Gujarat Assembly Election 2022: ਪਹਿਲੇ ਪੜਾਅ `ਚ ਅੱਜ 89 ਸੀਟਾਂ `ਤੇ ਵੋਟਿੰਗ, ਇਨ੍ਹਾਂ VIP ਸੀਟਾਂ `ਤੇ ਫਸਵਾਂ ਮੁਕਾਬਲਾ
ਪਹਿਲੇ ਪੜਾਅ `ਚ ਕੁੱਲ 2,39,76,670 ਵੋਟਰ ਹਨ ਅਤੇ ਇਨ੍ਹਾਂ 89 ਵਿਧਾਨਸਭਾ ਸੀਟਾਂ ਲਈ 39 ਸਿਆਸੀ ਪਾਰਟੀਆਂ ਦੇ ਕੁੱਲ 788 ਉਮੀਦਵਾਰ ਮੈਦਾਨ ਵਿੱਚ ਹਨ।
Gujarat Assembly Elections 2022: ਗੁਜਰਾਤ ਦੀਆਂ 89 ਵਿਧਾਨਸਭਾ ਸੀਟਾਂ 'ਤੇ ਅੱਜ, 1 ਦਸੰਬਰ ਨੂੰ, ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਇਸ 2022 ਵਿੱਚ ਆਮ ਆਦਮੀ ਪਾਰਟੀ 181 ਵਿਧਾਨਸਭਾ ਸੀਟਾਂ 'ਤੇ ਚੋਣਾਂ ਲੜ ਰਹੀ ਹੈ।
ਗੁਜਰਾਤ ਦੀਆਂ ਵਿਧਾਨਸਭਾ ਚੋਣਾਂ 2022 ਲਈ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤੱਕ ਵੋਟਿੰਗ ਚੱਲੇਗੀ। ਪਹਿਲੇ ਪੜਾਅ 'ਚ ਕੁੱਲ 2,39,76,670 ਵੋਟਰ ਹਨ ਅਤੇ ਇਨ੍ਹਾਂ 89 ਵਿਧਾਨਸਭਾ ਸੀਟਾਂ ਲਈ 39 ਸਿਆਸੀ ਪਾਰਟੀਆਂ ਦੇ ਕੁੱਲ 788 ਉਮੀਦਵਾਰ ਮੈਦਾਨ ਵਿੱਚ ਹਨ।
ਇਸ ਦੌਰਾਨ ਗੁਜਰਾਤ ਦੀਆਂ ਕੁੱਝ VIP ਸੀਟਾਂ 'ਤੇ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਹ ਸੀਟਾਂ ਹਨ ਖੰਭਾਲੀਆ, ਭਾਵਨਗਰ ਦਿਹਾਤੀ, ਜਸਦਾਨ, ਮੋਰਬੀ, ਪੋਰਬੰਦਰ, ਜਾਮਨਗਰ ਉੱਤਰੀ, ਅਮਰੇਲੀ, ਅਤੇ ਲਾਠੀ।
ਖੰਭਾਲੀਆ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਇਸੂਦਨ ਗਾਧਵੀ ਚੋਣ ਮੈਦਾਨ ਵਿੱਚ ਹਨ। ਦੱਸ ਦਈਏ ਕਿ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਇਸ ਸੀਟ 'ਤੇ ਕਾਂਗਰਸ ਵੱਲੋਂ ਜਿੱਤ ਦਰਜ ਕੀਤੀ ਗਈ ਸੀ।
ਦੂਜੇ ਪਾਸੇ ਭਾਵਨਗਰ ਦਿਹਾਤੀ ਵਿਖੇ ਭਾਜਪਾ ਵੱਲੋਂ ਮੁੜ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਪੁਰਸ਼ੋਤਮ ਸੋਲੰਕੀ 'ਤੇ ਭਰੋਸਾ ਜਤਾਇਆ ਗਿਆ ਹੈ। ਜਸਦਾਨ ਵਿਧਾਨਸਭਾ ਸੀਟ ਤੋਂ ਸੱਤ ਵਾਰ ਵਿਧਾਇਕ ਰਹੇ ਕੁੰਵਰਜੀ ਬਾਵਾਲੀਆ ਹਾਲ ਹੀ ਵਿੱਚ ਭਾਜਪਾ 'ਚ ਸ਼ਾਮਲ ਹੋ ਗਏ ਅਤੇ ਹੁਣ ਕਾਂਗਰਸ ਪਾਰਟੀ ਵੱਲੋਂ ਭੋਲਾਭਾਈ ਗੋਇਲ ਨੂੰ ਬਾਵਾਲੀਆ ਦੇ ਖ਼ਿਲਾਫ਼ ਮੈਦਾਨ 'ਚ ਉਤਾਰਿਆ ਗਿਆ ਹੈ।
ਹੋਰ ਪੜ੍ਹੋ: ਟਾਟਾ ਗਰੁੱਪ ਦਾ ਵੱਡਾ ਐਲਾਨ! ਏਅਰ ਇੰਡੀਆ ਅਤੇ ਵਿਸਤਾਰਾ ਹੋਣਗੀਆਂ ਮਰਜ
ਮੋਰਬੀ ਵਿਧਾਨਸਭਾ ਸੀਟ 'ਤੇ ਭਾਜਪਾ ਨੇ ਕਾਂਤੀਲਾਲ ਅੰਮ੍ਰਿਤੀਆ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ ਅਤੇ ਉਹ ਇਸ ਸੀਟ ਤੋਂ 5 ਵਾਰ ਵਿਧਾਇਕ ਰਹਿ ਚੁੱਕੇ ਹਨ। ਇਸੇ ਤਰ੍ਹਾਂ ਪੋਰਬੰਦਰ ਵਿਧਾਨਸਭਾ ਸੀਟ ਤੋਂ ਭਾਜਪਾ ਨੇ ਬਾਬੂ ਬੋਖਿਰੀਆ ਨੂੰ ਉਮੀਦਵਾਰ ਐਲਾਨਿਆ ਹੈ ਅਤੇ ਉਨ੍ਹਾਂ ਨੇ 1995, 1998, 2012 ਅਤੇ 2017 'ਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ।
Gujarat Assembly Elections 2022 'ਚ ਨਜ਼ਰਾਂ ਜਾਮਨਗਰ ਉੱਤਰੀ ਵਿਧਾਨਸਭਾ ਸੀਟ 'ਤੇ ਵੀ ਰਹਿਣਗੀਆਂ ਕਿਉਂਕਿ ਇੱਥੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਵੀ ਚੋਣ ਮੈਦਾਨ ਵਿੱਚ ਹੈ।
ਹੋਰ ਪੜ੍ਹੋ: ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਐਕਸ਼ਨ ਵਿੱਚ ਪੁਲਿਸ, ਕਈ ਠਿਕਾਣਿਆਂ 'ਤੇ ਛਾਪੇਮਾਰੀ