Amritsar News (ਭਰਤ ਸ਼ਰਮਾ) : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਬੈਕਵਡ ਤੇ ਫਾਰਵਰਡ ਲਿੰਕ ਦੇ ਜ਼ਰੀਏ ਤਿੰਨ ਮੁਲਜ਼ਮਾਂ ਤੋਂ ਕਰੀਬ 56 ਲੱਖ ਰੁਪਏ ਦੀ ਹਵਾਲਾ ਰਾਸ਼ੀ ਕੀਤੀ ਬਰਾਮਦ ਗਈ। ਤਿੰਨੋਂ ਮੁਲਜ਼ਮਾਂ ਨੂੰ ਪਹਿਲਾਂ ਤੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਤੇ ਫੜਿਆ ਗਿਆ ਹੈ।


COMMERCIAL BREAK
SCROLL TO CONTINUE READING

ਥਾਣਾ ਘਰਿੰਦਾ ਦੀ ਪੁਲਿਸ ਵੱਲੋਂ 12 ਫਰਵਰੀ ਨੂੰ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਸਰਵਣ ਸਿੰਘ, ਸੁਖਦੇਵ ਸਿੰਘ, ਵਿਸ਼ਾਲ, ਹਰਮੀਤ ਨਰਲੀ ਤੇ ਹਰੀ ਸੁਰ ਸਿੰਘ ਸ਼ਾਮਿਲ ਸੀ। ਇਨ੍ਹਾਂ ਮੁਲਜ਼ਮਾਂ ਤੋਂ 31 ਕਰੋੜ ਰੁਪਏ ਦੀ ਕੀਮਤ ਦੀ ਲਗਭਗ 4.5 ਕਿਲੋ ਹੈਰੋਇਨ, ਚਾਰ ਗੱਡੀਆਂ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਸੀ।


ਉੱਥੇ ਹੀ ਇੱਕ ਮੁਲਜ਼ਮ ਦੇ ਖਾਤੇ ਵਿੱਚ ਪਏ 3.88 ਲੱਖ ਰੁਪਏ ਦੀ ਰਾਸ਼ੀ ਨੂੰ ਵੀ ਫ੍ਰੀਜ਼ ਕਰਵਾਈ ਗਈ ਸੀ। ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਸਾਢੇ ਚਾਰ ਕਿਲੋ ਹੈਰੋਇਨ, 55 ਲੱਖ 90 ਹਜ਼ਾਰ 550 ਰੁਪਏ ਡਰੱਗ ਮਨੀ, ਖਾਤੇ ਵਿੱਚ ਪਈ 3 ਲੱਖ 88 ਹਜ਼ਾਰ ਰੁਪਏ ਡਰੱਗ ਮਨੀ ਫ੍ਰੀਜ਼ ਕੀਤੀ ਗਈ। ਦੋ ਆਲਟੋ ਗੱਡੀਆਂ, ਇੱਕ ਸਕਾਰਪੀਓ ਗੱਡੀ ,ਇੱਕ ਵਰਨਾ ਗੱਡੀ ਤੇ ਇੱਕ ਟਰੈਕਟਰ ਬਰਾਮਦ ਕੀਤਾ ਗਿਆ ਹੈ।


ਹੁਣ ਤੱਕ ਇਸ ਪੂਰੇ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਫਾਰਵਰਡ ਤੇ ਬੈਕਵਰਡ ਲਿੰਕਾਂ ਦਾ ਪਤਾ ਲਗਾਇਆ  ਜਾ ਰਿਹਾ ਹੈ।


ਇਹ ਵੀ ਪੜ੍ਹੋ : Kisan Andolan Photos: ਵਰ੍ਹਦੇ ਗੋਲਿਆਂ ਦਰਮਿਆਨ ਕਿਸਾਨ ਉਗਾ ਰਹੇ ਫ਼ਸਲਾਂ, ਦੇਖੋ ਕਿਸਾਨਾਂ ਦੀਆਂ ਅਣਦੇਖੀਆਂ ਤਸਵੀਰਾਂ


ਇਸ ਤੋਂ ਇਲਾਵਾ ਉਕਤ ਮੁਲਜ਼ਮਾਂ ਦੀ ਕਾਲੀ ਕਮਾਈ ਨਾਲ ਬਣਾਈ ਪ੍ਰਾਪਟੀ ਦੀ ਵੀ ਜਾਂਚ ਕੀਤੀ ਜਾ ਰਹੀ। ਜੇਕਰ ਕੋਈ ਵੀ ਪ੍ਰਾਪਰਟੀ ਨਾਜਾਇਜ਼ ਨਿਕਲਦੀ ਹੈ ਤਾਂ ਉਸ ਨੂੰ ਵੀ ਸੀਲ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Kisan Andolan Today Updates Live: ਕਿਸਾਨ ਕਰਨਗੇ ਦਿੱਲੀ ਵੱਲ ਕੂਚ? 50-50 ਕਿਲੋਮੀਟਰ ਤੱਕ ਹਰਿਆਣਾ ਸਰਕਾਰ ਨੇ ਇਲਾਕਾ ਸੀਲ