Gurdaspur News(ਨਿਤਿਨ ਲੂਥਰਾ): ਪੰਜਾਬ ਵਿੱਚ 15 ਅਕਤੂਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾ ਵਿਖੇ 15 ਅਕਤੂਬਰ ਨੂੰ ਸੰਤ ਬਾਬਾ ਹਜ਼ਾਰਾ ਸਿੰਘ ਦੀ ਬਰਸੀ ਮਨਾਈ ਜਾਵੇਗੀ। ਜਿਸ ਨੂੰ ਲੈ ਕੇ ਆਮ ਲੋਕਾਂ ਨੇ ਚੋਣ ਕਮਿਸ਼ਨ ਨੂੰ ਪੰਚਾਇਤੀ ਚੋਣਾਂ ਦੀ ਤਰੀਕ ਬਦਲਣ ਦੀ ਅਪੀਲ ਕੀਤੀ ਹੈ।


COMMERCIAL BREAK
SCROLL TO CONTINUE READING

ਬਟਾਲਾ ਵਿੱਚ ਕੁਝ ਧਾਰਮਿਕ ਲੋਕਾਂ ਨੇ ਪੱਤਰਕਾਰ ਵਾਰਤਾ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਬਟਾਲਾ ਨੇੜੇ ਪਿੰਡ ਨਿੱਕੇ ਘੁੰਮਣ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਬਾਬਾ ਹਜ਼ਾਰਾ ਸਿੰਘ ਹੁਣਾਂ ਦੀ ਬਰਸੀ 15 ਅਕਤੂਬਰ ਨੂੰ ਮਨਾਈ ਜਾਣੀ ਹੈ। ਜਿਸ ਕਰਕੇ ਪੰਚਾਇਤੀ ਚੋਣਾਂ ਦਾ ਦਿਨ ਬਦਲਣਾ ਚਾਹੀਦਾ ਹੈ। ਲੋਕਾਂ ਕਿਹਾ ਕਿ ਹਰ ਪਿੰਡ ਵਿੱਚੋਂ ਸੰਤ ਬਾਬਾ ਹਜ਼ਾਰਾ ਸਿੰਘ ਨੂੰ ਮੰਨਣ ਵਾਲੇ ਲੋਕ ਗੁਰਦੁਆਰਾ ਨਿੱਕੇ ਘੁੰਮਣਾ ਵਿਖੇ ਪਹੁੰਚਦੇ ਹਨ। ਜਿੱਥੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਬਰਸੀ ਮਨਾਈ ਜਾਣੀ ਹੈ ਹਰ ਪਿੰਡ ਦੇ ਲੋਕ ਉੱਥੇ ਆ ਕੇ ਸੇਵਾ ਕਰਦੇ ਹਨ। ਇਸ ਲਈ ਬੇਨਤੀ ਹੈ ਕਿ ਪੂਰੇ ਪੰਜਾਬ ਵਿੱਚ ਜਿੱਥੇ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਉੱਥੇ ਹੀ ਇਸ ਇਲਾਕੇ ਵਿੱਚ ਚੋਣਾਂ ਦੇ ਤਰੀਕ ਜਰੂਰ ਬਦਲੀ ਜਾਵੇ।


ਸੰਤ ਬਾਬਾ ਹਜ਼ਾਰਾ ਸਿੰਘ ਦਾ ਇਤਿਹਾਸ
19ਵੀਂ ਸਦੀ ਦੇ ਅੰਤ ਵਿਚ ਸਰਬਉੱਚ ਅਧਿਆਤਮਕ ਅਵਸਥਾ ’ਚ ਪਹੁੰਚੇ ਹੋਏ ਅਤੇ ਸਦੀਵੀ ਰੱਬੀ ਰਜ਼ਾ ਵਿਚ ਵਿਚਰਨ ਵਾਲੇ ਬ੍ਰਹਮ-ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਦਾ ਜਨਮ 30 ਮਈ 1898 ਈਸਵੀ ਵਿਚ ਪਿੰਡ ਘੁੰਮਣ ਖੁਰਦ ਜ਼ਿਲ੍ਹਾ ਗੁਰਦਾਸਪੁਰ ਦੇ ਮੇਹਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਹਰਨਾਮ ਕੌਰ ਸੀ। ਛੋਟੀ ਉਮਰ ਤੋਂ ਹੀ ਆਪ ਜੀ ਹੋਣਹਾਰ, ਤੀਖਣ ਬੁੱਧੀ ਅਤੇ ਧਾਰਮਿਕ ਰੁਚੀਆਂ ਦੇ ਮਾਲਕ ਸਨ। ਚਪਨ ਤੋਂ ਹੀ ਮਹਾਪੁਰਖ, ਦੁਨਿਆਵੀ ਕਿਰਤ ਦੇ ਨਾਲ-ਨਾਲ ਅਕਾਲ ਪੁਰਖ ਵੱਲ ਕੇਂਦਰਿਤ ਰਹਿੰਦੇ ਹਨ। ਪਿੰਡ ਘੁੰਮਣ ਕਲਾਂ (ਗੁਰਦਾਸਪੁਰ) ਦੀ ਪਾਠਸ਼ਾਲਾ ਤੋਂ ਆਪ ਉਰਦੂ ਦੀਆਂ ਚਾਰ ਜਮਾਤਾਂ ਪੜ੍ਹੇ ਸਨ। ਕਿਰਾਨੀ ਪਰਿਵਾਰ ਨਾਲ ਸਬੰਧਤ ਹੋਣ ਕਰ ਕੇ ਖੇਤੀ ਕੰਮਾਂ ਸਬੰਧੀ ਕਿਰਤ ਵੀ ਕਰਦੇ ਸਨ। ਸੰਨ 1923 ਵਿਚ ਆਪ ਜੀ ਦਾ ਵਿਆਹ ਪਿੰਡ ਪਕੀਵਾਂ ਜ਼ਿਲ੍ਹਾ ਗੁਰਦਾਸਪੁਰ ਦੇ ਮੰਨੇ-ਪ੍ਰਮੰਨੇ ਗੁਰਸਿੱਖ ਅਤੇ ਚੰਗੇ ਸਮਾਜਿਕ ਰੁਤਬੇ ਅਤੇ ਉੱਚੀ-ਸੁੱਚੀ ਸ਼ੁਹਰਤ ਰੱਖਣ ਵਾਲੇ ਚੌਧਰੀ ਸੁੰਦਰ ਸਿੰਘ ਦੀ ਧੀ ਬੀਬੀ ਅਵਤਾਰ ਕੌਰ ਨਾਲ ਹੋਇਆ ਜਿੱਥੇ ਅੱਜ-ਕੱਲ੍ਹ ਤਪ ਅਸਥਾਨ ਸਾਹਿਬ ਸੱਤ ਮੰਜ਼ਿਲਾ ਗੁਰਦੁਆਰਾ ਹੈ।