Sangrur News: ਸਿਹਤ ਵਿਭਾਗ ਨੇ ਛਾਪੇਮਾਰੀ ਕਰਕੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ ਦਾ ਕੀਤਾ ਪਰਦਾਫਾਸ਼
Sangrur News: ਦਿੜ੍ਹਬਾ ਵਿੱਚ ਸਿਹਤ ਵਿਭਾਗ ਟੀਮ ਨੇ ਬਰਫ਼ ਦੀ ਫੈਕਟਰੀ ਦੀ ਆੜ ਵਿੱਚ ਨਕਲੀ ਦੁੱਧ ਤਿਆਰ ਕਰਨ ਦਾ ਪਰਦਾਫਾਸ਼ ਕੀਤਾ।
Sangrur News: ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਵਿੱਚ ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ ਵਿੱਚ ਛਾਪੇਮਾਰੀ ਕੀਤੀ। ਬਰਫ਼ ਦੀ ਫੈਕਟਰੀ ਵਿੱਚ ਵੱਡੇ ਪੱਧਰ ਉਤੇ ਲੁਕੋ ਕੇ ਰੱਖੇ ਰਿਫਾਇੰਡ ਦੇ ਪੀਪੇ ਅਤੇ ਸੁੱਕੇ ਦੁੱਧ ਦੇ ਪੈਕੇਟ ਬਰਾਮਦ ਕੀਤੇ ਹਨ। ਸਿਹਤ ਵਿਭਾਗ ਟੀਮ ਨੇ ਨਕਲੀ ਦੁੱਧ ਬਣਾਉਣ ਵਾਲਾ ਲਗਭਗ 100 ਲੀਟਰ ਸੋਰਵਿਟੋਲ ਕੈਮੀਕਲ ਵੀ ਜ਼ਬਤ ਕੀਤਾ ਹੈ।
ਛਾਪੇਮਾਰੀ ਕਰ ਰਹੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਕਰਨ ਲਈ ਭੇਜ ਦਿੱਤੇ ਹਨ। ਟੀਮ ਨੇ ਫੈਕਟਰੀ ਅਤੇ ਸਟੋਰ ਸੀਲ ਕਰ ਦਿੱਤਾ ਹੈ। ਜਿਸ ਸਖ਼ਤ ਨੇ ਕਿਰਾਏ ਉਤੇ ਸਟੋਰ ਦਿੱਤਾ ਹੋਇਆ ਸੀ ਉਸ ਸਟੋਰ ਮਾਲਕ ਉਤੇ ਵੀ ਗ਼ੈਰ ਕਾਨੂੰਨੀ ਸਮਾਨ ਰਖਵਾਉਣ ਦੇ ਦੋਸ਼ਾਂ ਹੇਠ ਕਾਰਵਾਈ ਹੋ ਸਕਦੀ ਹੈ।
ਜ਼ਿਲ੍ਹਾ ਸਿਹਤ ਅਫਸਰ ਨੇ ਦੱਸਿਆ ਪਹਿਲਾਂ ਵੀ ਇਸ ਫੈਕਟਰੀ ਉੱਪਰ ਨਕਲੀ ਦੁੱਧ ਬਣਾਉਣ ਦਾ ਕੇਸ ਚੱਲ ਰਿਹਾ ਪਰ ਹੁਣ ਦੁਬਾਰਾ ਸ਼ਿਕਾਇਤਾਂ ਆਉਣ ਉਤੇ ਉਨ੍ਹਾਂ ਨੇ ਫਿਰ ਛਾਪੇਮਾਰੀ ਕੀਤੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਕਿਹਾ ਕਿ ਨਕਲੀ ਦੁੱਧ ਬਲੱਡ ਪ੍ਰੈਸ਼ਰ, ਸ਼ੂਗਰ, ਕੇਲੋਰਸਟੋਲ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
ਇਹ ਵੀ ਪੜ੍ਹੋ : Ferozepur News: ਕੰਡਿਆਲੀ ਤਾਰ ਤੋਂ ਪਾਰ ਜ਼ਮੀਨ 'ਤੇ ਖੇਤੀ ਕਰਨ ਵਾਲੇ ਕਿਸਾਨਾਂ ਮੁਆਵਜ਼ੇ ਲਈ ਧਰਨੇ 'ਤੇ ਬੈਠੇ
ਇਥੋਂ ਨਕਲੀ ਦੁੱਧ ਅਤੇ ਪਨੀਰ ਤਿਆਰ ਹੋ ਕੇ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਚੰਡੀਗੜ੍ਹ ਵਿੱਚ ਸਪਲਾਈ ਹੁੰਦਾ ਸੀ। ਹੁਣ ਮੌਕੇ ਉਤੇ ਫੈਕਟਰੀ ਮਾਲਕ ਗਾਇਬ ਤੇ ਵਾਰ ਵਾਰ ਫੋਨ ਕਰਨ ਦੇ ਉੱਪਰ ਵੀ ਨਹੀਂ ਆ ਰਿਹਾ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ