Women Commission: ਹਰਨਾਮ ਸਿੰਘ ਖਾਲਸਾ ਦਾ 5-5 ਬੱਚੇ ਪੈਦਾ ਕਰਨ ਵਾਲਾ ਬਿਆਨ; ਮਹਿਲਾ ਕਮਿਸ਼ਨ ਨੇ ਕਿਹਾ ਔਰਤ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ
Women Commission: ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਦੇ ਬਿਆਨ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਨਿਖੇਧੀ ਕੀਤੀ ਹੈ।
Women Commission: ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਦੇ ਬਿਆਨ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਜੀ ਬਹੁਤ ਵੱਡੀ ਸਤਿਕਾਰਯੋਗ ਸ਼ਖ਼ਸੀਅਤ ਹੈ ਪਰ ਇਹ ਬਿਆਨ ਜੋ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ ਕਾਫੀ ਮੁਸ਼ਕਲ ਭਰਿਆ ਹੈ ਨਾ ਸਿਰਫ਼ ਸੁਣਨ ਵਿੱਚ ਬਲਕਿ ਹਜ਼ਮ ਕਰਨ ਵਿੱਚ ਵੀ।
ਇਹ ਵੀ ਪੜ੍ਹੋ : Rajpura News: ਰਾਜਪੁਰਾ 'ਚ ਵਿਅਕਤੀਆਂ ਵੱਲੋਂ ਇੱਕ ਪਰਿਵਾਰ 'ਤੇ ਹਮਲਾ, 4 ਮੈਂਬਰਾਂ ਦੀ ਹਾਲਤ ਗੰਭੀਰ
ਔਰਤ ਕੋਈ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਨੇ ਬੱਚੇ ਪੈਦਾ ਕੀਤੇ ਹਨ ਉਹ ਪਾਲਣ ਪੋਸ਼ਣ ਵੀ ਕਰ ਸਕਦੇ ਹਨ। ਅੱਜ ਦੀ ਜ਼ਰੂਰਤ ਬੱਚਿਆਂ ਨੂੰ ਬਾਹਰ ਦੇ ਦੇਸ਼ਾਂ ਵਿੱਚ ਜਾਣ ਤੋਂ ਰੋਕਣਾ ਹੈ। ਬੱਚੇ ਨੌਕਰੀਆਂ ਲਈ ਬਾਹਰ ਜਾ ਰਹੇ ਹਨ। ਸਾਨੂੰ ਬੱਚਿਆਂ ਨੂੰ ਬਿਹਤਰ ਸਿੱਖਿਆ ਦੇਣੀ ਚਾਹੀਦੀ ਨਾ ਕਿ ਧਰਮ ਵਿੱਚ ਉਲਝਾਉਣਾ ਚਾਹੀਦਾ ਹੈ। ਬੱਚਿਆਂ ਲਈ ਪੰਜਾਬ ਵਿੱਚ ਸਭ ਕੁਝ ਕੀਤਾ ਜਾ ਰਿਹਾ ਹੈ, ਭਾਵੇਂ ਪੜ੍ਹਾਈ ਹੋਵੇ ਜਾਂ ਫਿਰ ਨੌਕਰੀਆਂ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਸਿੱਖਾਂ ਨੂੰ ਪੰਜਾਬ ਵਿੱਚ 5-5 ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ। ਹਰਨਾਮ ਸਿੰਘ ਧੁੰਮਾ ਨੇ ਕਿਹਾ ਸੀ ਕਿ ਪੰਜਾਬ ਵਿੱਚ 52 ਫ਼ੀਸਦੀ ਸਿੱਖਾਂ ਦੀ ਆਬਾਦੀ ਹੈ ਤੇ ਬਾਕੀ ਬਾਹਰਲੇ ਹਨ। ਉਨ੍ਹਾਂ ਨੇ ਅੱਗੇ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਟਕਸਾਲ ਮੁਖੀ ਨੇ ਕਿਹਾ ਕਿ ਇਕ ਪਰਿਵਾਰ ਵਿੱਚ 5 ਬੱਚੇ ਪੈਦਾ ਕਰੋ ਜੋ ਬੱਚੇ ਨਹੀਂ ਪਾਲ ਸਕਦਾ ਮੈਂ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਾਂਗਾ। ਕੋਈ ਸੰਤ ਬਣੇਗਾ, ਕੋਈ ਅਕਾਲ ਤਖ਼ਤ ਦਾ ਜਥੇਦਾਰ ਬਣੇਗਾ ਅਤੇ ਕੋਈ ਸ਼ਹੀਦ ਹੋਵੇਗਾ।
ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਧਾਰਨਾ ਬਣ ਚੁੱਕੀ ਹੈ ਕਿ ਨਿਆਣਾ ਸਾਡਾ ਨਸ਼ਾ ਕਰਕੇ ਮਰ ਜਾਵੇ ਪਰ ਗੁਰੂ ਘਰ ਨਹੀਂ ਭੇਜਣਾ। ਸਿੱਖ ਭਾਈਚਾਰੇ ਨੂੰ ਇਹ ਗਲਤ ਵਿਚਾਰ ਆਪਣੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ-ਇੱਕ ਬੱਚੇ ਤੱਕ ਸੀਮਤ ਨਾ ਰਹੋ। ਆਉਣ ਵਾਲੇ ਸਾਲਾਂ ਵਿੱਚ ਸਿੱਖ ਪੰਜਾਬ ਵਿੱਚ ਘੱਟ ਗਿਣਤੀ ਹੋਣਗੇ ਅਤੇ ਬਾਹਰਲੇ ਲੋਕਾਂ ਦੇ ਹੱਥੋਂ ਕੁੱਟ ਖਾਇਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਬੱਚੇ ਨਹੀਂ ਸੰਭਲਦੇ ਉਹ ਲੋਕ ਉਨ੍ਹਾਂ ਨੂੰ ਦੇ ਦੇਣ ਉਹ ਸਾਂਭ ਲੈਣਗੇ। ਉਨ੍ਹਾਂ ਨੇ ਕਿਹਾ ਕਿ ਮੈਂ ਬੱਚਿਆਂ ਨੂੰ ਪੜ੍ਹਾਵਾਂਗਾ ਵੀ ਅਤੇ ਗੁਰੂ ਘਰ ਨਾਲ ਵੀ ਜੋੜਾਂਗਾ।
ਦੇਸ਼ਾਂ-ਵਿਦੇਸ਼ਾਂ ਵਿੱਚ ਉਨ੍ਹਾਂ ਦਾ ਮਾਣ-ਸਨਮਾਨ ਹੋਵੇਗਾ। ਉਨ੍ਹਾਂ ਨੂੰ ਪੰਥ ਦੀ ਸੇਵਾ ਕਰਨ ਲਈ ਭੇਜਾਂਗਾ। ਐਵੀਂ ਨਾ ਡਰੀ ਜਾਓ ਜਾਇਦਾਦ ਥੋੜ੍ਹੀ ਹੈ ਇਕ ਨਿਆਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਬਜ਼ੁਰਗਾਂ ਦੇ 7-7 ਨਿਆਣੇ ਹੁੰਦੇ ਸਨ ਅਤੇ ਬਾਹਰਲੇ ਦੇਸ਼ ਵੀ ਨਹੀਂ ਜਾਂਦੇ ਸਨ। ਤੁਹਾਡੇ ਨਾਲ ਵਧੀਆ ਰੋਟੀ ਖਾਂਦੇ ਸਨ ਤੇ ਸੁਖੀ ਜੀਵਨ ਜਿਉਂਦੇ ਸਨ।
ਇਹ ਵੀ ਪੜ੍ਹੋ : Rakesh Soman join AAP: ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ