Punjab News: ਬਜਟ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਦੀਆਂ ਗਾਰੰਟੀਆਂ `ਤੇ ਡਾ. ਦਲਜੀਤ ਚੀਮਾ ਨੇ ਖੜ੍ਹੇ ਕੀਤੇ ਸਵਾਲ
Punjab News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਸਰਕਾਰ ਕੋਲ ਤਨਖਾਹਾਂ ਦੇਣ ਜੋਗੇ ਤੇ ਕਰਜ਼ਾ ਮੋੜਨ ਜੋਗੇ ਪੈਸੇ ਨਾ ਹੋਣ ਫੇਰ ਸਰਕਾਰ ਦੀਆਂ ਦਿੱਤੀਆਂ ਗਰੰਟੀ ਨੂੰ ਕੀ ਕਰਨਾ ਹੈ।
Punjab News (ਬਿਮਲ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਖ-ਵੱਖ ਮੁੱਦਿਆਂ ਉਤੇ ਆਪਣੀ ਰਾਇ ਰੱਖੀ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਦੀ ਸ਼ਬਦਾਬਲੀ ਮੈਬਰਾਂ ਵੱਲੋਂ ਵਰਤੀ ਗਈ ਉਸਦੀ ਡਾਕਟਰ ਚੀਮਾ ਨੇ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ।
ਅੱਜ ਪੇਸ਼ ਕੀਤੇ ਗਏ ਬਜਟ ਬਾਰੇ ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਲਗਾਤਾਰ ਕਰਜ਼ਾ ਲਿਆ ਜਾ ਰਿਹਾ ਹੈ ਅਤੇ ਕਰਜ਼ੇ ਥੱਲੇ ਦੱਬੀ ਸਰਕਾਰ ਕੁਝ ਵੀ ਨਵਾਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕੋਲ ਤਨਖਾਹਾਂ ਦੇਣ ਜੋਗੇ ਤੇ ਕਰਜ਼ਾ ਮੋੜਨ ਜੋਗੇ ਪੈਸੇ ਨਾ ਹੋਣ ਫੇਰ ਸਰਕਾਰ ਦੀਆਂ ਦਿੱਤੀਆਂ ਗਰੰਟੀ ਨੂੰ ਕੀ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਜਦੋਂ ਪਵਿੱਤਰ ਸਦਨ ਦਾ ਸੈਸ਼ਨ ਚੱਲਦਾ ਹੁੰਦਾ ਹੈ ਉਸ ਸਮੇਂ ਲੋਕਾਂ ਨੂੰ ਵੱਡੀ ਆਸ ਹੁੰਦੀ ਹੈ ਕਿ ਪੰਜਾਬ ਦੇ ਮਸਲੇ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਵਿਚਾਰੇ ਜਾਣਗੇ ਪ੍ਰੰਤੂ ਲੋਕਾਂ ਦੇ ਮਸਲਿਆਂ ਦੇ ਹੱਲ ਕੱਢਣ ਦੀ ਬਜਾਏ ਕੱਲ੍ਹ ਜਿਹੜੀ ਉਦਾਹਰਨ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਪੇਸ਼ ਕੀਤੀ ਗਈ ਉਸ ਦੇ ਨਾਲ ਸਾਰੀ ਦੁਨੀਆ ਵਿੱਚ ਬੈਠੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਕਿਹਾ ਕਿ ਕੋਈ ਸੋਚ ਨਹੀਂ ਸਕਦਾ ਕੇ ਇੰਨੇ ਘਟੀਆ ਪੱਧਰ ਭਾਸ਼ਾ ਦੀ ਵਰਤੋਂ ਪਵਿੱਤਰ ਸਦਨ ਵਿਚ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਡਰੱਗ ਦੇ ਵੱਡੇ ਮਸਲੇ ਹਨ ਪਰ ਇੰਨਾ ਉਤੇ ਬਹਿਸ ਕਰਨ ਉਤੇ ਹੱਲ ਕੱਢਣ ਦੀ ਬਜਾਏ ਨੀਵੇਂ ਪੱਧਰ ਦੀ ਭਾਸ਼ਾ ਦੀ ਵਰਤੋਂ ਕਰਨਾ ਅੱਤ ਨਿੰਦਣਯੋਗ ਹੈ। ਇਸ ਲਈ ਸਾਰੀਆਂ ਪਾਰਟੀਆਂ ਤੇ ਖਾਸ ਤੌਰ ਉਤੇ ਸੱਤਾਧਾਰੀ ਪਾਰਟੀ ਸਿੱਧੇ ਤੌਰ ਉਤੇ ਜ਼ਿੰਮੇਵਾਰ ਹੈ।
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਵਿਚਾਰਨ ਲਈ ਸੈਸ਼ਨ ਵੱਡਾ ਚੱਲਣਾ ਚਾਹੀਦਾ ਹੈ ਅਤੇ ਉੱਥੇ ਰੋਲਾ-ਰੱਪਾ ਪੈਣ ਦੀ ਬਜਾਏ ਸਹੀ ਤਰੀਕੇ ਨਾਲ ਲੋਕਾਂ ਦੇ ਮਸਲਿਆਂ ਉਤੇ ਵਿਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦਲਿਤ ਭਾਈਚਾਰੇ ਬਾਰੇ ਸਰਕਾਰ ਦੇ ਮਨ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਹੈ ਉਹ ਵੀ ਕੱਲ੍ਹ ਦੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਜੱਗ ਜ਼ਾਹਿਰ ਹੋਈ ਹੈ। ਉਨ੍ਹਾਂ ਉਕਤ ਘਟਨਾ ਦੀ ਵੀ ਨਿੰਦਾ ਕੀਤੀ।
ਇੰਡੀਆ ਗਠਜੋੜ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਡਾਕਟਰ ਚੀਮਾ ਨੇ ਕਿਹਾ ਕਿ ਇਹ ਕੋਈ ਗਠਜੋੜ ਨਹੀਂ ਹੈ ਸਗੋਂ ਅਰਵਿੰਦ ਕੇਜਰੀਵਾਲ ਤੇ ਉਸਦੀ ਟੀਮ ਵੱਲੋਂ ਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਨੈਸ਼ਨਲ ਪੱਧਰ ਉਤੇ ਕੀਤੀ ਗਈ ਕੁਰੱਪਸ਼ਨ ਦੇ ਸਬੰਧ ਵਿੱਚ ਸੀਬੀਆਈ ਤੇ ਈਡੀ ਤੋਂ ਬਚਣ ਲਈ ਇਕੱਠੇ ਹੋ ਰਹੇ ਹਨ।
ਇਹ ਵੀ ਪੜ੍ਹੋ : Punjab Assembly Budget Live: ਪੰਜਾਬ ਸਰਕਾਰ ਨੇ ਸ਼ਹੀਦ ਫ਼ੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ 'ਚ ਕੀਤਾ ਵਾਧਾ