Healthy Food: ਸਰੀਰ ਨੂੰ ਹਰ ਸਮੇਂ ਤਾਜ਼ਾ ਰੱਖਣ ਲਈ ਕੌਫ਼ੀ ਨੂੰ ਭੁੱਲਕੇ ਅਪਣਾਓ ਕੁਝ ਅਜਿਹੇ ਤਰੀਕੇ!
Healthy Food: ਜੇ ਸਰੀਰ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਕੌਫ਼ੀ ਪੀਣ ਦੇ ਆਦੀ ਹੋ ਚੁੱਕੇ ਹੋ ਤਾਂ ਆਪਣੇ ਸਰੀਰ ਨੂੰ ਨੁਕਸਾਨ ਤੋਂ ਬਚਾਉਣ ਲਈ ਇਹ ਖ਼ਬਰ ਤੁਹਾਡੇ ਲਈ ਵਧੇਰੇ ਲਾਭਕਾਰੀ ਹੋ ਸਕਦੀ ਹੈ।
Healthy Food: ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਊਰਜਾ ਦਾ ਹੋਣਾ ਜ਼ਰੂਰੀ ਹੈ। ਸਾਨੂੰ ਭੋਜਨ ਰਾਹੀਂ ਊਰਜਾ ਮਿਲਦੀ ਹੈ। ਕਈ ਅਜਿਹੇ ਭੋਜਨ ਹਨ ਜੋ ਊਰਜਾ ਨਾਲ ਭਰਪੂਰ ਹੁੰਦੇ ਹਨ। ਜ਼ਿਆਦਾਤਰ ਲੋਕਾਂ ਨੂੰ ਸਵੇਰੇ ਉੱਠਦੇ ਹੀ ਕੌਫ਼ੀ ਪੀਣ ਦੀ ਆਦਤ ਹੁੰਦੀ ਹੈ। ਇਸ ਦਾ ਮੁੱਖ ਤੱਤ ਕੈਫੀਨ ਹੈ, ਜੋ ਕੌਫ਼ੀ ਪਾਊਡਰ ਵਿੱਚ ਵੱਡੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਇਸ ਕੈਫੀਨ ਦੇ ਸੇਵਨ ਦੀ ਆਦਤ ਹੀ ਸਾਨੂੰ ਵਧੇਰੇ ਕੌਫ਼ੀ ਪੀਣ ਦਾ ਆਦੀ ਬਣਾ ਦਿੰਦੀ ਹੈ।
ਕੌਫ਼ੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨਾ (Healthy Food) ਸਾਡੇ ਸਰੀਰ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਕੌਫ਼ੀ ਸਾਡੇ ਸਰੀਰ ਵਿੱਚ ਜ਼ਿਆਦਾ ਸੇਵਨ ਹਾਈ ਕੋਲੈਸਟ੍ਰੋਲ ਸਮੇਤ ਕਈ ਗੰਭੀਰ ਬੀਮਾਰੀਆਂ ਦੀ ਜੜ੍ਹ ਬਣ ਸਕਦਾ ਹੈ। ਜਾਣਕਾਰੀ ਮੁਤਾਬਿਕ ਕੌਫ਼ੀ ਪੀਣ ਤੋਂ ਪਹਿਲਾਂ ਪੇਪਰ ਫਿਲਟਰ ਰਾਹੀਂ ਫਿਲਟਰ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ, ਇਸ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਬੁਰੇ ਕੋਲੇਸਟ੍ਰੋਲ ਨੂੰ ਵਧਾਉਂਦੇ ਹਨ ਅਤੇ ਨਾੜੀਆਂ ਨੂੰ ਬਲਾਕ ਕਰ ਸਕਦੇ ਹਨ।
ਅੱਜ ਅਸੀਂ ਤੁਹਾਨੂੰ ਆਪਣੇ (Healthy Food) ਖਾਣ ਪੀਣ ਦੀ ਲਿਸਟ ਵਿੱਚ ਕੌਫ਼ੀ ਦੀ ਬਜਾਏ ਕੁਝ ਅਜਿਹੀਆਂ ਖੁਰਾਕਾਂ ਬਾਰੇ ਦਸਾਂਗੇ ਜੋ ਤੁਹਾਨੂੰ ਕੌਫ਼ੀ ਨਾਲੋਂ ਵਧੇਰੇ ਊਰਜਾ ਦੇ ਸਕਦੀਆਂ ਹਨ।
ਇਹ ਵੀ ਪੜ੍ਹੋ: Punjab Health Budget 2023: ਬਜਟ 'ਚ ਸਿਹਤ ਖੇਤਰ ਨੂੰ ਮਿਲਿਆ ਵੱਡਾ ਹੁਲਾਰਾ, ਸਰਕਾਰ ਕਰੇਗੀ ਕਈ ਵੱਡੀਆਂ ਯੋਜਨਾਵਾਂ 'ਤੇ ਕੰਮ, ਜਾਣੋ ਕੀ?
ਭੁੰਨੇ ਹੋਏ ਤਿਲਾਂ ਦੇ ਬੀਜ
ਐਨਰਜੀ ਪ੍ਰਾਪਤ ਕਰਨ ਲਈ ਕੌਫ਼ੀ ਦੀ ਬਜਾਏ ਭੁੰਨੇ ਹੋਏ ਤਿਲ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਵਿੱਚ ਸਿਹਤਮੰਦ ਫੈਟ ਅਤੇ ਓਮੇਗਾ-6 ਹੁੰਦਾ ਹੈ, ਜੋ ਥਕਾਵਟ ਅਤੇ ਸੁਸਤੀ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਖਜੂਰ ਦਾ ਸੇਵਨ ਕਰਨਾ
ਖਜੂਰ 'ਚ ਕੁਦਰਤੀ ਸ਼ੂਗਰ ਹੁੰਦੀ ਹੈ, ਜੋ ਐਨਰਜੀ ਲੈਵਲ ਨੂੰ ਤੁਰੰਤ ਵਧਾਉਣ 'ਚ ਮਦਦ ਕਰਦੀ ਹੈ। ਇਸ ਲਈ, ਕੌਫ਼ੀ ਦੀ ਬਜਾਏ, ਤੁਸੀਂ ਸੁਸਤਤਾ ਤੋਂ ਛੁਟਕਾਰਾ ਪਾਉਣ ਲਈ ਦਿਨ ਦੇ ਅੱਧ 'ਚ ਮੁੱਠੀ ਭਰ ਖਜੂਰਾਂ ਦਾ ਸੇਵਨ ਕਰ ਸਕਦੇ ਹੋ।
ਨਿੰਬੂ-ਪੁਦੀਨੇ ਦਾ ਪਾਣੀ
ਨਿੰਬੂ ਅਤੇ ਪੁਦੀਨੇ ਦਾ ਪਾਣੀ ਪੀਣਾ ਤੁਹਾਡੇ ਸਰੀਰ ਨੂੰ ਤਾਜ਼ਾ ਮਹਿਸੂਸ ਕਰਵਾਉਂਦਾ ਹੈ। ਇਸ ਦੇ ਨਾਲ ਹੀ ਐਨਰਜੀ ਘੱਟਣ ਵਾਲੀ ਡੀਹਾਈਡ੍ਰੇਸ਼ਨ ਤੋਂ ਵੀ ਰਾਹਤ ਮਿਲਦੀ ਹੈ। ਤੁਸੀਂ ਇਸ ਦੇ ਅੰਦਰ ਕੀਵੀ, ਸੇਬ ਜਾਂ ਖੀਰਾ ਵੀ ਪਾ ਸਕਦੇ ਹੋ।
ਸੰਤਰੇ ਦਾ ਸੇਵਨ ਕਰਨਾ
ਸੰਤਰੇ ਦੇ ਅੰਦਰ ਭਰਪੂਰ ਮਾਤਰਾ ਵਿੱਚ ਵਿਟਾਮਿਨ-ਸੀ ਅਤੇ ਊਰਜਾ ਹੁੰਦੀ ਹੈ। ਇਸ ਲਈ ਤੁਸੀਂ ਕੌਫ਼ੀ ਦੀ ਬਜਾਏ ਇਸ ਫਲ ਦਾ ਸੇਵਨ ਕਰ ਸਕਦੇ ਹੋ। ਸੰਤਰੇ 'ਚ ਫਾਸਫੋਰਸ, ਖਣਿਜ ਅਤੇ ਫਾਈਬਰ ਵੀ ਹੁੰਦੇ ਹਨ, ਜੋ ਸਰੀਰ ਦੇ ਬਿਹਤਰ ਕੰਮਕਾਜ ਲਈ ਜ਼ਰੂਰੀ ਹੁੰਦੇ ਹਨ।
ਬਦਾਮ ਦਾ ਸੇਵਨ ਕਰਨਾ
ਸਵੇਰੇ ਉੱਠ ਕੇ ਬਦਾਮ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਬਦਾਮ ਇੱਕ ਉੱਚ ਪ੍ਰੋਟੀਨ ਵਾਲਾ ਭੋਜਨ ਹੈ, ਜੋ ਸਿਹਤਮੰਦ ਚਰਬੀ ਦੇ ਨਾਲ-ਨਾਲ ਫਾਈਬਰ ਤੱਤ ਵੀ ਪ੍ਰਦਾਨ ਕਰਦਾ ਹੈ। ਇਸ ਡਰਾਈ ਫਰੂਟ ਦਾ ਵਿਟਾਮਿਨ ਬੀ ਸਰੀਰ ਨੂੰ ਐਨਰਜੀ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਮੈਗਨੀਸ਼ੀਅਮ ਮਾਸਪੇਸ਼ੀਆਂ ਦੀ ਥਕਾਵਟ ਨੂੰ ਰੋਕਦਾ ਹੈ।