COMMERCIAL BREAK
SCROLL TO CONTINUE READING

Gurdaspur News:  ਗੁਰਦਾਸਪੁਰ ਰੇਲਵੇ ਸਟੇਸ਼ਨ ''ਤੇ ਖੁਦਾਈ ਦੌਰਾਨ 10 ਰਾਕੇਟ ਲਾਂਚਰ ਦੇ ਬੰਬ ਮਿਲੇ ਹਨ। ਸੂਚਨਾ ਮਿਲਦੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਡੀਐਸਪੀ ਮੋਹਨ ਸਿੰਘ ਅਤੇ ਜੀਆਰਪੀ ਦੇ ਡੀਐਸਪੀ ਬਿਕਰਮਜੀਤ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਬੰਬ ਡਿਸਪੋਜਲ ਟੀਮ ਨੂੰ ਵੀ ਅੰਮ੍ਰਿਤਸਰ ਤੋਂ ਬੁਲਾਇਆ ਗਿਆ। ਕੁਝ ਸਮੇਂ ਬਾਅ ਰੇਲਵੇ ਪੁਲਿਸ ਨੇ ਬੰਬ ਸਕਵਾਡ ਟੀਮ ਦੀ ਮਦਦ ਨਾਲ ਰਾਕੇਟ ਲਾਂਚਰ ਦੇ ਬੰਬਾ ਨੂੰ ਡਿਸਪੋਜ ਆਫ ਕਰ ਦਿੱਤਾ ਗਿਆ।


ਦੱਸਿਆ ਜਾ ਰਿਹਾ ਹੈ ਕਿ ਬੰਬ ਜੰਗ ਲੱਗੀ ਹਾਲਤ ਵਿੱਚ ਸਨ ਅਤੇ ਮਿੱਟੀ ਨਾਲ ਸਣੇ ਹੋਏ ਸਨ। ਜਿਸ ਤੋਂ ਜਾਹਰ ਹੈ ਕਿ ਇਹ ਕਾਫੀ ਪੁਰਾਣੇ ਹਨ। ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਰੇਲਵੇ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਜੇਸੀਬੀ ਦੀ ਸਹਾਇਤਾ ਨਾਲ ਪੰਛੀ ਕਲੋਨੀ ਵਿਖੇ ਪੈਂਦੀ ਰੇਲਵੇ ਦੀ ਜਮੀਨ ਤੇ ਖੁਦਾਈ ਕੀਤੀ ਜਾ ਰਹੀ ਸੀ ਕਿ ਜਮੀਨ ਵਿੱਚ ਦੱਬੇ ਹੋਏ ਇਹ ਬੰਬ ਨਜ਼ਰ ਆਏ। ਇਸ ਜਗਹਾ ਤੇ ਕਾਫੀ ਸਮਾਂ ਪਹਿਲਾਂ ਸੀਮਾ ਸੁਰੱਖਿਆ ਬਲ ਦੀਆਂ ਟੁਕੜੀਆਂ ਵੱਲੋਂ ਕੈਂਪ ਬਣਾਏ ਗਏ ਸਨ। ਸਮਝਿਆ ਜਾ ਰਿਹਾ ਹੈ ਕਿ ਰਾਕਟ ਲਾਂਚਰ ਦੇ ਇਹ ਬੰਬ ਉਹਨਾਂ ਬੀਐਸਐਫ ਦੀਆਂ ਯੂਨਿਟਾਂ ਦੇ ਹੀ ਸਨ।