Guru Randhawa and Shehnaaz Gill song Moon Rise music video: 'ਮੂਨ ਰਾਈਜ਼' ਗੀਤ ਦੇ ਮਿਊਜ਼ਿਕ ਵੀਡੀਓ ਵਿੱਚ ਅਦਾਕਾਰ ਸ਼ਹਿਨਾਜ਼ ਗਿੱਲ ਦੀਆਂ ਅਦਾਵਾਂ ਤੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਆਵਾਜ਼ ਨੇ ਪ੍ਰਸ਼ੰਸਕਾਂ ਦਾ ਦਿੱਲ ਜਿੱਤ ਲਿਆ ਹੈ। ਇਹ ਗੀਤ ਲੰਮੇ ਸਮੇਂ ਤੋਂ ਚਰਚਾ ਵਿੱਚ ਸੀ ਅਤੇ ਹੁਣ ਲੋਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ।   


COMMERCIAL BREAK
SCROLL TO CONTINUE READING

'ਮੂਨ ਰਾਈਜ਼' ਗੀਤ ਦਾ ਮਿਊਜ਼ਿਕ ਵੀਡੀਓ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਹੀ ਇਹ ਗੀਤ ਟਰੈਂਡ ਕਰ ਰਿਹਾ ਹੈ ਅਤੇ ਲੋਕ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਵੀ ਗੁਰੂ ਰੰਧਾਵਾ ਅਤੇ ਸ਼ਹਿਨਾਜ਼ ਦੀ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਅਤੇ ਸਾਰਿਆਂ ਨੇ ਇਸ ਜੋੜੀ ਨੂੰ ਖੂਬ ਪਿਆਰ ਦਿੱਤਾ ਸੀ।  


ਮੂਨ ਰਾਈਜ਼ ਦਾ ਇਹ ਮਿਊਜ਼ਿਕ ਵੀਡੀਓ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਦੱਸ ਦਈਏ ਕਿ ਭੂਸ਼ਣ ਕੁਮਾਰ ਵੱਲੋਂ ਨਿਰਮਿਤ ‘ਮੈਨ ਆਫ਼ ਦਾ ਮੂਨ’ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ‘ਮੂਨ ਰਾਈਜ਼’ ਦੇ ਆਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਅਤੇ ਬਾਅਦ 'ਚ ਇਸ ਸੰਗੀਤ ਦੇ ਵੀਡੀਓ ਵਿੱਚ ਨਵੀਂ ਆਨਸਕ੍ਰੀਨ ਜੋੜੀ ਗੁਰੂ ਅਤੇ ਸ਼ਹਿਨਾਜ਼ ਨੇ ਸ਼ਾਨਦਾਰ ਕੈਮਿਸਟਰੀ ਦਿਖਾਈ ਹੈ। 


Guru Randhawa and Shehnaaz Gill song Moon Rise music video: 


 



ਦੱਸਣਯੋਗ ਹੈ ਕਿ ਇਸ ਗੀਤ ਨੂੰ ਖੁਦ ਗੁਰੂ ਰੰਧਾਵਾ ਨੇ ਲਿਖਿਆ ਹੈ ਅਤੇ ਕੰਪੋਜ਼ ਕੀਤਾ ਹੈ। ਇਸ ਦਾ ਮਿਊਜ਼ਿਕ ਸੰਜੇ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ਬਾਰੇ ਗੱਲ ਕਰਦਿਆਂ ਗੁਰੂ ਰੰਧਾਵਾ ਨੇ ਕਿਹਾ ਸੀ ਕਿ ਇਸ ਗੀਤ ਦੇ ਆਡੀਓ ਵਰਜ਼ਨ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ ਉਹ ਇਸ ਗੀਤ ਦਾ ਮਿਊਜ਼ਿਕ ਵੀਡੀਓ ਰਿਲੀਜ਼ ਕਰਕੇ ਬਹੁਤ ਖੁਸ਼ ਹਨ। 


ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ- ਹੁਣ ਆਂਗਣਵਾੜੀ ਸੈਂਟਰਾਂ 'ਚ Markfed ਕਰੇਗਾ ਰਾਸ਼ਨ ਸੁਪਲਾਈ


ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਮੁਤਾਬਕ ਇਸ ਮਿਊਜ਼ਿਕ ਵੀਡੀਓ ਲਈ ਸ਼ਹੀਨਾਜ਼ ਤੋਂ ਬਿਹਤਰ ਕੋਈ ਹੋਰ ਨਹੀਂ ਸਕਦਾ ਸੀ। ਦੂਜੇ ਪਾਸੇ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਗੁਰੂ ਰੰਧਾਵਾ ਨਾਲ ਸ਼ੂਟਿੰਗ ਕਰਨਾ ਉਨ੍ਹਾਂ ਲਈ ਯਕੀਨੀ ਤੌਰ ‘ਤੇ ਇੱਕ ਯਾਦਗਾਰ ਅਨੁਭਵ ਰਿਹਾ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਹ ਇਕੱਠੇ ਕੰਮ ਕਰ ਰਹੇ ਸਨ। 


ਇਹ ਵੀ ਪੜ੍ਹੋ: Bharat Jodo Yatra news: ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ! ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ