Happy Mothers Day 2024: ਅੰਮ੍ਰਿਤਸਰ ਵਿਖੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਕੋਲ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ। ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁੱਖ ਔਜਲਾ ਨਾਲ ਸਨ। ਉਹਨਾਂ ਨੇ ਕਿਹਾ ਮਾਂ ਦੀ ਕੁੱਖ ਵਿੱਚ ਪੈਦਾ ਹੋ ਕੇ ਅੱਜ ਅਸੀਂ ਇਸ ਦੁਨੀਆ ਵਿੱਚ ਆਏ ਹਾਂ। 


COMMERCIAL BREAK
SCROLL TO CONTINUE READING

ਉਹਨਾਂ ਨੇ ਕਿਹਾ ਕਿ ਪੈਸੈ ਦੀ ਭੱਜਦੌੜ ਵਿੱਚ ਲੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਆਪਣੇ ਮਾਂ ਬਾਪ ਨੂੰ ਨਾ ਭੁੱਲਿਓ ਇਨ੍ਹਾਂ ਦੋਵਾਂ ਦਾ ਸਤਿਕਾਰ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆਂ ਵਿੱਚ ਹਾਂ। ਉਨ੍ਹਾਂ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿੱਚ ਜਾਂ ਸੜਕਾਂ ਤੇ ਛੱਡ ਦਿੰਦੀ ਹੈ। 


ਇਹ ਵੀ ਪੜ੍ਹੋ: Happy Mothers Day 2024 Wishes: ਕਿਉਂ ਮਨਾਇਆ ਜਾਂਦਾ ਹੈ ਮਾਂ ਦਿਵਸ, ਆਪਣੀ ਮਾਂ ਨੂੰ ਇਹ ਸ਼ੁਭਕਾਮਨਾਵਾਂ ਭੇਜ ਦਿਨ ਨੂੰ ਬਣਾਓ ਖਾਸ
ਉਨ੍ਹਾਂ ਕਿਹਾ ਕਿ ਮੈ ਅੱਜ ਜਿਸ ਮੁਕਾਮ ਉੱਤੇ ਹਾਂ ਮੈਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਹੀ ਇਸ ਜਗ੍ਹਾ ਉੱਤੇ ਪੁੱਜਾ ਹਾਂ। ਮੈਂ ਕੋਈ ਵੀ ਕੰਮ ਕਰਦਾ ਹਾਂ ਤੇ ਪਹਿਲਾਂ ਹੀ ਆਪਣੀ ਮਾਂ ਦਾ ਅਸ਼ੀਰਵਾਦ ਲੈ ਕੇ ਹੀ ਉਹ ਕੰਮ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਹੀ ਮਾਂਵਾਂ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਸਿਰ ਉਤੇ ਬਣਿਆ ਰਹੇ। 


ਦੁਨੀਆ ਵਿੱਚ ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ‘ਮਾਂ’ ਇਕ ਅਜਿਹਾ ਸ਼ਬਦ ਹੈ, ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ‘ਮਾਂ’ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ, ਭਾਵ ਬਹੁਤ ਗਹਿਰੇ ਹਨ, ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ।


ਕਾਬਿਲੇਗੌਰ ਹੈ ਕਿ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਉਮੀਦਵਾਰ ਹਨ ਅਤੇ ਉਹ ਚੋਣ ਪ੍ਰਚਾਰ ਵਿੱਚ ਜੁੱਟੇ ਹੋਏ ਹਨ।


ਇਹ ਵੀ ਪੜ੍ਹੋ:  Lok sabha Elections 2024: CM ਭਗਵੰਤ ਮਾਨ ਤੇ ਕੇਜਰੀਵਾਲ ਅੱਜ ਮੋਤੀ ਨਗਰ 'ਚ ਕਰਨਗੇ ਚੋਣ ਪ੍ਰਚਾਰ