Unmarried Pension Scheme: ਹੁਣ ਇਸ ਸੂਬੇ `ਚ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ
Unmarried Pension Scheme: ਹਰਿਆਣਾ ਸਰਕਾਰ ਹੁਣ ਛੜਿਆਂ ਲਈ ਵੀ ਪੈਨਸ਼ਨ ਸਕੀਮ ਲੈ ਕੇ ਆਉਣ ਦੀ ਤਿਆਰੀ ਵਿੱਚ ਹੈ। ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਲੋਕਾਂ ਲਈ ਪੈਨਸ਼ਨ ਸਕੀਮ `ਤੇ ਵਿਚਾਰ ਕਰ ਰਹੀ ਹੈ।
Unmarried Pension Scheme: ਹਰਿਆਣਾ ਸਰਕਾਰ ਹੁਣ ਅਣਵਿਆਹੇ ਲੋਕਾਂ ਲਈ ਵੀ ਪੈਨਸ਼ਨ ਸਕੀਮ ਲੈ ਕੇ ਆਉਣ ਦੀ ਤਿਆਰੀ ਵਿੱਚ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬਾ ਸਰਕਾਰ 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਲੋਕਾਂ ਲਈ ਪੈਨਸ਼ਨ ਸਕੀਮ 'ਤੇ ਵਿਚਾਰ ਕਰ ਰਹੀ ਹੈ। ਇੱਕ ਬਿਆਨ ਮੁਤਾਬਕ ਕਰਨਾਲ ਦੇ ਕਾਲਮਪੁਰਾ ਪਿੰਡ 'ਚ 'ਜਨਸੰਵਾਦ' ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਖੱਟਰ ਨੇ ਕਿਹਾ ਕਿ ਸਰਕਾਰ ਇੱਕ ਮਹੀਨੇ ਦੇ ਅੰਦਰ ਇਸ ਯੋਜਨਾ ਬਾਰੇ ਫੈਸਲਾ ਲਵੇਗੀ।
'ਜਨਸੰਵਾਦ' ਦੌਰਾਨ ਇੱਕ 60 ਸਾਲਾ ਅਣਵਿਆਹੇ ਵਿਅਕਤੀ ਦੀ ਪੈਨਸ਼ਨ ਸੰਬੰਧੀ ਸ਼ਿਕਾਇਤ ਦੇ ਜਵਾਬ 'ਚ ਖੱਟਰ ਨੇ ਕਿਹਾ ਕਿ ਸਰਕਾਰ ਇੱਕ ਯੋਜਨਾ ਸ਼ੁਰੂ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਮਿਊਨਿਟੀ ਸੈਂਟਰ ਦੇ ਅਹਾਤੇ ਵਿੱਚ ਬੂਟੇ ਲਗਾਏ। ਉਨ੍ਹਾਂ ਪਿੰਡ ਵਿੱਚ ਸੰਸਕ੍ਰਿਤੀ ਮਾਡਲ ਸਕੂਲ ਬਣਾਉਣ ਦਾ ਵੀ ਐਲਾਨ ਕੀਤਾ।
ਖੱਟਰ ਨੇ ਸਬੰਧਤ ਅਧਿਕਾਰੀਆਂ ਨੂੰ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਅਤੇ ਕੱਛਵਾ ਤੋਂ ਕਲਾਮਪੁਰਾ ਤੱਕ ਸੜਕ ਦਾ ਨਿਰਮਾਣ ਦੋ ਮਹੀਨਿਆਂ ਦੇ ਅੰਦਰ ਕਰਨ ਦੇ ਨਿਰਦੇਸ਼ ਦਿੱਤੇ। ਖੱਟਰ ਨੇ ਸਰਕਾਰੀ ਸਕੂਲ ਵਿੱਚ ਵਾਲੀਬਾਲ ਗਰਾਊਂਡ ਬਣਾਉਣ ਅਤੇ ਛੱਪੜ ਦੇ ਨਵੀਨੀਕਰਨ ਦਾ ਵੀ ਐਲਾਨ ਕੀਤਾ।
ਹਰਿਆਣਾ 'ਚ ਸਰਕਾਰ 45 ਤੋਂ 60 ਸਾਲ ਤੱਕ ਦੇ ਅਣਵਿਆਹਿਆਂ ਨੂੰ ਪੈਨਸ਼ਨ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਅਨੋਖੀ ਯੋਜਨਾ ਉਪਰ ਕਰੀਬ ਮਹੀਨੇ ਵਿੱਚ ਫ਼ੈਸਲਾ ਲਵੇਗੀ।
ਇਹ ਵੀ ਪੜ੍ਹੋ : Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'
ਸੀਐਮਓ ਅਧਿਕਾਰੀਆਂ ਮੁਤਾਬਕ ਇਸ ਪੈਨਸ਼ਨ ਦਾ ਲਾਭ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਤੋਂ ਘੱਟ ਹੋਵੇਗੀ। ਇਸ ਨਵੀਂ ਪੈਨਸ਼ਨ ਸਕੀਮ ਵਿੱਚ ਕਰੀਬ 1.25 ਲੱਖ ਲੋਕ ਆ ਰਹੇ ਹਨ। ਜੇ ਇਹ ਯੋਜਨਾ ਲਾਗੂ ਹੋ ਜਾਂਦੀ ਹੈ, ਤਾਂ ਹਰਿਆਣਾ ਅਣਵਿਆਹੇ ਲੋਕਾਂ ਨੂੰ ਪੈਨਸ਼ਨ ਦੇਣ ਵਾਲਾ ਪਹਿਲਾਂ ਸੂਬਾ ਹੋਵੇਗਾ। ਹਾਲਾਂਕਿ ਸੀਐਮ ਮਨੋਹਰ ਲਾਲ ਇਸ ਯੋਜਨਾ ਨੂੰ ਲਾਗੂ ਕਰਨ ਲਈ ਪਹਿਲਾਂ ਹੀ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰ ਚੁੱਕੇ ਹਨ। ਇਸ ਲਈ ਸੰਭਾਵਨਾ ਹੈ ਕਿ ਸੀਐਮ ਦੇ ਐਲਾਨ ਮਗਰੋਂ ਅਧਿਕਾਰੀ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦੇਣਗੇ।
ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ