Gurdaspur News: ਪਿੰਡ ਔਗਰਾ ਨੇ ਸਰਬ ਸੰਮਤੀ ਨਾਲ ਜ਼ਿਲ੍ਹੇ ਦੀ ਪਹਿਲੀ ਮਹਿਲਾ ਸਰਪੰਚ ਚੁਣ ਕੇ ਕੀਤੀ ਮਿਸਾਲ ਕਾਇਮ
Gurdaspur News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਨਾਲ ਅਤੇ ਪਾਰਟੀਬਾਜ਼ੀ ਤੋਂ ਉੱਠ ਕੇ ਚੁਣੀਆਂ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਵਾਧੂ ਗ੍ਰਾਂਟ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
Gurdaspur News(ਅਵਤਾਰ ਸਿੰਘ): ਗੁਰਦਾਸਪੁਰ ਦੇ ਪਿੰਡ ਔਗਰਾ ਦੇ ਲੋਕਾਂ ਨੇ ਸਰਬ ਸੰਮਤੀ ਨਾਲ ਪਹਿਲੀ ਮਹਿਲਾ ਸਰਪੰਚ ਚੁਣ ਕੇ ਮਿਸਾਲ ਕਾਇਮ ਕੀਤੀ ਹੈ। ਰਾਜਨਪ੍ਰੀਤ ਕੌਰ ਨਾਂ ਦੀ ਨੌਜਵਾਨ ਔਰਤ ਨੂੰ ਪਿੰਡ ਵਾਸੀਆ ਵੱਲੋਂ ਸਰਪੰਚਣੀ ਚੁਣਿਆ ਗਿਆ ਹੈ। ਉੱਥੇ ਹੀ ਉਸ ਦੇ ਨਾਲ ਦੋ ਹੋਰ ਮਹਿਲਾ ਪੰਚ ਅਤੇ ਤਿੰਨ ਪੁਰਸ਼ ਪੰਚ ਵੀ ਸਰਵਸੰਮਤੀ ਨਾਲ ਚੁਣ ਲਏ ਗਏ ਹ ।
ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਦੀਆਂ ਪੰਚਾਇਤਾਂ ਬਣ ਰਹੀਆਂ ਹਨ ਪਿੰਡ ਵਿੱਚ ਜਿਆਦਾਤਰ ਸਰਬਸੰਮਤੀ ਨਾਲ ਇਹ ਸਰਪੰਚ ਦੀ ਚੋਣ ਕੀਤੀ ਜਾ ਰਹੀ ਹੈ। ਸਿਰਫ ਦੋ ਵਾਰ ਪਿੰਡ ਵਿੱਚ ਚੋਣਾਂ ਹੋਈਆਂ ਹਨ । ਇਸ ਦੇ ਨਾਲ ਹੀ ਪਿੰਡ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਪਿੰਡ ਬਿਲਕੁਲ ਨਸ਼ਾ ਮੁਕਤ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਜਦੋਂ ਦੀਆਂ ਪੰਚਾਇਤਾਂ ਬਣੀਆਂ ਹਨ। ਉਨ੍ਹਾਂ ਦੇ ਪਿੰਡ ਔਗਰਾ ਵਿਖੇ ਸਰਵਸੰਮਤੀ ਨਾਲ ਹੀ ਸਰਪੰਚ ਦੀ ਚੋਣ ਕੀਤੀ ਜਾਂਦੀ ਹੈ ਸਿਰਫ ਦੋ ਵਾਰ ਹੀ ਚੌਣਾਂ ਕਰਾਉਣ ਦੀ ਲੋੜ ਪਈ ਹੈ।
ਨਵੀਂ ਬਣੀ ਸਰਪੰਚ ਰਾਜਨਦੀਪ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਵਿਕਾਸ ਕਰ ਰਹੇ ਜੇ ਕਰਵਾਉਣ ਵਾਲੇ ਹਨ। ਜਿਵੇਂ ਪਾਣੀ ਦੇ ਨਿਕਾਸੀ ਦੀ ਸਮੱਸਿਆ ਹੈ, ਸ਼ਮਸ਼ਾਨ ਘਾਟ ਬਣਾਉਣ ਵਾਲਾ ਹੈ ਤੇ ਕੁਝ ਗਲੀਆਂ ਤੇ ਸੜਕਾਂ ਟੁੱਟ ਗਈਆਂ ਹਨ। ਜਿਨ੍ਹਾਂ ਨੂੰ ਤਰਜੀਹ ਦੇ ਅਧਾਰ 'ਤੇ ਉਹ ਠੀਕ ਕਰਵਾਉਣਗੇ। ਇਸ ਦੇ ਨਾਲ ਹੀ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਅਤੇ ਸਲਾਹ ਮਸ਼ਵਰੇ ਨਾਲ ਹੀ ਉਹ ਹਰ ਕੰਮ ਕਰਨਗੇ।
ਇਹ ਵੀ ਪੜ੍ਹੋ: Dera bassi News: ਸੀ.ਆਈ.ਏ. ਸਟਾਫ ਮੋਹਾਲੀ ਨੇ ਡੇਰਾਬਸੀ 'ਚ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ