Punjab Health Budget 2023: ਇਸ ਬਜਟ ਵਿੱਚ ਸਰਕਾਰ ਨੇ ਪੰਜਾਬ ਦੇ ਆਮ ਲੋਕਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਹੈ। ਇਹੀ ਕਾਰਨ ਹੈ ਕਿ ਇਸ ਵਾਰ ਦੇ ਬਜਟ 'ਚ ਪਰਿਵਾਰ ਅਤੇ ਸਿਹਤ ਵਿਭਾਗ ਲਈ 4781 ਕਰੋੜ ਦਾ ਬਜਟ ਰੱਖਿਆ ਗਿਆ ਹੈ।
Trending Photos
Punjab Health Budget 2023: ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੰਜਾਬ 'ਚ 'ਆਪ' ਸਰਕਾਰ ਦਾ (Punjab Budget 2023) ਦੂਜਾ ਬਜਟ ਪੇਸ਼ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਆਪਣੇ ਕਈ ਵਾਅਦੇ ਅਤੇ ਗਾਰੰਟੀ ਪੂਰੇ ਕਰਨ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਵਿੱਤੀ ਸਾਲ 2023-24 ਲਈ ਪੰਜਾਬ ਦਾ (Punjab Budget 2023) ਬਜਟ 1 ਲੱਖ 96 ਹਜ਼ਾਰ 462 ਕਰੋੜ ਰੁਪਏ ਹੋਵੇਗਾ, ਜੋ ਕਿ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ।
ਸਿਹਤ ਖੇਤਰ ਵਿੱਚ ਕੀਤੇ ਵੱਡੇ ਐਲਾਨ -Punjab Health Budget 2023
-ਪਰਿਵਾਰ ਅਤੇ ਸਿਹਤ ਵਿਭਾਗ ਲਈ 4781 ਕਰੋੜ ਦਾ ਬਜਟ ਰੱਖਿਆ ਗਿਆ ਹੈ
-142 ਆਮ ਆਦਮੀ ਕਲੀਨਿਕ ਜਲਦੀ ਸ਼ੁਰੂ ਹੋਣਗੇ।
-ਆਮ ਆਦਮੀ ਕਲੀਨਿਕਾਂ ਤੋਂ 10 ਲੱਖ ਮਰੀਜ਼ਾਂ ਨੂੰ ਲਾਭ ਹੋਇਆ।
-ਸੈਕੰਡਰੀ ਹਸਪਤਾਲਾਂ ਲਈ ਨਵੇਂ ਪ੍ਰਾਜੈਕਟ ਲਈ 39 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਸੀ।
Health Sector in Budget 2023 (ਸਿਹਤ ਖੇਤਰ ਵਿੱਚ ਕੀਤੇ ਵੱਡੇ ਐਲਾਨ )
-ਕੈਂਸਰ ਨਾਲ ਨਜਿੱਠਣ ਲਈ ਨਿਊ ਚੰਡੀਗੜ੍ਹ ਵਿੱਚ ਬਣਾਏ ਜਾਣ ਵਾਲੇ ਹਸਪਤਾਲ ਲਈ 17 ਕਰੋੜ ਦਾ ਬਜਟ
-ਨਸ਼ਾ ਛੁਡਾਊ ਕੇਂਦਰ ਨੂੰ ਚਲਾਉਣ ਅਤੇ ਅਪਗ੍ਰੇਡ ਕਰਨ ਲਈ 40 ਕਰੋੜ ਦਾ ਬਜਟ
-24 ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਜੱਚਾ ਅਤੇ ਬੱਚਾ ਸਿਹਤ ਲਈ 16 ਕਰੋੜ ਰੁਪਏ
ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜੱਚਾ ਅਤੇ ਬੱਚਾ ਸਿਹਤ ਲਈ ਸਾਲ 2023-24 ਲਈ 16 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਆਯੂਸ਼ ਹਸਪਤਾਲ ਬਣਾਉਣ ਲਈ 18 ਕਰੋੜ ਰੁਪਏ
ਆਯੂਸ਼ ਹਸਪਤਾਲ ਬਣਾਉਣ ਦੇ ਲਈ ਸਾਲ 2023-24 ਲਈ 18 ਕਰੋੜ ਰੁਪਏ ਰਾਖਵੇਂ ਰੱਖੇ ਹਨ।
ਇਹ ਵੀ ਪੜ੍ਹੋ: Punjab Budget 2023 Live Updates: ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9,331 ਕਰੋੜ ਰੁਪਏ, ਸਿੱਖਿਆ ਖੇਤਰ ਲਈ 17,072 ਕਰੋੜ
2022-23 ਵਿੱਚ ਪੰਜਾਬ ਦਾ ਕੁੱਲ (Punjab Budget 2023) ਬਜਟ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਸੀ। ਚੀਮਾ ਨੇ ਦਾਅਵਾ ਕੀਤਾ ਕਿ 'ਆਪ' ਸਰਕਾਰ ਦਾ ਸਭ ਤੋਂ ਵੱਧ ਧਿਆਨ ਸਿੱਖਿਆ ਅਤੇ ਸਿਹਤ ਖੇਤਰਾਂ 'ਤੇ ਹੈ, ਪਰ ਦੂਜੇ ਖੇਤਰਾਂ 'ਤੇ ਵੀ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ।