Gurdaspur News: ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਦਾ ਸਖ਼ਤ ਐਕਸ਼ਨ, 3 ਲੋਕਾਂ `ਤੇ ਕੇਸ ਦਰਜ
Gurdaspur Crime News:ਬਜ਼ੁਰਗ ਵਿਅਕਤੀ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਦੀ ਸੂਚਨਾ ਮਿਲੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੇ ਵੀ ਸਖ਼ਤ ਐਕਸ਼ਨ ਲਿਆ ਹੈ।
Gurdaspur Crime News/ਅਵਤਾਰ ਸਿੰਘ: ਗੁਰਦਾਸਪੁਰ ਦੇ ਕਸਬਾ ਕਾਦੀਆ ਦੇ ਮੁਹੱਲਾ ਧਰਮਪੁਰਾ 'ਚ ਗਲੀ 'ਚ ਪਾਣੀ ਸੁੱਟਣ ਨੂੰ ਲੈ ਕੇ ਇਲਾਕੇ ਦੇ ਕੁਝ ਲੋਕਾਂ ਨੇ ਬਜ਼ੁਰਗ ਮੰਗਲ ਦਾਸ ਦੀ ਕੁੱਟਮਾਰ ਕੀਤੀ ਸੀ ਜਿਸ ਦੀ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਕੁੱਟਮਾਰ ਦੀ ਇਹ ਸਾਰੀ ਘਟਨਾ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਕਾਦੀਆ ਪੁਲਿਸ ਨੇ ਬਜ਼ੁਰਗ ਮੰਗਲ ਦਾਸ ਦੇ ਬਿਆਨ ਦਰਜ ਕਰਕੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਤਿੰਨ ਵਿਅਕਤੀ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰ ਰਹੇ ਸਨ, ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਵੀਡੀਓ 13 ਅਪ੍ਰੈਲ ਦੀ ਹੈ ਅਤੇ ਪਿੰਡ ਧਰਮਪੁਰਾ ਦੀ ਹੈ, ਜਿਸ ਵਿੱਚ ਪਾਣੀ ਭਰਿਆ ਹੋਇਆ ਸੀ। ਇਲਾਕੇ ਦੇ ਕੁਝ ਲੋਕਾਂ ਨੇ ਬਜ਼ੁਰਗ ਦੀ ਕੁੱਟਮਾਰ ਕੀਤੀ, ਜਿਸ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਜ਼ੁਰਗ ਮੰਗਲ ਦਾਸ ਦੇ ਬਿਆਨ ਦਰਜ ਕਰਕੇ ਮੁੰਹੱਲਾ ਨਿਵਾਸੀ ਤਰਸੇਮ ਕੁਮਾਰ, ਉਸ ਦੇ ਲੜਕੇ ਕਰਨ ਅਤੇ ਰੋਹਿਤ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, ਨਸ਼ਾ ਕਰਦੇ ਸੀ ਸਪਲਾਈ, 2 ਗ੍ਰਿਫ਼ਤਾਰ
ਫੜੇ ਗਏ ਤਰਸੇਮ ਕੁਮਾਰ ਦੀ ਪਤਨੀ ਮੋਨਿਕਾ ਨੇ ਦੱਸਿਆ ਕਿ ਘਰ ਦੀ ਸਫ਼ਾਈ ਕਰਦੇ ਸਮੇਂ ਉਸ ਦੀ ਗਲੀ ਵਿੱਚ ਕੋਈ ਚੀਜ਼ ਡਿੱਗ ਗਈ ਸੀ, ਜਿਸ ਕਾਰਨ ਬਜ਼ੁਰਗ ਮੰਗਲ ਦਾਸ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ, ਜਿਸ ਕਾਰਨ ਉਸ ਨੇ ਬਜ਼ੁਰਗ ਮੰਗਲ ਦਾਸ ਨੂੰ ਕਿਹਾ ਸੀ ਕਿ ਮੈਂ ਪਾਣੀ ਸਾਫ਼ ਕਰਾਂਗੀ ਪਰ ਮੰਗਲਦਾਸ ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ ਤਾਂ ਉਸ ਦਾ ਪਤੀ ਅਤੇ ਪੁੱਤਰ ਉੱਥੇ ਆ ਗਏ ਅਤੇ ਮੰਗਲਦਾਸ ਨਾਲ ਝਗੜਾ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਸ ਨੇ ਮੰਗਲਦਾਸ ਨੂੰ ਸਿਰਫ਼ ਹੱਥ ਲਾਇਆ ਸੀ ਅਤੇ ਉਹ ਜਾਣਬੁੱਝ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਡਰਾਮਾ ਰਚਣ ਲੱਗਾ, ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਪੁਲਿਸ ਨੇ ਇਹ ਉਸ ਦੇ ਖਿਲਾਫ ਕਾਰਵਾਈ ਕੀਤੀ।
ਇਹ ਵੀ ਪੜ੍ਹੋ:.Acidity Home Remedy: ਵਰਤ ਦੌਰਾਨ ਭੁੱਖੇ ਰਹਿਣ ਨਾਲ ਬਣਦੀ ਹੈ ਗੈਸ ਤਾਂਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ