Gurmeet Ram Rahim Singh and Honeypreet cut cake together: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਇੰਸਾ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦੀ ਗਿਣਤੀ 10 ਲੱਖ ਹੋ ਗਈ ਹੈ। ਇਸ ਖੁਸ਼ੀ ਵਿੱਚ ਰਾਮ ਰਹੀਮ ਤੇ ਹਾਨੀਪ੍ਰੀਤ ਨੇ ਇੱਕ ਦੂਜੇ ਦਾ ਹੱਥ ਫੜ ਕੇ ਕੇਕ ਕੱਟਿਆ। ਇਸ ਤੋਂ ਬਾਅਦ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਕੇਕ ਖੁਆਇਆ ਅਤੇ ਉਸ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ। 


COMMERCIAL BREAK
SCROLL TO CONTINUE READING

ਗੁਰਮੀਤ ਰਾਮ ਰਹੀਮ ਸਿੰਘ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਦੇ ਰੂਹਾਨੀ ਦੀਦੀ ਬਣਨ ਤੋਂ ਬਾਅਦ ਉਸਦੇ ਇੰਸਟਾਗ੍ਰਾਮ 'ਤੇ 10 ਲੱਖ ਫਾਲੋਅਰਜ਼ ਹੋ ਗਏ ਹਨ। ਇਸ ਖੁਸ਼ੀ ਵਿੱਚ ਹਨਪ੍ਰੀਤ ਨੇ ਰਾਮ ਰਹੀਮ ਨਾਲ ਕੇਕ ਕੱਟ ਕੇ ਇਸ ਦਾ ਜਸ਼ਨ ਮਨਾਇਆ। 


ਇਸ 'ਤੇ ਹਨੀਪ੍ਰੀਤ ਇੰਸਾ ਦਾ ਕਹਿਣਾ ਹੈ ਕਿ "ਤੁਹਾਡਾ ਧੰਨਵਾਦ ਕਿਵੇਂ ਕਰੀਏ, ਮੇਰੇ ਕੋਲ ਸ਼ਬਦ ਨਹੀਂ ਹਨ। ਜ਼ਿੰਦਗੀ ਏਨੀ ਸੋਹਣੀ ਨਾ ਹੁੰਦੀ ਜੇ ਪਿਤਾ ਜੀ ਨਾ ਮਿਲੇ ਹੁੰਦੇ। ਪਿਤਾ ਜੀ, ਇਸੇ ਤਰ੍ਹਾਂ ਆਪਣੇ ਚੇਲਿਆਂ 'ਤੇ ਕਿਰਪਾ ਕਰਦੇ ਰਹੋ।"


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ 'ਮਾਨ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ'


ਦੱਸ ਦਈਏ ਕਿ ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਫਿਲਹਾਲ 40 ਦਿਨਾਂ ਦੀ ਪੈਰੋਲ ’ਤੇ ਬਾਹਰ ਆਇਆ ਹੋਇਆ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਵੀ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ।  


ਹੁਣ ਹਨੀਪ੍ਰੀਤ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਫਾਲੋਅਰ ਹੋਣ ਤੋਂ ਬਾਅਦ ਵੀ ਕੇਕ ਕੱਟਿਆ ਗਿਆ ਹੈ। ਹਨਪ੍ਰੀਤ ਨੇ ਰਾਮ ਰਹੀਮ ਦੇ ਨਾਲ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ 'ਚ ਡੇਰਾ ਮੁਖੀ ਹਨੀਪ੍ਰੀਤ ਦਾ ਹੱਥ ਫੜ ਕੇ ਕੇਕ ਕੱਟ ਰਿਹਾ ਹੈ ਅਤੇ ਫਿਰ ਕੇਕ ਖਾ ਕੇ ਅਸ਼ੀਰਵਾਦ ਦੇ ਰਿਹਾ ਹੈ। ਹਨਪ੍ਰੀਤ ਨੇ ਇਸ ਮੁਕਾਮ 'ਤੇ ਪਹੁੰਚਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਵੀਡਿਓ ਰਾਹੀਂ ਫਾਲੋਅਰਜ਼ ਦਾ ਧੰਨਵਾਦ ਵੀ ਕੀਤਾ ਹੈ।


ਇਹ ਵੀ ਪੜ੍ਹੋ: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੂੰ ਸ਼ੋਅ ਦੌਰਾਨ ਲੋਕਾਂ ਨੇ ਕਿਹਾ 'ਸਿੱਧੂ ਨਾਲ ਰਹਿ ਕੇ ਵੀ ਸਿੱਧੂ ਵਰਗੀਆਂ ਚੀਜ਼ਾਂ ਨਹੀਂ ਸਿੱਖ ਪਾਇਆ'


(For more news apart from Gurmeet Ram Rahim Singh and Honeypreet cutting cake together, stay tuned to Zee PHH)