Happy Easter 2024: ਈਸਟਰ ਈਸਾਈ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਅੱਜ ਸਭ ਪਾਸੇ  ਈਸਟਰ ਮਨਾਇਆ ਜਾ ਰਿਹਾ ਹੈ। ਇਹ ਗੁੱਡ ਫ੍ਰਾਈਡੇ ਤੋਂ 3 ਦਿਨ ਬਾਅਦ ਮਨਾਇਆ ਜਾਂਦਾ ਹੈ। ਸਾਲ 2024 ਵਿੱਚ ਈਸਟਰ ਸੰਡੇ 31 ਮਾਰਚ, 2024 ਨੂੰ ਮਨਾਇਆ ਜਾਵੇਗਾ।


COMMERCIAL BREAK
SCROLL TO CONTINUE READING

ਇਹ ਮੰਨਿਆ ਜਾਂਦਾ ਹੈ ਕਿ ਯਿਸੂ ਨੂੰ ਗੁੱਡ ਫਰਾਈਡੇ 'ਤੇ ਸਲੀਬ ਦਿੱਤੀ ਗਈ ਸੀ ਅਤੇ ਤਿੰਨ ਦਿਨ ਬਾਅਦ ਉਹ ਲੋਕਾਂ ਵਿੱਚ ਆਏ ਸਨ। ਜਿਸ ਦਿਨ ਉਹ ਜੀਵਨ ਵਿੱਚ ਆਏ, ਉਸਨੂੰ ਈਸਟਰ ਸੰਡੇ ਵਜੋਂ (Happy Easter 2024) ਮਨਾਇਆ ਜਾਂਦਾ ਹੈ।


ਈਸਟਰ ਕਿਵੇਂ ਮਨਾਇਆ ਜਾਂਦਾ?
ਗੁੱਡ ਫਰਾਈਡੇ ਨੂੰ ਪ੍ਰਭੂ ਯਿਸੂ ਦੇ ਬਲੀਦਾਨ ਅਤੇ ਤਿਆਗ ਵਜੋਂ ਮਨਾਇਆ ਜਾਂਦਾ ਹੈ। ਈਸਟਰ ਵਾਲੇ ਦਿਨ ਐਤਵਾਰ ਨੂੰ ਯਿਸੂ ਲੋਕਾਂ ਵਿੱਚ ਆਏ ਸਨ ਅਤੇ ਖੁਸ਼ੀ ਦਾ ਮੌਕਾ ਸੀ। ਇਸ ਦਿਨ ਹਰ ਕੋਈ ਚਰਚ ਜਾਂਦਾ ਹੈ, ਮੋਮਬੱਤੀਆਂ ਜਗਾਉਂਦਾ ਹੈ, ਘਰਾਂ ਨੂੰ ਵੀ ਸਜਾਇਆ ਜਾਂਦਾ ਹੈ ਅਤੇ ਲੋਕ ਇੱਕ ਦੂਜੇ ਨੂੰ ਈਸਟਰ ਦੀਆਂ ਮੁਬਾਰਕਾਂ ਦਿੰਦੇ ਹਨ। ਈਸਟਰ ਦੇ ਦਿਨ, ਲੋਕ ਅੰਡੇ ਨੂੰ ਸਜਾਉਂਦੇ ਹਨ ਅਤੇ ਇੱਕ ਦੂਜੇ ਨੂੰ ਤੋਹਫ਼ੇ ਵਜੋਂ ਦਿੰਦੇ ਹਨ।



ਇਹ ਵੀ ਪੜ੍ਹੋ: Good Friday 2024: ਅੱਜ ਗੁੱਡ ਫਰਾਈਡੇ ਹੈ, ਈਸਾਈ ਕਿਉਂ ਮਨਾਉਂਦੇ ਇਸ ਨੂੰ ਕਾਲਾ ਦਿਵਸ, ਕੀ ਹੁੰਦਾ ਹੈ ਇਸ ਦਿਨ


Bhagwant Mann tweet
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਲਿਖਿਆ ਹੈ ਕਿ ਈਸਟਰ ਦੇ ਸ਼ੁਭ ਅਵਸਰ ਮੌਕੇ 'ਤੇ ਸਾਰੇ ਮਸੀਹ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ



Happy Easter Sunday 2024 Wishes Images, Quotes, Status
1. ਈਸਟਰ ਦੇ ਦਿਨ ਤੁਹਾਡੇ ਉੱਤੇ ਪ੍ਰਭੂ ਯਿਸੂ ਦੀਆਂ ਅਸੀਸਾਂ ਦੀ ਵਰਖਾ ਹੋਵੇ ਅਤੇ ਤੁਹਾਡੇ ਜੀਵਨ ਵਿੱਚ ਸਫਲਤਾ ਹੋਵੇ, ਖੁਸ਼ਹਾਲੀ ਹੋਵੇ...ਮੁਬਾਰਕ ਈਸਟਰ ਐਤਵਾਰ
2. ਈਸਟਰ ਮਜ਼ੇਦਾਰ ਅਤੇ ਖੁਸ਼ੀ ਨਾਲ ਸ਼ੁਰੂ ਹੁੰਦਾ ਹੈ, ਈਸਟਰ ਦੀ ਸ਼ੁਰੂਆਤ ਅਸੀਸਾਂ ਨਾਲ ਹੁੰਦੀ ਹੈ


3. ਜਿੱਤ ਨੇ ਤੇਰੇ ਕਦਮ ਚੁੰਮੇ,
ਹਰ ਕਦਮ ਤੇ ਸਦਾ ਮੁਸਕਰਾਉਂਦੇ ਰਹੋ,
ਕੋਈ ਦੁੱਖ ਨਾ ਹੋਵੇ,
ਤੁਸੀਂ ਇੱਕ ਨਵੇਂ ਸਾਜ਼ ਤੇ ਇੱਕ ਨਵਾਂ ਗੀਤ ਗਾਓ,
ਤੁਹਾਨੂੰ ਹਰ ਰੋਜ਼ ਖੁਸ਼ੀ ਦਾ ਇੱਕ ਨਵਾਂ ਤੋਹਫ਼ਾ ਮਿਲੇ।


ਅੰਡੇ ਤੋਹਫ਼ੇ ਵਜੋਂ ਕਿਉਂ ਦਿੱਤੇ ਜਾਂਦੇ?
ਈਸਟਰ 'ਤੇ ਅੰਡਿਆਂ ਦਾ ਖਾਸ ਮਹੱਤਵ ਹੁੰਦਾ ਹੈ। ਈਸਾਈ ਧਰਮ ਦੇ ਲੋਕ  ਇੱਕ ਦੂਜੇ ਨੂੰ ਤੋਹਫ਼ੇ 'ਚ ਦਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਆਂਡੇ ਚੰਗੇ ਦਿਨਾਂ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦਾ ਸੰਦੇਸ਼ ਦਿੰਦੇ ਹਨ। ਅ