ਬਿਮਲ ਸ਼ਰਮਾ/ ਕੀਰਤਪੁਰ ਸਾਹਿਬ : ਸਿੱਖਾਂ ਦਾ ਹਰਿਦੁਆਰ ਕਹੇ ਜਾਣ ਵਾਲੇ ਪਤਾਲਪੁਰੀ ਸਾਹਿਬ ਜਿੱਥੇ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਆਪਣੇ ਮ੍ਰਿਤਕ ਸਾਕ-ਸਬੰਧੀਆਂ ਦੀਆਂ ਅਸਤੀਆਂ ਵਿਸਰਜਿਤ ਕਰਨ ਦੇਸ਼ ਵਿਦੇਸ਼ ਤੋਂ ਪਹੁੰਚਦੇ ਹਨ ਤੇ ਇਥੋਂ ਦੇ ਜਲ਼ ਦੀਆਂ ਬੋਤਲਾਂ ਭਰ ਕੇ ਆਪਣੇ ਘਰਾਂ ਵਿੱਚ ਵੀ ਲੈ ਕੇ ਜਾਂਦੇ ਹਨ। ਜਲ਼ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਅਸਤ ਵਿਸਰਜਿਤ ਕਰਨ ਤੋਂ ਬਾਅਦ ਇਸ ਜਲ ਨਾਲ ਇਸ਼ਨਾਨ ਵੀ ਕਰਦੇ ਹਨ।


COMMERCIAL BREAK
SCROLL TO CONTINUE READING

 



ਮਗਰ ਇਸ ਪਵਿੱਤਰ ਅਸਤ ਘਾਟ ਦਾ ਪਾਣੀ ਪ੍ਰਸ਼ਾਸਨ ਤੇ ਸਰਕਾਰਾਂ ਦੀ ਲਾਪਰਵਾਹੀ ਕਾਰਨ ਪਿਛਲੇ ਲੰਬੇ ਸਮੇਂ ਤੋਂ ਪ੍ਰਦੂਸ਼ਿਤ ਹੋ ਰਿਹਾ ਹੈ ਕਿਤੇ ਨਾ ਕਿਤੇ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਹੈ। ਇਸ ਬਾਰੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਨੀ ਚਾਹੀ ਤਾਂ ਉਹ ਇਸ ਤੋਂ ਪਾਸਾ ਵੱਟਦੇ ਨਜ਼ਰ ਆਏ । ਦਫ਼ਤਰ ਜਾ ਕੇ ਉਨ੍ਹਾਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।


 



 


ਗੁਰਦੁਆਰਾ ਪਤਾਲਪੁਰੀ ਸਾਹਿਬ ਵਿਚ ਭਾਖੜਾ ਨਹਿਰ ਤੋਂ ਪਾਣੀ ਆ ਰਿਹਾ ਹੈ ਜਿਹੜਾ ਕਿ ਨੱਕੀਆਂ ਤੋਂ ਹੁੰਦਾ ਹੋਇਆ ਅਸਤ ਘਾਟ ਤੋਂ ਹੋ ਕੇ ਜਾਂਦਾ ਹੈ । ਇਥੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂ ਬੜੀ ਹੀ ਆਸਥਾ ਨਾਲ ਅਸਤ ਵਿਸਰਜਿਤ ਕਰਦੇ ਹਨ। ਮਗਰ ਕਾਫੀ ਲੰਬੇ ਸਮੇਂ ਤੋਂ ਇਹ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਜਿੱਥੇ ਇਸ ਨਾਲ ਆਸਥਾ ਨੂੰ ਵੀ ਠੇਸ ਪਹੁੰਚਦੀ ਹੈ ਓਥੇ ਹੀ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਜਦੋਂ ਅਸੀਂ ਪਤਾਲਪੁਰੀ ਦਾ ਦੌਰਾ ਕੀਤਾ ਤਾਂ ਸ਼ਰਧਾਲੂਆਂ ਦਾ ਵੀ ਕਹਿਣਾ ਸੀ ਕਿ ਇਸ ਤਰ੍ਹਾਂ ਨਾਲ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਤਾਂ ਇਹ ਬਿਲਕੁਲ ਗਲਤ ਹੈ। ਓਹਨਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾਵੇ ।                       



 


ਇਸ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਦਾ ਕਹਿਣਾ ਹੈ ਕੀ ਐਕਸ਼ਨ ਸੀਵਰੇਜ ਬੋਰਡ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਸੀਵਰੇਜ ਪਲਾਂਟ ਲਈ ਕਈ ਬਾਰ ਟੈਂਡਰ float ਕੀਤੇ ਗਏ । ਓਹਨਾ ਕਿਹਾ ਕਿ ਓਹਨਾ ਨੂੰ ਐਨ ਜੀ ਟੀ ਦੀਆਂ ਹਦਾਇਤਾਂ ਹੈ ਤੇ ਓਹਨਾ ਦੀ ਵੀ ਪਹਿਲੀ ਪ੍ਰਮੁੱਖਤਾ ਬਣ ਜਾਂਦੀ ਹੈ ਕਿ ਪਾਣੀ ਕਿਤੇ ਵੀ ਦੂਸ਼ਿਤ ਨਾ ਹੋਵੇ। ਓਹਨਾ ਇਸ ਬਾਰੇ ਐਕਸੀਅਨ ਸੀਵਰੇਜ ਬੋਰਡ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇੱਥੇ ਟਰੀਟਮੈਂਟ ਪਲਾਂਟ ਲਗਾਉਣ ਲਈ ਕਾਰਵਾਹੀ ਕੀਤੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾ ਕਈ ਵਾਰ ਇੱਥੇ ਟੈਂਡਰ ਲਗਾਏ ਗਏ ਹਨ ਮਗਰ ਟੈਂਡਰ ਤੋਂ ਬਾਅਦ ਕੋਈ ਕਾਰਵਾਈ ਅੱਗੇ ਨਹੀਂ ਹੋਏ । ਓਹਨਾ ਕਿਹਾ ਕਿ ਜਲਦ ਤੋਂ ਜਲਦ ਇਸਦਾ ਹੱਲ ਕੀਤਾ ਜਾਵੇਗਾ।


 


WATCH LIVE TV