀ। ਰਾਜਸਥਾਨ ਦੇ ਰਾਜਪੂਤ ਸਮਾਜ ਤੋਂ ਇਲਾਵਾ ਹੋਰਨਾ ਵੱਖ-ਵੱਖ ਸਮਾਜਾਂ ’ਚ ਵੀ ਇਹੋ ਜਿਹੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। 



ਲਾੜੇ ਨੇ ਆਪਣੇ ਪਿਤਾ ਰਾਜੇਂਦਰ ਸਿੰਘ ਰਾਠੌਰ ਤੋਂ ਪ੍ਰੇਰਿਤ ਹੁੰਦਿਆ ਦੁਲਹਨ ਦੇ ਪਿਤਾ ਨਵਲ ਸਿੰਘ ਸ਼ੇਖਾਵਤ ਵਲੋਂ ਸ਼ਗਨ ਦੇ ਤੌਰ ’ਤੇ ਦਿੱਤੇ ਗਏ ਢਾਈ (2.50) ਲੱਖ ਰੁਪਏ ਆਪਣੇ ਮੱਥੇ ਨਾਲ ਲਗਾਉਂਦਿਆ ਕੁੜੀ ਦੇ ਪਿਓ ਨੂੰ ਇੱਜਤ ਨਾਲ ਵਾਪਸ ਕਰ ਦਿੱਤੇ ਅਤੇ ਕਿਹਾ ਕਿ ਉਹ ਇਨ੍ਹਾਂ ਗੱਲਾਂ ’ਚ ਵਿਸ਼ਵਾਸ਼ ਨਹੀਂ ਰੱਖਦਾ। 



ਲਾੜੇ ਪ੍ਰਤਾਪ ਸਿੰਘ ਰਾਠੌਰ ਨੇ ਸ਼ਗਨ ਦੇ ਰੂਪ ’ਚ ਕੇਵਲ 1 ਰੁਪਇਆ ਅਤੇ ਨਾਰੀਅਲ ਲੈਕੇ ਰਾਜਪੂਤ ਸਮਾਜ ’ਚ ਸਾਦਗੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਿਆਹ ’ਚ ਮੌਜੂਦ ਮਹਿਮਾਨਾਂ ਨੇ ਲਾੜੇ ਦੇ ਇਸ ਫ਼ੈਸਲੇ ਦੀ ਪ੍ਰਸ਼ੰਸ਼ਾ ਕੀਤੀ, ਉੱਥੇ ਹੀ ਕੁੜੀ ਦੇ ਪਿਤਾ ਇਸ ਮੌਕੇ ਭਾਵੁਕ ਹੋ ਗਏ। ਨਵਲ ਸਿੰਘ ਸ਼ੇਖਾਵਤ ਨੇ ਕਿਹਾ ਕਿ ਮੁੰਡੇ ਵਾਲਿਆਂ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਮਨ ’ਚ ਆਪਣੇ ਪ੍ਰਹੁਣੇ ਪ੍ਰਤੀ ਇਜੱਤ ਹੋਰ ਵੱਧ ਗਈ ਹੈ।