Vegetable vendor lost his legs: ਕਾਨਪੁਰ ਦੇ ਕਲਿਆਣਪੁਰ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਰੇਲਵੇ ਪੱਟੜੀ (Railway Track)  ਦੇ ਨੇੜੇ ਪੁਲਿਸ ਸਬਜ਼ੀ ਵੇਚਣ ਵਾਲਿਆਂ ਨੂੰ ਉਠਾ ਰਹੀ ਸੀ, ਇਸ ਦੌਰਾਨ ਪੁਲਿਸ ਮੁਲਾਜ਼ਮ ਨੇ ਇੱਕ ਸਬਜ਼ੀ ਵਾਲੇ ਦੀ ਤੱਕੜੀ (Scale) ਚੁੱਕ ਕੇ ਪੱਟੜੀ ’ਤੇ ਸੁੱਟ ਦਿੱਤਾ। 


COMMERCIAL BREAK
SCROLL TO CONTINUE READING


ਦੱਸਿਆ ਜਾ ਰਿਹਾ ਹੈ ਜਿਵੇਂ ਹੀ ਸਬਜ਼ੀ ਵੇਚਣ ਵਾਲਾ ਆਪਣੀ ਤੱਕੜੀ ਚੁੱਕਣ ਪੱਟੜੀ ’ਤੇ ਪਹੁੰਚਿਆ ਤਾਂ ਦੂਜੇ ਪਾਸਿਂਓ ਅਚਾਨਕ ਰੇਲ ਆ ਗਈ। ਜਿਸ ਕਾਰਨ ਉਹ ਰੇਲ ਹੇਠਾਂ ਆ ਗਿਆ ਤਾਂ ਉਸਦੇ ਦੋਵੇਂ ਪੈਰ ਵੱਢੇ ਗਏ। ਉਸ ਸਬਜ਼ੀ ਵਾਲੇ ਨੂੰ ਗੰਭੀਰ ਜਖ਼ਮੀ ਹਾਲਤ ’ਚ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਉੱਥੇ ਹੀ ਲਾਪਰਵਾਹੀ ਦੇ ਦੋਸ਼ ਤਹਿਤ ਪੁਲਿਸ ਕਾਂਸਟੇਬਲ ਨੂੰ ਸਸਪੈਂਡ (Suspend) ਕਰ ਦਿੱਤਾ ਗਿਆ ਹੈ। 



ਕਲਿਆਣਪੁਰ ਦੇ ਸਾਹਿਬ ਨਗਰ ਦਾ ਵਾਸੀ ਸਲੀਮ ਅਹਿਮਦ ਦਾ ਪੁੱਤ ਇਰਫ਼ਾਨ ਉਰਫ਼ ਲੱਡੂ ਕਲਿਆਣਪੁਰ ਕਰਾਸਿੰਗ ਦੇ ਨੇੜੇ ਜੀ. ਟੀ. ਰੋਡ ਦੇ ਕਿਨਾਰ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਸ਼ੁੱਕਰਵਾਰ ਦੀ ਸ਼ਾਮ ਨੂੰ ਵੀ ਇਰਫ਼ਾਨ ਬੈਠਾ ਸਬਜ਼ੀ ਵੇਚ ਰਿਹਾ ਸੀ। ਇਸ ਦੌਰਾਨ ਇੰਦਰਾ ਨਗਰ ਦਾ ਚੌਂਕੀ ਇੰਚਾਰਜ ਸ਼ਾਦਾਬ ਖ਼ਾਨ ਅਤੇ ਸਿਪਾਹੀ ਰਾਕੇਸ਼ ਪਹੁੰਚੇ ਅਤੇ ਗਾਲ੍ਹਾਂ ਕੱਢਦੇ ਹੋਏ ਦੁਕਾਨਦਾਰਾਂ ਨੂੰ ਉਠਾਉਣ ਲੱਗੇ। 



ਭੜਕੇ ਹੋਏ ਪੁਲਿਸ ਵਾਲਿਆਂ ਨੇ ਇਰਫ਼ਾਨ ਦੀ ਸਬਜ਼ੀ ਤੋਲਣ ਵਾਲੀ ਤੱਕੜੀ ਰੇਲਵੇ ਟ੍ਰੈਕ ’ਤੇ ਸੁੱਟ ਦਿੱਤੀ। ਜਦੋਂ ਦੌੜਕੇ ਇਰਫ਼ਾਨ ਚੁੱਕਣ ਗਿਆ ਤਾਂ ਅਚਾਨਕ ਸਾਹਮਣੇ ਵਾਲੇ ਪਾਸਿਓ ਰੇਲ ਆ ਗਈ। ਰੇਲ ਦੀ ਚਪੇਟ ’ਚ ਆਉਣ ਕਾਰਨ ਇਰਫ਼ਾਨ ਦੇ ਦੋਵੇਂ ਪੈਰ ਕੱਟੇ ਗਏ। 



ਇਰਫ਼ਾਨ ਨੂੰ ਤੜਫ਼ਦਾ ਵੇਖ ਮੌਕੇ ਤੋਂ ਪੁਲਿਸ ਵਾਲੇ ਭੱਜ ਗਏ, ਕੰਟਰੋਲ ਰੂਮ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਪਹੁੰਚੇ ਕਰਮਚਾਰੀਆਂ ਨੇ ਇਰਫ਼ਾਨ ਨੂੰ ਹਸਪਤਾਲ ਪਹੁੰਚਾਇਆ। 



ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਡੀ. ਸੀ. ਪੀ. (ਪੱਛਮੀ) ਵਿਜਯ ਢੁੱਲ ਨੇ ਦੱਸਿਆ ਕਿ ਸਬਜ਼ੀ ਵਾਲੇ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਜਦਕਿ ਡਿਊਟੀ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ’ਚ ਸਿਪਾਹੀ (Constable) ਰਾਕੇਸ਼ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। 


ਇਹ ਵੀ ਪੜ੍ਹੋ: ਭਾਜਪਾ ਨੇ 'ਮਿਸ਼ਨ-2024' ਲਈ ਖਿੱਚੀ ਤਿਆਰੀ, ਪਾਰਟੀ ਪ੍ਰਧਾਨ ਨੱਢਾ ਨੇ 5-6 ਨੂੰ ਦਿੱਲੀ ’ਚ ਸੱਦੀ ਬੈਠਕ