Batala News: ਪਿੰਡ ਹਰਚੋਵਾਲ ਦੀ ਧੀ ਏਅਰ ਫੋਰਸ `ਚ ਫਲਾਇੰਗ ਅਫ਼ਸਰ ਬਣੀ; ਪੂਰਾ ਪਰਿਵਾਰ ਕਰ ਰਿਹੈ ਦੇਸ਼ ਦੀ ਸੇਵਾ
Batala News: ਬਟਾਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਧੀ ਨੇ ਏਅਰ ਫੋਰਸ ਵਿੱਚ ਫਲਾਇੰਗ ਅਫ਼ਸਰ ਬਣ ਕੇ ਆਪਣੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਪੂਰੇ ਦੇਸ਼ ਵਿੱਚ ਨਾਮ ਰੁਸ਼ਨਾਇਆ ਹੈ।
Batala News: ਬਟਾਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੀ ਧੀ ਨੇ ਏਅਰ ਫੋਰਸ ਵਿੱਚ ਫਲਾਇੰਗ ਅਫ਼ਸਰ ਬਣ ਕੇ ਆਪਣੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਪੂਰੇ ਦੇਸ਼ ਵਿੱਚ ਨਾਮ ਰੁਸ਼ਨਾਇਆ ਹੈ। ਇਸ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ ਜਦਕਿ ਹੁਣ ਚੌਥੀ ਪੀੜ੍ਹੀ ਨੇ ਫ਼ੌਜੀ ਅਫ਼ਸਰ ਬਣ ਮਿਸਾਲ ਕਾਇਮ ਕਰ ਦਿੱਤੀ ਹੈ।
ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਹਰਚੋਵਾਲ ਵਿੱਚ ਅੱਜ ਉਸ ਵੇਲੇ ਖੁਸ਼ੀ ਵਾਲਾ ਮਾਹੌਲ ਬਣ ਗਿਆ ਜਦ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫ਼ਡਸਰ ਬਣਕੇ ਆਪਣੇ ਜੱਦੀ ਪਿੰਡ ਪਹੁੰਚੀ ਤੇ ਪਰਿਵਾਰ ਵਿੱਚ ਖੁਸ਼ੀਆਂ ਤੇ ਘਰ ਵਿੱਚ ਰਿਸ਼ਤੇਦਾਰ ਤੇ ਗੁਆਂਢੀ ਅਫ਼ਸਰ ਧੀ ਤੇ ਉਸਦੇ ਪਰਿਵਾਰ ਨੂੰ ਵਧਾਈ ਦੇਣ ਪੁੱਜੇ।
ਖਾਸ ਇਹ ਹੈ ਕਿ ਇਸ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਤੋਂ ਫੌਜ ਵਿੱਚ ਨੌਕਰੀ ਕਰ ਰਹੀਆਂ ਹਨ ਜਿਥੇ ਉਸ ਦੇ ਦਾਦਾ, ਪਿਤਾ ਤੇ ਚਾਚਾ ਜੀ ਜੇਸੀਓ ਦੇ ਰੈਂਕ ਉਤੇ ਫ਼ੌਜ ਤੋਂ ਸੇਵਾਮੁਕਤ ਹੋਏ ਹਨ। ਜੀਵਨਜੋਤ ਇਸ ਪਰਿਵਾਰ ਦੀ ਪਹਿਲੀ ਲੜਕੀ ਹੈ ਜੋ ਕਿ ਭਾਰਤੀ ਹਵਾਈ ਫੌਜ ਵਿੱਚ ਭਰਤੀ ਹੋਈ ਹੈ।
ਜੀਵਨਜੋਤ ਕੌਰ ਦੇ ਇਸ ਅਫ਼ਸਰ ਤੱਕ ਪਹੁੰਚਣ ਪਿੱਛੇ ਇੱਕ ਵੱਡਾ ਸੰਘਰਸ਼ ਰਿਹਾ ਉਥੇ ਹੀ ਜੀਵਨਜੋਤ ਅਤੇ ਉਸਦੇ ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਤੇ 12 ਵੀ ਤੱਕ ਦੀ ਸਿੱਖਿਆ ਪਿੰਡ ਅਤੇ ਬਟਾਲਾ ਦੇ ਇੱਕ ਨਿੱਜੀ ਸਕੂਲ ਵਿੱਚ ਪੂਰੀ ਕੀਤੀ ਤਾਂ ਬਾਅਦ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਪਰ ਉਦੋਂ ਇੱਕ ਚੰਗੀ ਆਈਟੀ ਸੈਕਟਰ ਵਿੱਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ ਅਤੇ ਚੰਗੀ ਤਨਖਾਹ ਵੀ ਸੀ ਪਰ ਨੌਕਰੀ ਛੱਡ ਦਿੱਤੀ ਅਤੇ ਫਿਰ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ।
ਇਹ ਵੀ ਪੜ੍ਹੋ : Punjab News: 'ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ' ਦਾ ਆਗਾਜ਼; 1076 'ਤੇ ਫੋਨ ਕਰਨ ਨਾਲ ਘਰ ਬੈਠੇ ਮਿਲਣਗੀਆਂ 43 ਸੇਵਾਵਾਂ
ਹਾਲਾਂਕਿ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ ਕਿਉਂਕਿ ਉਸਨੂੰ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਜੀ ਵਾਰ ਸਫਲਤਾ ਮਿਲੀ ਉਥੇ ਹੀ ਹੁਣ ਬਹੁਤ ਸਖ਼ਤ ਕਰ ਜੀਵਨਜੋਤ ਨੇ ਆਪਣੀ ਕਰੀਬ ਦੋ ਸਾਲ ਦੀ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ ਅਤੇ ਉਸਦੀ ਇਸ ਸਫਲਤਾ ਅਤੇ ਹੁਣ ਅਫਸਰ ਬਣਨ ਤੇ ਮਾਤਾ ਪਿਤਾ ਅਤੇ ਭਰਾ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ : Bathinda News: ਪੁਲਿਸ ਮੁਲਾਜ਼ਮ ਮਾਲਖਾਨੇ 'ਚੋਂ ਅਸਲਾ ਚੋਰੀ ਕਰਕੇ ਗੈਂਗਸਟਰਾਂ ਨੂੰ ਕਰਦੇ ਸਨ ਸਪਲਾਈ
ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ