Harbhajan Mann New Punjabi song: ਪੰਜਾਬੀ ਲੋਕ ਗਾਇਕੀ ਨੂੰ ਬਰਕਰਾਰ ਰੱਖਣ ਵਾਲੇ ਹਰਭਜਨ ਮਾਨ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਰਹੇ ਹਨ। 'ਚੜਦੇ ਲਹਿੰਦੇ' ਪੰਜਾਬ ਦੇ ਵਿਛੜੇ ਲੋਕਾਂ ਦੇ ਦਰਦ ਨੂੰ ਬਿਆਨ ਕਰਦਾ ਹਰਭਜਨ ਮਾਨ ਦਾ ਨਵਾਂ ਗੀਤ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। 


COMMERCIAL BREAK
SCROLL TO CONTINUE READING

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਪੰਜਾਬੀ ਇੰਡਸਟਰੀ ਵਿੱਚ ਹਮੇਸ਼ਾਂ ਹੀ ਆਪਣੇ ਸਭਿਆਚਾਰਕ ਗੀਤਾਂ ਨਾਲ ਚਰਚਾ 'ਚ ਰਹੇ ਹਨ ਹੁਣ ਇੱਕ ਵਾਰ ਫਿਰ ਤੋਂ ਆਪਣੀ ਮਿਊਜ਼ਿਕ ਐਲਬਮ "ਮਾਈ ਵੇਅ-ਮੈਂ ਤੇ ਮੇਰੇ ਗੀਤ" ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ। 


ਉਹ ਆਪਣੀ ਇਸ ਮਿਊਜ਼ਿਕ ਐਲਬਮ ਦੇ ਅਖੀਰਲੇ ਗੀਤ "ਰੋ ਰੋ ਕੇ ਵਿੱਛੜੇ ਸੀ" ਜੋ ਕਿ 'ਚੜ੍ਹਦੇ ਲਹਿੰਦੇ' ਪੰਜਾਬ ਦੇ ਆਜ਼ਾਦੀ ਸਮੇਂ ਦੇ ਵਿਛੜੇ ਲੋਕਾਂ ਦੇ ਦਰਦ ਨੂੰ ਬਹੁਤ ਡੂੰਘਾਈ ਨਾਲ ਬਿਆਨ ਕਰਦਾ ਹੈ। ਇਸੇ ਗੀਤ ਨਾਲ ਹਰਭਜਨ ਮਾਨ ਮੁੜ ਦਰਸ਼ਕਾਂ ਦੇ ਸਾਹਮਣੇ ਹਾਜ਼ਿਰ ਹੋਏ ਹਨ। ਇਹ ਗੀਤ ਇੱਕ ਇਮੋਸ਼ਨਲ ਟਰੈਕ ਹੈ, ਜੋ ਕਿ ਹਰ ਕਿਸੇ ਦੇ ਦਿਲ ਨੂੰ ਛੂਹ ਰਿਹਾ ਹੈ ਅਤੇ ਹਰ ਇੱਕ ਨੂੰ ਭਾਵੂਕ ਕਰ ਰਿਹਾ ਹੈ। 


ਪੰਜਾਬ ਦੇ ਹਿੱਸੇ ਹਮੇਸ਼ਾਂ ਹੀ ਕੁਰਬਾਨੀਆਂ ਜਾਂ ਵਿਛੋੜੇ ਹੀ ਆਏ ਹਨ ਭਾਵੇਂ ਦੇਸ਼ ਦੀ ਆਜ਼ਾਦੀ ਹੋਵੇ ਜਾਂ ਫਿਰ ਆਜ਼ਾਦੀ ਨੂੰ ਲੈਕੇ ਸੰਘਰਸ਼ ਹੋਏ। ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਪੰਜਾਬ ਨੂੰ ਕਾਫ਼ੀ ਵੱਡੀ ਕੀਮਤ ਚੁਕਾਉਂਣੀ ਪਈ ਸੀ। ਦੇਸ਼ ਨੂੰ ਆਜ਼ਾਦੀ ਮਿਲੀ ਪਰ ਪੰਜਾਬ ਨੂੰ ਵੰਡ ਮਿਲੀ। ਪਾਕਿਸਤਾਨ ਵਾਲਾ ਭਾਗ ਲਹਿੰਦਾ ਪੰਜਾਬ ਹੋ ਗਿਆ ਤੇ ਭਾਰਤ ਵੱਲ ਦਾ ਹਿੱਸਾ ਚੜ੍ਹਦਾ ਪੰਜਾਬ ਹੋ ਗਿਆ। 


ਇਸ ਗੀਤ ਵਿੱਚ ਵੀ ਉਨ੍ਹਾਂ ਦੋ ਦੋਸਤਾਂ ਦੇ ਦੁੱਖ ਨੂੰ ਬਿਆਨ ਕੀਤਾ ਗਿਆ ਹੈ ਜੋ ਕਿ 1947 ਦੀ ਵੰਡ ਸਮੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਹਰਭਜਨ ਮਾਨ ਦੇ ਹੁਣ ਤੱਕ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਸਭਿਆਚਾਰਕ ਅਤੇ ਸਾਫ ਸੁਥਰੀ ਗਾਇਕੀ ਕਰਕੇ ਹਰ ਉਮਰ ਦੇ ਲੋਕ ਉਨ੍ਹਾਂ ਨੂੰਪਸੰਦ ਕਰਦੇ ਹਨ। ਗਾਇਕੀ ਤੋਂ ਇਲਾਵਾ ਉਨ੍ਹਾਂ ਦੇ ਸਿਰ ਉੱਤੇ ਹੀ ਪੰਜਾਬੀ ਫ਼ਿਲਮੀ ਜਗਤ ਨੂੰ ਮੁੜ ਤੋਂ ਉਹੀ ਨੁਹਾਰ ਦੇਣ ਦਾ ਜਿਮਾਂ ਵੀ ਜਾਂਦਾ ਹੈ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।


ਇਹ ਵੀ ਪੜ੍ਹੋ: ਫ਼ਿਲਮ 'Gadar 2' ਦੀ ਪ੍ਰਮੋਸ਼ਨ ’ਚ ਰੁੱਝੇ ਹੋਣ ਕਰਕੇ ਮਨੀਸ਼ ਤਿਵਾੜੀ ਨੇ ਸੰਨੀ ਦਿਓਲ 'ਤੇ ਸਾਧਿਆ ਨਿਸ਼ਾਨਾ


Harbhajan Mann New Punjabi song:



ਇਹ ਵੀ ਪੜ੍ਹੋ: ਐਲੀ ਮਾਂਗਟ ਤੇ ਪੰਜਾਬੀ ਸਿੰਗਰ ਗਿੱਪੀ ਗਰੇਵਾਲ ਖ਼ਿਲਾਫ਼ ਸ਼ਿਕਾਇਤ ਦਰਜ; ਜਾਣੋ ਕਿਉਂ