Gurdaspur Blast/ਅਵਤਾਰ ਸਿੰਘ:  ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਂਕੀ ਵਡਾਲਾ ਬਾਂਗਰ ਦੀ ਪੁਲਿਸ ਚੌਂਕੀ ਵਿੱਚ ਬਲਾਸਟ ਹੋਇਆ ਹੈ। ਧਮਾਕੇ ਨਾਲ ਪਿੰਡ ਦੇ ਲੋਕ ਸਹਿਮੇ ਹਨ।  ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਇੱਕ ਵੀਡਿਓ ਵੀ ਵਾਇਰਲ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਅਨੁਸਾਰ ਰਾਤ ਨੌ ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਨਾਲ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਤੇ ਥੋੜੀ ਦੇਰ ਬਾਅਦ ਹੀ ਲੋਕ ਘਰਾਂ ਵਿੱਚੋਂ ਨਿਕਲ ਕੇ ਚੋਂਕੀ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ । ਸਥਾਨਕ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਿਕਲੇ ਲੋਕਾਂ ਦੀ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਗਈ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।


 


ਦਰਅਸਲ ਪੰਜਾਬ ਵਿੱਚ ਪਿਛਲੇ 28 ਦਿਨਾਂ ਵਿੱਚ 8ਵਾਂ ਅਤੇ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਵਿੱਚ ਪਿਛਲੇ 48 ਘੰਟਿਆਂ ਵਿੱਚ ਦੂਜਾ ਗ੍ਰੇਨੇਡ ਹਮਲਾ ਹੋਇਆ ਹੈ। ਇਸ ਵਾਰ ਇਹ ਹਮਲਾ ਪਿੰਡ ਬੰਗਾ ਵਡਾਲਾ ਦੇ ਥਾਣੇ 'ਤੇ ਰਾਤ ਸਮੇਂ ਹੋਇਆ। ਇਸ ਹਮਲੇ ਨੇ ਸੂਬੇ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। 


ਉੱਥੇ ਹੀ ਦੇਰ ਰਾਤ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਹਾਲਾਤਾਂ ਦਾ ਜਾਇਜਾ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਚੌਂਕੀ 10 ਦਿਨ ਪਹਿਲਾਂ ਹੀ ਪੁਲਿਸ ਵਲੋਂ ਸੁਰੱਖਿਆ ਕਾਰਨਾਂ ਕਾਰਨ ਇਥੋਂ ਚੌਂਕੀ ਹਟਾਈ ਗਈ ਸੀ। ਵਡਾਲਾ ਬਾਂਗਰ ਚੌਂਕੀ ਮੌਕੇ ਤੇ ਪਹੁੰਚੇ SSP ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ।


ਇਹ ਵੀ ਪੜ੍ਹੋ: Punjab Nagar Nigam Chunav: ਪੰਜ ਨਗਰ ਨਿਗਮਾਂ ਵਿੱਚ ਕਿੰਨੇ ਪੋਲਿੰਗ ਸਟੇਸ਼ਨ, ਕਿੱਥੇ ਪੈ ਰਹੀਆਂ ਹਨ ਵੋਟਾਂ, ਜਾਣੋ ਇੱਥੇ ਹਰ ਡਿਟੇਲ
 


ਪੰਜਾਬ ਵਿੱਚ 5 ਦਿਨਾਂ ਵਿੱਚ ਇਹ 6ਵਾਂ ਹਮਲਾ ਹੈ ਜਿਸ 'ਚ ਖਾਲਿਸਤਾਨੀ ਸਮਰਥਕ ਅੱਤਵਾਦੀ ਸੰਗਠਨ 5 ਧਮਾਕੇ ਕਰਨ 'ਚ ਸਫਲ ਰਹੇ, ਜਦਕਿ ਪੁਲਿਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ, ਜੋ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ।