Khanna News: ਖੰਨਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਤਿੰਨੋਂ ਮੋਟਰਸਾਈਕਲ ਉਤੇ ਹੈਰੋਇਨ ਲੈ ਕੇ ਜਾ ਰਹੇ ਸਨ। ਸੀਟ ਦੇ ਹੇਠਾਂ ਕਰੀਬ ਡੇਢ ਕਰੋੜ ਰੁਪਏ ਦੀ ਹੈਰੋਇਨ ਲੁਕਾਈ ਗਈ ਸੀ। ਇਨ੍ਹਾਂ ਨੂੰ ਦੋਰਾਹਾ ਵਿਖੇ ਨਾਕੇ ਉਤੇ ਕਾਬੂ ਕੀਤਾ ਗਿਆ।


COMMERCIAL BREAK
SCROLL TO CONTINUE READING

ਕਬਜ਼ੇ ਵਿਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸ਼ਾਹੀ ਵਾਸੀ ਤਾਜਪੁਰ ਰੋਡ ਨਿਊ ਰਾਜੂ ਕਲੋਨੀ, ਸਾਗਰ ਠਾਕੁਰ ਵਾਸੀ ਨਿਊ ਸ਼ਿਵ ਸ਼ਕਤੀ ਕਲੋਨੀ ਅਤੇ ਅਕਾਸ਼ਦੀਪ ਸਿੰਘ ਵਾਸੀ ਜਮਾਲਪੁਰ ਵਜੋਂ ਹੋਈ। ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਦੀ ਟੀਮ ਨੇ ਦੋਰਾਹਾ ਵਿਖੇ ਪਨਸਪ ਦੇ ਗੁਦਾਮਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ।


ਸਪਲੈਂਡਰ ਮੋਟਰਸਾਈਕਲ ਉਤੇ ਆ ਰਹੇ ਤਿੰਨ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ਉਤੇ ਰੋਕਿਆ ਗਿਆ। ਉਨ੍ਹਾਂ ਗਜ਼ਟਿਡ ਅਫ਼ਸਰ ਦੀ ਨਿਗਰਾਨੀ ਹੇਠ ਆਪਣੀ ਤਲਾਸ਼ੀ ਦੇਣ ਲਈ ਕਿਹਾ ਤਾਂ ਡੀਐਸਪੀ ਪਾਇਲ ਨਿਖਿਲ ਗਰਗ ਨੂੰ ਮੌਕੇ ਉਪਰ ਬੁਲਾਇਆ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੀ ਸੀਟ ਹੇਠਾਂ ਲੁਕਾਈ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ਵਿੱਚ ਅਭਿਸ਼ੇਕ ਸ਼ਾਹੀ ਮੁੱਖ ਮੁਲਜ਼ਮ ਹੈ ਜੋ ਲੁਧਿਆਣਾ ਵਿਖੇ ਜਿਮ ਟਰੇਨਰ ਹੈ। 


ਨੌਜਵਾਨਾਂ ਨੂੰ ਜਿਮ ਵਿੱਚ ਸਿਖਲਾਈ ਦੇਣ ਦੀ ਆੜ ਹੇਠ ਉਹ ਹੈਰੋਇਨ ਦੀ ਤਸਕਰੀ ਕਰਦਾ ਸੀ। ਬਾਹਰਲੇ ਸੂਬਿਆਂ ਤੋਂ ਲਿਆ ਕੇ ਹੈਰੋਇਨ ਸਪਲਾਈ ਕਰਦਾ ਸੀ। ਸ਼ੱਕ ਹੈ ਕਿ ਉਹ ਜਿਮ ਵਿੱਚ ਨੌਜਵਾਨਾਂ ਨੂੰ ਵੀ ਹੈਰੋਇਨ ਦਿੰਦਾ ਸੀ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਅਭਿਸ਼ੇਕ ਨਾਲ ਫੜਿਆ ਗਿਆ ਸਾਗਰ ਠਾਕੁਰ ਕੋਈ ਕੰਮ ਨਹੀਂ ਕਰਦਾ ਸੀ। ਆਕਾਸ਼ਦੀਪ ਫੈਕਟਰੀ ਮਜ਼ਦੂਰ ਸੀ। 


ਇਹ ਵੀ ਪੜ੍ਹੋ : Truck Driver Protest News: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ 'ਤੇ ਮੁੱਕ ਗਿਆ ਤੇਲ! ਹੋਰ ਵਿਗੜ ਜਾਵੇਗੀ ਸਥਿਤੀ


ਤਿੰਨਾਂ ਦੀ ਉਮਰ 22 ਤੋਂ 26 ਸਾਲ ਦਰਮਿਆਨ ਹੈ। ਐਸਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਅਭਿਸ਼ੇਕ ਖਿਲਾਫ਼ ਥਾਣਾ ਜਮਾਲਪੁਰ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਸਾਗਰ ਠਾਕੁਰ ਖਿਲਾਫ਼ ਕਤਲ, ਇਰਾਦਾ ਕਤਲ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ। ਅਕਾਸ਼ਦੀਪ ਖ਼ਿਲਾਫ਼ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਤਿੰਨੋਂ ਜ਼ਮਾਨਤ ਉਤੇ ਬਾਹਰ ਸਨ ਅਤੇ ਨਸ਼ੇ ਦੀ ਤਸਕਰੀ ਕਰਦੇ ਸਨ।


ਇਹ ਵੀ ਪੜ੍ਹੋ : PSEB Datesheet Release: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ