Saragarhi Martyrs News (ਭਰਤ ਸ਼ਰਮਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਦੇ ਅਧੀਨ ਗੁਰਦੁਆਰਾ ਸਾਰਾਗੜ੍ਹੀ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਪਰਸੋਂ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਜਗਰੂਪ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Chandigarh Blast Updates: ਚੰਡੀਗੜ੍ਹ ਬਲਾਸਟ ਮਾਮਲੇ 'ਚ ਇੱਕ ਗ੍ਰਿਫ਼ਤਾਰ, ਬਾਕੀ ਹਮਲਾਵਰਾਂ 'ਤੇ 2-2 ਲੱਖ ਰੁਪਏ ਦਾ ਰੱਖਿਆ ਇਨਾਮ


ਉਪਰੰਤ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਕਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 12 ਸਤੰਬਰ 1897 ਵਿੱਚ ਸਾਰਾਗੜ੍ਹੀ ਦੇ ਮੈਦਾਨ ਵਿੱਚ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਸ੍ਰੀ ਦਰਬਾਰ ਸਾਹਿਬ ਵੱਲੋਂ ਇਸ ਦੇ ਸਬੰਧ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ ਤੇ ਉਨ੍ਹਾਂ ਨੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ।


ਸਾਰਾਗੜ੍ਹੀ ਦੀ ਲੜਾਈ ਪੰਜਾਬ ਦੇ ਇਤਿਹਾਸ ਦਾ ਗੌਰਵਸ਼ਾਲੀ ਪੰਨਾ ਹੈ। ਇਹ ਲੜਾਈ ਸੰਸਾਰ ਦੀਆਂ ਸਭ ਤੋਂ ਮਹਾਨ ਲੜਾਈਆਂ ਵਿਚ ਆਉਂਦੀ ਹੈ। ਇਨ੍ਹਾਂ ਸੂਰਮਿਆਂ ਨੇ ਘੱਟ ਗਿਣਤੀ ਵਿਚ ਹੁੰਦਿਆਂ ਹੋਇਆਂ ਵੀ ਆਪਣੇ ਤੋਂ ਕਈ ਗੁਣਾਂ ਵੱਧ ਗਿਣਤੀ ਵਾਲੇ ਅਤੇ ਸਾਧਨ ਸੰਪਨ ਦੁਸ਼ਮਣ ਦਾ ਦਿ੍ਰੜਤਾ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਤੇ ਯਕੀਨਨ ਮੌਤ ਨੂੰ ਸਾਹਮਣੇ ਵੇਖਦੇ ਹੋਏ ਵੀ ਮੈਦਾਨ ਨਾ ਛੱਡਿਆ। ਅੱਜ ਉਸ ਲੜਾਈ ਦੀ 127ਵੀਂ ਵਰ੍ਹੇਗੰਢ ਅਤੇ ਉਨ੍ਹਾਂ ਸਿੱਖਾਂ ਦੀ ਬਹਾਦਰੀ ਦਾ ਯਾਦਗਾਰੀ ਦਿਨ ਹੈ।


ਸਾਰਾਗੜ੍ਹੀ ਦੀ ਲੜਾਈ ਇਤਿਹਾਸ ਦੀਆਂ ਸਭ ਤੋਂ ਦਲੇਰ ਲੜਾਈਆਂ ਵਿੱਚੋਂ ਹੈ ਜੋ 12 ਸਤੰਬਰ 1897 ਦੇ ਦਿਨ ਬ੍ਰਿਟਿਸ਼ ਇੰਡੀਆ ਆਰਮੀ ਦੇ 21 ਸਿੱਖ ਸਿਪਾਹੀਆਂ ਅਤੇ 10,000 ਅਫਗਾਨਾਂ ਵਿਚਕਾਰ ਲੜੀ ਗਈ ਸੀ। ਇਹ ਲੜਾਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਮਾਣਾ ਪਿੰਡ ਵਿੱਚ ਲੜੀ ਗਈ ਸੀ ਜੋ ਉਸ ਸਮੇਂ ਭਾਰਤ ਦਾ ਹਿੱਸਾ ਸੀ। ਇਸ ਲੜਾਈ ਵਿੱਚ 36 ਸਿੱਖ ਰੈਜੀਮੈਂਟ ਦੇ 21 ਸਿਪਾਹੀ ਅਫਗਾਨਾਂ ਵਿਰੁੱਧ ਆਪਣੇ ਆਖਰੀ ਸਾਹ ਤੱਕ ਬਹਾਦਰੀ ਨਾਲ ਲੜਦੇ ਸ਼ਹੀਦ ਹੋ ਗਏ ਸਨ।


 


ਇਹ ਵੀ ਪੜ੍ਹੋ : Chandigarh Bomb Attack: ਚੰਡੀਗੜ੍ਹ ਦੇ ਸੈਕਟਰ-10 ਵਿੱਚ ਸ਼ੱਕੀ ਧਮਾਕਾ; ਸੀਸੀਟੀਵੀ ਫੁਟੇਜ ਆਈ ਸਾਹਮਣੇ