Punjab Nagar Nigam Chunav: ਪੰਜਾਬ ਵਿੱਚ 21 ਦਸੰਬਰ ਅੱਜ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ, ਲੁਧਿਆਣਾ, ਫ਼ਗਵਾੜਾ, ਜਲੰਧਰ ਤੇ ਪਟਿਆਲਾ ਵਿਖੇ ਚੋਣਾਂ ਹੋ ਰਹੀਆਂ ਹਨ।
Trending Photos
Punjab Nagar Nigam Chunav: ਪੰਜਾਬ ਦੀਆਂ 5 ਨਗਰ ਨਿਗਮਾਂ 'ਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਸ਼ਾਮਲ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਿੰਗ ਖਤਮ ਹੁੰਦੇ ਹੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ।
ਇੱਥੇ 44 ਨਗਰ ਕੌਂਸਲਾਂ ਵਿੱਚ ਵੀ ਵੋਟਿੰਗ ਸ਼ੁਰੂ ਹੋ ਗਈ ਹੈ। ਨਗਰ ਨਿਗਮਾਂ ਦੇ 368 ਵਾਰਡਾਂ ਅਤੇ ਨਗਰ ਕੌਂਸਲਾਂ ਦੇ 598 ਵਾਰਡਾਂ ਵਿੱਚ ਵੋਟਾਂ ਪਾਉਣ ਲਈ 1609 ਪੋਲਿੰਗ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਵਿੱਚ 3809 ਪੋਲਿੰਗ ਬੂਥ ਹਨ। ਜਿਨ੍ਹਾਂ ਨਿਗਮਾਂ 'ਚ ਵੋਟਿੰਗ ਹੋ ਰਹੀ ਹੈ, ਉਨ੍ਹਾਂ 'ਚ ਕਾਂਗਰਸ ਦੇ 4 ਅਤੇ ਭਾਜਪਾ ਦੇ 1 ਮੇਅਰ ਸਨ। ਹਾਲਾਂਕਿ ਹੁਣ ਦੋ ਮੇਅਰ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਅਤੇ ਕਾਂਗਰਸ ਵਿੱਚੋਂ ਇੱਕ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ।
ਕੁੱਲ ਕਿੰਨੇ ਵੋਟਰ ?
ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ। ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ।
ਇਹ ਵੀ ਪੜ੍ਹੋ: Jalandhar Nagar Nigam Election: ਜਲੰਧਰ 'ਚ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ, 'AAP'-ਕਾਂਗਰਸ ਤੇ ਭਾਜਪਾ ਵਿਚਾਲੇ ਮੁਕਾਬਲਾ
ਕਿੰਨੇ ਪੋਲਿੰਗ ਸਟੇਸ਼ਨ
ਨਗਰ ਨਿਗਮਾਂ ਦੇ 381 ਵਾਰਡ ਅਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ 598 ਵਾਰਡ ਹਨ। ਕੁੱਲ 1,609 ਪੋਲਿੰਗ ਸਥਾਨਾਂ ਵਿੱਚ 3,809 ਪੋਲਿੰਗ ਬੂਥ ਹਨ। ਇਨ੍ਹਾਂ ਵਿੱਚੋਂ 344 ਪੋਲਿੰਗ ਸਥਾਨਾਂ ਦੀ ਪਛਾਣ ਅਤਿ ਸੰਵੇਦਨਸ਼ੀਲ ਅਤੇ 665 ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਪੁਲਿਸ ਵਿਭਾਗ ਦੇ ਕੁੱਲ 21,500 ਜਵਾਨ ਅਤੇ ਹੋਮ ਗਾਰਡ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ।
ਕਿੱਥੇ ਪੈ ਰਹੀਆਂ ਹਨ ਵੋਟਾਂ
ਲੁਧਿਆਣਾ ਨਗਰ ਨਿਗਮ ਚੋਣਾਂ
ਲੁਧਿਆਣਾ ਨਗਰ ਨਿਗਮ ਚੋਣਾਂ ਲਈ 95 ਵਾਰਡਾਂ ਲਈ ਕੁੱਲ 1,227 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ 400 ਦੇ ਕਰੀਬ ਪੋਲਿੰਗ ਬੂਥ ਹਨ। ਇੱਥੇ 11 ਲੱਖ, 65 ਹਜ਼ਾਰ ਦੇ ਕਰੀਬ ਕੁੱਲ ਵੋਟਰ ਹਨ l 6 ਲੱਖ ਤੋਂ ਵੱਧ ਮਰਦ ਵੋਟਰ ਹਨ, ਜਦਕਿ 5 ਲੱਖ ਤੋਂ ਵੱਧ ਮਹਿਲਾ ਵੋਟਰ ਹਨ। 6 ਨਗਰ ਕੌਂਸਲ (Municipal Council) ਲਈ ਵੀ 80 ਪੋਲਿੰਗ ਬੂਥ ਬਣਾਏ ਗਏ ਹਨ। 62 ਹਜ਼ਾਰ ਦੇ ਕਰੀਬ ਵੋਟਰ ਹਨ ਜੋ ਕਿ ਇਨ੍ਹਾਂ ਨਗਰ ਕੌਂਸਲ ਲਈ ਵੋਟ ਪਾਉਣਗੇ। ਢਾਈ ਹਜ਼ਾਰ ਤੋਂ ਵਧੇਰੇ ਪੁਲਿਸ ਮੁਲਾਜ਼ਮ ਲੋਕਾਂ ਦੀ ਸੁਰੱਖਿਆ ਦੇ ਵਿੱਚ ਤੈਨਾਤ ਰਹਿਣਗੇ।
ਅੰਮ੍ਰਿਤਸਰ ਨਗਰ ਨਿਗਮ ਚੋਣਾਂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਚੋਣਾਂ ਕਰਵਾਉਣ ਲਈ ਕੁੱਲ 841 ਬੂਥ ਬਣਾਏ ਗਏ ਹਨ। ਨਗਰ ਨਿਗਮ ਦੇ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਨੂੰ ਸੰਵੇਦਨਸ਼ੀਲ ਅਤੇ 245 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਅੰਮ੍ਰਿਤਸਰ 'ਚ ਕੁੱਲ 477 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੰਮ੍ਰਿਤਸਰ ਵਿੱਚ 8.36 ਲੱਖ ਵੋਟਰ ਹਨ।
ਜਲੰਧਰ ਨਗਰ ਨਿਗਮ ਚੋਣਾਂ
ਜਲੰਧਰ ਵਿੱਚ ਨਗਰ ਨਿਗਮ ਚੋਣਾਂ ਲਈ 3 ਲੱਖ, 54 ਹਜ਼ਾਰ, 159 ਪੁਰਸ਼, 3,29,188 ਮਹਿਲਾ ਅਤੇ 20 ਹੋਰਨਾਂ ਸਣੇ ਸ਼ਹਿਰ ਵਿੱਚ ਕੁੱਲ 6,83,367 ਵੋਟਰ ਹਨ। ਵੋਟਿੰਗ ਲਈ 677 ਪੋਲਿੰਗ ਬੂਥ ਬਣਾਏ ਗਏ ਹਨ। ਜਲੰਧਰ ਨਗਰ ਨਿਗਮ ਚੋਣਾਂ ਲਈ 380 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਿੰਗ ਪ੍ਰਕਿਰਿਆ ਮੁਕੰਮਲ ਕਰਰਵਾਉਣ ਲਈ ਕਰੀਬ 2000 ਸਟਾਫ ਮੌਜੂਦ ਰਹੇਗਾ।
ਪਟਿਆਲਾ ਨਗਰ ਨਿਗਮ ਚੋਣਾਂ
ਪਟਿਆਲਾ ਵਿਖੇ 1 ਤੋਂ 14 ਵਾਰਡਾਂ ਵਿੱਚ ਕੁੱਲ 57 ਹਜ਼ਾਰ, 836 ਵੋਟਰ ਹਨ, ਜਿਨ੍ਹਾਂ ਵਿੱਚ ਪੁਰਸ਼ ਵੋਟਰ 29,483 ਮਹਿਲਾ ਵੋਟਰ 28, 353 ਹਨ।ਵਾਰਡ ਨੰਬਰ 15 ਤੋਂ 29, ਜਿਸ ਵਿਚੋਂ ਵਾਰਡ ਨੰਬਰ 17 ਨੂੰ ਛੱਡ ਕੇ 14 ਲੋਕੇਸ਼ਨ ਵਿੱਚ ਕੁੱਲ ਪੋਲਿੰਗ ਬੂਥ 63 ਸਥਾਪਤ ਕੀਤੇ ਗਏ। ਇੱਥੇ 39, 773 ਪੁਰਸ਼ ਅਤੇ 36,869 ਮਹਿਲਾ ਵੋਟਰ ਅਤੇ 5 ਟਰਾਂਸਜੈਂਡਰ ਵੋਟਰ ਹਨ। ਕੁੱਲ 76, 647 ਵੋਟਰ ਹਨ। ਜਦਕਿ ਵਾਰਡ ਨੰਬਰ 30 ਤੋਂ 45 ਦੇ ਰਿਟਰਨਿੰਗ ਅਧਿਕਾਰੀ ਸਹਾਇਕ ਕਮਿਸ਼ਨਰ ਰਿਚਾ ਗੋਇਲ ਨੇ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ 32 ਪੋਲਿੰਗ ਬੂਥ ਹਨ ਅਤੇ ਇੱਥੇ ਮਰਦ ਵੋਟਰ 20,227 ਅਤੇ 18,881 ਮਹਿਲਾ ਵੋਟਰ ਤੇ ਟਰਾਂਸਜੈਂਡਰ ਵੋਟਰ 4 ਸਣੇ ਕੁੱਲ 39,112 ਵੋਟਰ ਹਨ।
ਫ਼ਗਵਾੜਾ ਨਗਰ ਨਿਗਮ ਚੋਣਾਂ
ਨਗਰ ਨਿਗਮ ਫਗਵਾੜਾ ਅਤੇ ਨਗਰ ਪੰਚਾਇਤ ਭੁਲੱਥ, ਬੇਗੋਵਾਲ, ਨਡਾਲਾ ਤੇ ਢਿਲਵਾਂ ਦੀਆਂ ਚੋਣਾਂ ਨੂੰ ਅਮਨ ਅਮਾਨ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵਲੋਂ ਪੁਖਤਾ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਨਗਰ ਨਗਰ ਫਗਵਾੜਾ ਵਿਖੇ 173 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਨਗਰ ਪੰਚਾਇਤ ਢਿਲਵਾਂ ਤੋਂ 22 ਉਮੀਦਵਾਰ, ਨਗਰ ਪੰਚਾਇਤ ਨਡਾਲਾ ਤੋਂ 29, ਨਗਰ ਪੰਚਾਇਤ ਭੁਲੱਥ ਤੋਂ 20 ਅਤੇ ਨਗਰ ਪੰਚਾਇਤ ਬੇਗੋਵਾਲ ਤੋਂ 34 ਉਮੀਦਵਾਰ ਚੋਣ ਮੈਦਾਨ ’ਚ ਹਨ।
ਫ਼ਗਵਾੜਾ ਨਗਰ ਨਿਗਮ ਦੇ 50 ਵਾਰਡ ਲਈ 110 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿੱਥੇ 1,01,374 ਵੋਟਰਾਂ ਵੱਲੋਂ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰਦਿਆ 173 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ ਜਾਵੇਗਾ। ਇਨ੍ਹਾਂ ਵੋਟਰਾਂ ’ਚੋਂ 53,555 ਮਰਦ ਤੇ 47,812 ਮਹਿਲਾਵਾਂ ਹਨ। ਫਗਵਾੜਾ ਵਿਖੇ ਚੋਣਾਂ ਲਈ 110 ਪ੍ਰੀਜਾਇਡਿੰਗ ਅਫ਼ਸਰ ਤੇ 110 ਹੀ ਏ.ਪੀ.ਆਰ.ਓ ਤਾਇਨਾਤ ਕੀਤੇ ਗਏ ਹਨ।