Gurdaspur Kisan Suicide/ਅਵਤਾਰ ਸਿੰਘ: ਪੰਜਾਬ ਵਿੱਚ ਕਿਸਾਨਾਂ ਵੱਲੋਂ ਕਰਜੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਰੁਕੇ ਨਹੀਂ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਨੌਜਵਾਨ ਕਿਸਾਨ ਪਵਨ ਦੀਪ ਨੇ ਆੜਤੀ ਦੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਦਰਅਸਲ ਇਸ ਤੋਂ ਪਹਲਿਾਂ ਉਸਨੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵੀਡੀਓ ਅਪਲੋਡ ਕੀਤੀ ਹੈ। 


COMMERCIAL BREAK
SCROLL TO CONTINUE READING

ਇਹ ਮਾਮਲਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਪੈਦੇ ਪਿੰਡ ਸ਼ਾਹਪੁਰ ਜਾਜਨ ਦਾ ਹੈ ਜਿੱਥੇ ਦੇ ਨੌਜਵਾਨ ਕਿਸਾਨ ਪਵਨ ਦੀਪ ਨੇ ਆੜਤੀ ਦੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਮ੍ਰਿਤਕ ਕਿਸਾਨ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਈਰਲ ਕੀਤੀ।  ਡੇਰਾ ਬਾਬਾ ਨਾਨਕ ਪੁਲਿਸ ਨੇ ਮਾਮਲਾ ਦਰਜ ਕੀਤਾ। ਮ੍ਰਿਤਕ ਪਵਨਦੀਪ ਸਿੰਘ ਦੇ ਦੋ ਛੋਟੇ ਬੇਟੇ ਇੱਕ ਸੱਤ ਸਾਲ ਅਤੇ ਇੱਕ ਦੋ ਸਾਲ ਹਨ।


ਇਹ ਵੀ ਪੜ੍ਹੋ: Punjab Heat Wave Alert: ਭਿਆਨਕ ਗਰਮੀ ਨੇ ਲਈ ਇੱਕ ਹੋਰ ਜਾਨ! ਬਰਨਾਲਾ PRTC ਮਕੈਨਿਕ ਦੀ ਹੋਈ ਮੌਤ