Gun Culture in Punjab: ਮੋਗਾ ਪੁਲਿਸ ਵੱਲੋਂ ਅਸਲਾ ਲਾਇਸੰਸਧਾਰਕਾਂ ਖ਼ਿਲਾਫ਼ ਵੱਡੀ ਮੁਹਿੰਮ
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹਥਿਆਰਾਂ ਦੀ ਨੁਮਾਇਸ਼ ਦੇ ਖ਼ਿਲਾਫ਼ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Gun Culture in Punjab: ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਸੂਬੇ ਵਿੱਚ ਹਥਿਆਰਾਂ ਨਾਲ ਹੋਣ ਵਾਲਿਆਂ ਵਾਰਦਾਤਾਂ ਨੂੰ ਰੋਕਣ ਲਈ, ਜਨਤਕ ਥਾਵਾਂ 'ਤੇ ਹਥਿਆਰਾ ਦੀ ਨੁਮਾਇਸ਼ ਕਰਨ ਵਾਲੇ, ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰਾਂ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਅਤੇ ਲਾਈਸੈਂਸੀ ਅਸਲੇ ਦੀ ਦੁਰਵਰਤੋ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।
ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ, ਮੋਗਾ ਅਤੇ ਗੁਲਨੀਤ ਸਿੰਘ ਖੁਰਾਣਾ, ਐਸਐਸਪੀ ਮੋਗਾ ਵੱਲੋਂ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਜਿਲ੍ਹਾ ਮੋਗਾ ਦੇ ਅਸਲਾ ਲਾਇਸੰਸਾਂ ਸਬੰਧੀ ਚਰਚਾ ਕੀਤੀ ਗਈ। ਪੁਲਿਸ ਵੱਲੋਂ 321 ਅਸਲਾ ਲਾਇਸੰਸਧਾਰਕਾਂ, ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆ ਵਿੱਚ ਅਸਲੇ ਦੀ ਦੁਰਵਰਤੋਂ ਕਰਨ ਸਬੰਧੀ ਮੁਕੱਦਮੇ ਦਰਜ ਹੋਏ ਸਨ, ਦੀ ਪਹਿਚਾਣ ਕੀਤੀ ਗਈ ਅਤੇ ਨਾਲ ਹੀ 360 ਅਸਲਾ ਲਾਇਸੰਸਧਾਰਕਾਂ ਜਿੰਨ੍ਹਾ ਦਾ ਅਸਲਾ ਮੁੱਦੇ ਅਮਾਨਤ ਵੱਖ-ਵੱਖ ਥਾਣਿਆ ਵਿੱਚ ਜਮ੍ਹਾ ਹੈ, ਕੁੱਲ 681 ਅਸਲਾ ਲਾਇਸੰਸਧਾਰਕਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਸੀਨੀਅਰ ਕਪਤਾਨ ਪੁਲਿਸ ਮੋਗਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਲਿਖ ਕੇ ਭੇਜਿਆ ਗਿਆ।
ਇਸ 'ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਮੋਗਾ ਵੱਲੋਂ 15 ਅਸਲਾ ਲਾਇਸੰਸ ਰੱਦ ਕੀਤੇ ਜਾ ਚੁੱਕੇ ਹਨ ਅਤੇ 360 ਅਸਲਾ ਲਾਇਸੰਸ ਸਸਪੈਂਡ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬਾਕੀ 306 ਅਸਲਾ ਲਾਇਸੰਸਾਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਅਸਲਾ ਲਾਇਸੰਸਧਾਰਕਾਂ ਦੀ ਮੁੱਖ ਅਫਸਰਾਂ ਵੱਲੋਂ ਵੈਰੀਫਿਕੇਸ਼ਨ ਕਰਵਾਈ ਜਾ ਰਹੀ ਹੈ ਅਤੇ ਵੈਰੀਫਿਕੇਸ਼ਨ ਸਬੰਧੀ ਰੋਜਾਨਾ ਦੀ ਪ੍ਰਗਤੀ ਰਿਪੋਰਟਾਂ ਹਾਸਲ ਕੀਤੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਦਿਨ ਪ੍ਰਤੀ ਦਿਨ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: 30 ਸਾਲ ਪਹਿਲਾਂ ਸਾਂਭ ਕੇ ਰੱਖੇ ਗਏ ਭਰੂਣ ਰਾਹੀਂ ਜੁੜਵਾ ਬੱਚਿਆਂ ਨੇ ਲਿਆ ਜਨਮ, ਜਾਣੋ ਪੂਰੀ ਖ਼ਬਰ
ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 3 ਮਹੀਨਿਆ ਦੇ ਸਮੇਂ ਅੰਦਰ ਅੰਦਰ ਸਾਰੇ ਅਸਲਾ ਲਾਇਸੰਸਧਾਰਕਾਂ ਅਤੇ ਉਹਨਾ ਦੇ ਅਸਲਿਆਂ ਦੀ ਵੈਰੀਫਿਕੇਸ਼ਨ ਮੁਕੰਮਲ ਕਰਕੇ ਸ਼ਰਾਰਤੀ ਅਨਸਰਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ: ਪੰਜਾਬ ਨੂੰ ਜਲਦ ਮਿਲੇਗਾ ਇੱਕ ਹੋਰ ਹਵਾਈ ਅੱਡਾ!
(For more news related to Gun Culture in Punjab, stay tuned to Zee PHH)